ਹੈਦਰਾਬਾਦ:ਦਾਲਚੀਨੀ ਇੱਕ ਸਵਾਦੀ ਮਸਾਲਾ ਹੈ। ਇਸਦਾ ਇਸਤੇਮਾਲ ਭੋਜਨ ਦਾ ਸਵਾਦ ਵਧਾਉਣ ਲਈ ਕੀਤਾ ਜਾ ਸਕਦਾ ਹੈ। ਪਰ ਇਹ ਮਸਾਲਾ ਸਿਰਫ਼ ਸਵਾਦ ਲਈ ਹੀ ਨਹੀਂ, ਸਗੋ ਚਿਹਰੇ ਦੀ ਦੇਖਭਾਲ ਲਈ ਵੀ ਫਾਇਦੇਮੰਦ ਹੈ। ਇਸ ਵਿੱਚ ਮੌਜ਼ੂਦ ਪੌਸ਼ਟਿਕ ਤੱਤ ਸਿਹਤ ਅਤੇ ਚਮੜੀ ਲਈ ਫਾਇਦੇਮੰਦ ਹੁੰਦੇ ਹਨ। ਦਾਲਚੀਨੀ 'ਚ ਐਂਟੀਬੈਕਟੀਰੀਅਲ, ਐਂਟੀਫੰਗਲ ਅਤੇ ਐਂਟੀਆਕਸੀਡੈਂਟ ਵਰਗੇ ਗੁਣ ਪਾਏ ਜਾਂਦੇ ਹਨ, ਜਿਸ ਨਾਲ ਫਿਣਸੀਆਂ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਅਤੇ ਚਿਹਰੇ ਦਾ ਨਿਖਾਰ ਪਾਉਣ 'ਚ ਮਦਦ ਮਿਲਦੀ ਹੈ।
ਦਾਲਚੀਨੀ ਦੇ ਫਾਇਦੇ:-
ਫਿਣਸੀਆਂ ਤੋਂ ਛੁਟਕਾਰਾ:ਅੱਜ ਦੇ ਸਮੇਂ 'ਚ ਕਈ ਲੋਕ ਫਿਣਸੀਆਂ ਵਰਗੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਰਹਿੰਦੇ ਹਨ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਦਾਲਚੀਨੀ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਦਾਲਚੀਨੀ 'ਚ ਐਂਟੀਬੈਕਟੀਰੀਅਲ ਗੁਣ ਪਾਏ ਜਾਂਦੇ ਹਨ, ਜੋ ਫਿਣਸੀਆਂ ਨੂੰ ਦੂਰ ਕਰਦੇ ਹਨ। ਇਸ ਲਈ ਤੁਸੀਂ ਦਾਲਚੀਨੀ ਦਾ ਪਾਊਡਰ ਜਾਂ ਤੇਲ ਦੀ ਵਰਤੋ ਕਰ ਸਕਦੇ ਹੋ।
ਫਿਣਸੀਆਂ ਤੋਂ ਛੁਟਕਾਰਾ ਪਾਉਣ ਲਈ ਦਾਲਚੀਨੀ ਦਾ ਇਸਤੇਮਾਲ:ਦਾਲਚੀਨੀ ਦਾ ਇਸਤੇਮਾਲ ਕਰਨ ਲਈ ਸਭ ਤੋਂ ਪਹਿਲਾ ਦਾਲਚੀਨੀ ਦੇ ਤੇਲ ਦੀਆਂ 3 ਤੋਂ 4 ਬੂੰਦਾਂ ਲੈ ਕੇ ਇਸ 'ਚ ਇੱਕ ਚਮਚ ਸ਼ਹਿਦ ਮਿਲਾਓ। ਫਿਰ ਇਸਨੂੰ ਆਪਣੇ ਚਿਹਰੇ 'ਤੇ ਲਗਾ ਲਓ। ਇਸ ਤੋਂ ਇਲਾਵਾ, ਤੁਸੀਂ ਦਾਲਚੀਨੀ ਦੇ ਪਾਊਡਰ ਨੂੰ ਵੀ ਸ਼ਹਿਦ 'ਚ ਮਿਲਾ ਕੇ ਪੇਸਟ ਤਿਆਰ ਕਰ ਸਕਦੇ ਹੋ ਅਤੇ ਇਸਨੂੰ ਆਪਣੇ ਚਿਹਰੇ 'ਤੇ 10 ਮਿੰਟ ਲਈ ਲਗਾ ਕੇ ਰੱਖੋ। ਫਿਰ ਕੋਸੇ ਪਾਣੀ ਨਾਲ ਮੂੰਹ ਧੋ ਲਓ।