ਹੈਦਰਾਬਾਦ: ਸਫ਼ਲਤਾ ਹਾਸਲ ਕਰਨ ਲਈ ਲੋਕ ਸਫ਼ਲ ਵਿਅਕਤੀਆਂ ਦੀ ਰਾਹ 'ਤੇ ਚੱਲਣਾ ਪਸੰਦ ਕਰਦੇ ਹਨ। ਪਰ ਸਫ਼ਲ ਲੋਕਾਂ ਵਰਗਾ ਬਣਨਾ ਆਸਾਨ ਨਹੀਂ ਹੁੰਦਾ। ਜੇਕਰ ਤੁਸੀਂ ਹਮੇਸ਼ਾ ਅਸਫ਼ਲ ਹੋ ਰਹੇ ਹੋ, ਤਾਂ ਤੁਹਾਨੂੰ ਆਪਣੀਆਂ ਕੁਝ ਆਦਤਾਂ 'ਚ ਬਦਲਾਅ ਕਰਨਾ ਚਾਹੀਦਾ ਹੈ। ਇਨ੍ਹਾਂ ਆਦਤਾਂ 'ਚ ਬਦਲਾਅ ਕਰਕੇ ਹੀ ਤੁਸੀਂ ਸਫ਼ਲ ਹੋਣ ਦੀ ਕੋਸ਼ਿਸ਼ ਕਰ ਸਕਦੇ ਹੋ।
ਅਸਫ਼ਲਤਾ ਲਈ ਜ਼ਿੰਮੇਵਾਰ ਆਦਤਾਂ:
ਹਮੇਸ਼ਾ ਕੰਮ ਨੂੰ ਮੁਲਤਵੀ ਕਰਨਾ: ਸਾਰੇ ਅਸਫ਼ਲ ਲੋਕਾਂ ਦੀ ਆਦਤ ਇੱਕੋ ਜਿਹੀ ਹੁੰਦੀ ਹੈ। ਅਸਫ਼ਲ ਲੋਕਾਂ 'ਚ ਇੱਕ ਚੀਜ਼ ਜ਼ਰੂਰ ਦੇਖਣ ਨੂੰ ਮਿਲਦੀ ਹੈ ਕਿ ਉਹ ਆਪਣੇ ਕੰਮਾਂ ਨੂੰ ਮੁਲਤਵੀ ਕਰਦੇ ਰਹਿੰਦੇ ਹਨ। ਇਸ ਆਦਤ ਦੇ ਚਲਦਿਆ ਤੁਸੀਂ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ।
ਇੱਕ-ਦੂਜੇ 'ਤੇ ਆਰੋਪ ਲਗਾਉਣਾ: ਅਸਫ਼ਲ ਲੋਕਾਂ ਨੂੰ ਇੱਕ-ਦੂਜੇ 'ਤੇ ਆਰੋਪ ਲਗਾਉਣ ਦੀ ਆਦਤ ਹੁੰਦੀ ਹੈ। ਅਜਿਹੇ ਲੋਕ ਆਪਣੀ ਗਲਤੀ ਦਾ ਦੋਸ਼ ਹਮੇਸ਼ਾ ਦੂਜੇ 'ਤੇ ਲਗਾ ਦਿੰਦੇ ਹਨ। ਆਪਣੀਆਂ ਕਮੀਆਂ ਨੂੰ ਦੂਰ ਕਰਨ ਲਈ ਲੋਕ ਦੂਜਿਆ 'ਚ ਕਮੀਆ ਲੱਭਦੇ ਹਨ, ਜੋ ਕਿ ਸਹੀ ਨਹੀ ਹੈ।
ਫੇਲ ਹੋਣ ਦਾ ਡਰ:ਅਸਫ਼ਲ ਲੋਕਾਂ ਨੂੰ ਹਮੇਸ਼ਾ ਫੇਲ ਹੋਣ ਦਾ ਡਰ ਰਹਿੰਦਾ ਹੈ। ਇਸ ਕਰਕੇ ਉਹ ਜ਼ਿੰਦਗੀ ਅਤੇ ਕਰੀਅਰ 'ਚ ਕਦੇ ਵੀ ਅੱਗੇ ਨਹੀਂ ਵੱਧ ਪਾਉਦੇ। ਇਸ ਲਈ ਆਪਣੇ ਮਨ 'ਚੋ ਫੇਲ ਹੋਣ ਦੇ ਡਰ ਨੂੰ ਬਾਹਰ ਕੱਢ ਦਿਓ।
ਘੱਟ ਸੁਣਨ ਦੀ ਸਹਿਣਸ਼ੀਲਤਾ: ਅਸਫ਼ਲ ਲੋਕਾਂ ਦੂਜਿਆਂ ਦੀ ਗੱਲ ਨਹੀਂ ਸੁਣਦੇ। ਅਸਫ਼ਲ ਲੋਕਾਂ ਨੂੰ ਭੁਲੇਖਾ ਰਹਿੰਦਾ ਹੈ ਕਿ ਉਨ੍ਹਾਂ ਨੂੰ ਹਰ ਚੀਜ਼ ਦਾ ਗਿਆਨ ਹੈ। ਅਜਿਹੇ ਲੋਕ ਨਾ ਤਾਂ ਦੂਜਿਆ ਤੋਂ ਅਨੁਭਵ ਅਤੇ ਗਿਆਨ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਨਾ ਹੀ ਸੁਣਦੇ ਹਨ। ਅਜਿਹੇ ਲੋਕ ਕਦੇ ਵੀ ਸਫ਼ਲ ਨਹੀਂ ਹੋ ਸਕਦੇ।
ਜਲਦੀ ਹਾਰ ਮੰਨ ਲੈਣਾ: ਅਸਫ਼ਲ ਲੋਕ ਬਹੁਤ ਜਲਦੀ ਹਾਰ ਮੰਨ ਲੈਂਦੇ ਹਨ ਅਤੇ ਕੋਸ਼ਿਸ਼ ਵੀ ਨਹੀਂ ਕਰਦੇ। ਜਲਦੀ ਹਾਰ ਮੰਨ ਲੈਣ ਵਾਲੇ ਲੋਕ ਕਦੇ ਵੀ ਸਫ਼ਲ ਨਹੀਂ ਹੋ ਸਕਦੇ। ਇਸ ਲਈ ਜ਼ਿੰਦਗੀ 'ਚ ਕਦੇ ਵੀ ਹਾਰ ਨਾ ਮੰਨੋ, ਸਗੋ ਕੋਸ਼ਿਸ਼ ਕਰਦੇ ਰਹੋ। ਲਗਾਤਾਰ ਕੋਸ਼ਿਸ਼ ਕਰਨ ਨਾਲ ਇੱਕ ਦਿਨ ਸਫ਼ਲਤਾ ਜ਼ਰੂਰ ਮਿਲੇਗੀ।