ਹੈਦਰਾਬਾਦ: ਹਰ ਕੋਈ ਸੁੰਦਰ ਵਾਲ ਅਤੇ ਚਮੜੀ ਪਾਉਣਾ ਚਾਹੁੰਦਾ ਹੈ। ਇਸ ਲਈ ਲੋਕ ਕਈ ਤਰ੍ਹਾਂ ਦੇ ਮਹਿੰਗੇ ਪ੍ਰੋਡਕਟਸ ਦਾ ਇਸਤੇਮਾਲ ਕਰਦੇ ਹਨ, ਜਿਸ ਨਾਲ ਹੋਰ ਵੀ ਕਈ ਸਮੱਸਿਆਵਾਂ ਹੋਣ ਦਾ ਖਤਰਾ ਵੱਧ ਜਾਂਦਾ ਹੈ। ਇਸ ਲਈ ਤੁਸੀਂ ਵਾਲਾਂ ਅਤੇ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਘਰ 'ਚ ਬਣਾਏ ਹੋਏ ਇੱਕ ਜੂਸ ਨੂੰ ਆਪਣੀ ਜੀਵਨਸ਼ੈਲੀ 'ਚ ਸ਼ਾਮਲ ਕਰ ਸਕਦੇ ਹੋ। ਜੂਸ ਪੀਣ ਨਾਲ ਚਮੜੀ ਹਾਈਡ੍ਰੇਟ ਅਤੇ ਸੁੰਦਰ ਹੋਵੇਗੀ। ਇਸਦੇ ਨਾਲ ਹੀ ਵਾਲ ਵੀ ਮਜ਼ਬੂਤ ਹੋਣਗੇ। ਇਸ ਲਈ ਤੁਸੀਂ ਆਂਵਲੇ ਤੋਂ ਬਣਿਆ ਜੂਸ ਘਰ 'ਚ ਹੀ ਬਣਾ ਕੇ ਪੀ ਸਕਦੇ ਹੋ।
ਸੁੰਦਰ ਵਾਲ ਅਤੇ ਚਮੜੀ ਪਾਉਣ ਲਈ ਜੂਸ: ਵਾਲਾਂ ਅਤੇ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਇੱਕ ਆਂਵਲਾ, 10 ਕੜ੍ਹੀ ਪੱਤੇ, ਇੱਕ ਛੋਟਾ ਅਦਰਕ ਦਾ ਟੁੱਕੜਾ, ਥੋੜ੍ਹਾ ਜਿਹਾ ਗੁੜ੍ਹ ਅਤੇ 5 ਕਾਲੀ ਮਿਰਚ ਦੇ ਨਾਲ ਪਾਣੀ ਨੂੰ ਬਲੈਂਡਰ 'ਚ ਪਾ ਕੇ ਮਿਕਸ ਕਰਕੇ ਜੂਸ ਬਣਾ ਲਓ। ਆਂਵਲੇ 'ਚ ਐਂਟੀਆਕਸੀਡੈਟ ਗੁਣ ਪਾਏ ਜਾਂਦੇ ਹਨ, ਜੋ ਚਮੜੀ ਅਤੇ ਵਾਲਾਂ ਲਈ ਫਾਇਦੇਮੰਦ ਹੁੰਦੇ ਹਨ। ਇਸ ਜੂਸ ਨੂੰ ਤੁਸੀਂ ਘਰ 'ਚ ਮੌਜ਼ੂਦ ਚੀਜ਼ਾਂ ਦੀ ਵਰਤੋ ਕਰਕੇ ਆਸਾਨੀ ਨਾਲ ਬਣਾ ਸਕਦੇ ਹੋ।