ਹੈਦਰਾਬਾਦ: ਮੀਂਹ ਦੇ ਮੌਸਮ 'ਚ ਅਕਸਰ ਮੂੰਹ 'ਚ ਛਾਲੇ ਹੋਣ ਲੱਗਦੇ ਹਨ, ਜਿਸ ਕਾਰਨ ਖਾਣ-ਪੀਣ 'ਚ ਕਾਫੀ ਦਿੱਕਤ ਹੁੰਦੀ ਹੈ। ਜਦੋਂ ਮੂੰਹ 'ਚ ਛਾਲੇ ਹੁੰਦੇ ਹਨ, ਤਾਂ ਗੰਭੀਰ ਦਰਦ ਦੇ ਨਾਲ ਮੂੰਹ ਵਿੱਚ ਜਲਣ ਵੀ ਹੋਣ ਲੱਗਦੀ ਹੈ। ਆਮ ਤੌਰ 'ਤੇ ਇਹ ਛਾਲੇ ਜੀਭ, ਮਸੂੜਿਆਂ, ਬੁੱਲ੍ਹਾਂ ਜਾਂ ਗਲੇ 'ਤੇ ਹੁੰਦੇ ਹਨ। ਜੇਕਰ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਵੇ, ਤਾਂ ਇਹ ਵੱਧ ਵੀ ਸਕਦੇ ਹਨ ਅਤੇ ਇਨ੍ਹਾਂ ਦੀ ਗਿਣਤੀ ਵੀ ਇੱਕ ਤੋਂ ਵੱਧ ਹੋ ਸਕਦੀ ਹੈ।
ਮੂੰਹ ਦੇ ਛਾਲਿਆਂ ਲਈ ਜ਼ਿੰਮੇਵਾਰ ਕਾਰਨ: ਮੂੰਹ ਦੇ ਛਾਲੇ ਤਣਾਅ, ਨੀਂਦ ਦੀ ਕਮੀ, ਪੇਟ ਦੀ ਗਰਮੀ ਅਤੇ ਸਹੀ ਮਾਤਰਾ ਵਿੱਚ ਪਾਣੀ ਨਾ ਪੀਣ ਕਾਰਨ ਹੁੰਦੇ ਹਨ। ਇਸ ਤੋਂ ਇਲਾਵਾ, ਇਹ ਛਾਲੇ ਜੀਭ ਜਾਂ ਬੁੱਲ੍ਹ ਕੱਟਣ ਅਤੇ ਗਰਮ ਪਾਣੀ ਪੀਣ ਨਾਲ ਮੂੰਹ 'ਚ ਹੋ ਰਹੀ ਜਲਣ ਕਾਰਨ ਵੀ ਹੋ ਸਕਦੇ ਹਨ। ਜੇਕਰ ਤੁਹਾਡੇ ਮੂੰਹ 'ਚ ਛਾਲੇ ਹੋ ਗਏ ਹਨ, ਤਾਂ ਤੁਸੀਂ ਕੁਝ ਘਰੇਲੂ ਨੁਸਖ਼ਿਆਂ ਦੀ ਮਦਦ ਨਾਲ ਘਰ ਬੈਠੇ ਹੀ ਛਾਲਿਆਂ ਨੂੰ ਆਸਾਨੀ ਨਾਲ ਠੀਕ ਕਰ ਸਕਦੇ ਹੋ। ਇਸ ਲਈ ਤੁਹਾਨੂੰ ਨਾ ਤਾਂ ਜ਼ਿਆਦਾ ਪੈਸਾ ਖਰਚ ਕਰਨਾ ਪਵੇਗਾ ਅਤੇ ਨਾ ਹੀ ਜ਼ਿਆਦਾ ਮਿਹਨਤ ਕਰਨੀ ਪਵੇਗੀ।
ਮੂੰਹ ਦੇ ਛਾਲਿਆਂ ਤੋਂ ਰਾਹਤ ਪਾਉਣ ਦੇ ਨੁਸਖ਼ੇ:
ਘੱਟ ਮਸਾਲੇਦਾਰ ਭੋਜਨ ਖਾਓ: ਜੇਕਰ ਤੁਹਾਡੇ ਮੂੰਹ ਵਿੱਚ ਛਾਲੇ ਹੋ ਰਹੇ ਹਨ, ਤਾਂ ਘੱਟ ਮਸਾਲੇਦਾਰ ਭੋਜਨ ਖਾਓ। ਤੁਸੀਂ ਆਪਣੀ ਖੁਰਾਕ ਵਿੱਚ ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਨੂੰ ਸ਼ਾਮਲ ਕਰ ਸਕਦੇ ਹੋ। ਖੁਰਾਕ ਵਿੱਚ ਸਲਾਦ ਨੂੰ ਸ਼ਾਮਲ ਕਰੋ। ਸੂਪ ਅਤੇ ਜੂਸ ਦਾ ਨਿਯਮਤ ਸੇਵਨ ਕਰੋ। ਇਸ ਨਾਲ ਛਾਲੇ ਜਲਦੀ ਠੀਕ ਹੁੰਦੇ ਹਨ।