ਹੈਦਰਾਬਾਦ: ਵਿਅਸਤ ਜੀਵਨਸ਼ੈਲੀ ਕਰਕੇ ਲੋਕ ਆਪਣੀ ਸਿਹਤ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ, ਜਿਸ ਕਰਕੇ ਕਈ ਸਮੱਸਿਆਵਾਂ ਦਾ ਖਤਰਾ ਵੱਧ ਜਾਂਦਾ ਹੈ। ਗਲਤ ਜੀਵਨਸ਼ੈਲੀ ਕਰਕੇ ਲੋਕ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ, ਜਿਨ੍ਹਾਂ 'ਚ ਬੀਪੀ, ਸ਼ੂਗਰ ਅਤੇ ਦਿਲ ਨਾਲ ਜੁੜੀਆਂ ਸਮੱਸਿਆਵਾਂ ਸ਼ਾਮਲ ਹਨ। ਕੁਝ ਬਿਮਾਰੀਆਂ ਅਜਿਹੀਆਂ ਵੀ ਹੁੰਦੀਆਂ ਹਨ, ਜਿਸਦਾ ਕੋਈ ਇਲਾਜ ਨਹੀਂ ਹੁੰਦਾ ਅਤੇ ਖਾਣ-ਪੀਣ 'ਚ ਬਦਲਾਅ ਕਰਕੇ ਇਨ੍ਹਾਂ ਬਿਮਾਰੀਆਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਲਈ ਤੁਸੀਂ ਆਪਣੀ ਖੁਰਾਕ 'ਚ ਕੁਝ ਖਾਸ ਪਾਣੀ ਨੂੰ ਸ਼ਾਮਲ ਕਰ ਸਕਦੇ ਹੋ, ਜਿਸ ਨਾਲ ਕਈ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਸਮੱਸਿਆਵਾਂ ਤੋਂ ਰਾਹਤ ਪਾਉਣ ਲਈ ਪਾਣੀ:
ਦਾਲਚੀਨੀ ਦਾ ਪਾਣੀ: ਦਾਲਚੀਨੀ ਇੱਕ ਗਰਮ ਮਸਾਲਾ ਹੈ, ਜਿਸਨੂੰ ਕਈ ਪਕਵਾਨਾਂ 'ਚ ਖੁਸ਼ਬੂ ਅਤੇ ਸਵਾਦ ਲਈ ਇਸਤੇਮਾਲ ਕੀਤਾ ਜਾਂਦਾ ਹੈ। ਦਾਲਚੀਨੀ ਐਂਟੀਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਸ ਲਈ ਤੁਸੀਂ ਦਾਲਚੀਨੀ ਦੇ ਪਾਣੀ ਨੂੰ ਪੀ ਕੇ ਬਲੱਡ ਸ਼ੂਗਰ ਨੂੰ ਘੱਟ, ਦਿਲ ਦੀ ਸਿਹਤ 'ਚ ਸੁਧਾਰ ਅਤੇ ਭਾਰ ਨੂੰ ਘਟਾ ਸਕਦੇ ਹੋ।
ਪੁਦੀਨੇ ਦਾ ਪਾਣੀ:ਗਰਮੀਆਂ 'ਚ ਪੁਦੀਨੇ ਦਾ ਇਸਤੇਮਾਲ ਸਰੀਰ ਨੂੰ ਠੰਡਾ ਬਣਾਈ ਰੱਖਣ ਲਈ ਕੀਤਾ ਜਾਂਦਾ ਹੈ। ਪੁਦੀਨੇ ਦਾ ਪਾਣੀ ਪਾਚਨ 'ਚ ਮਦਦ ਕਰਦਾ ਹੈ ਅਤੇ ਸਿਰਦਰਦ ਤੋਂ ਆਰਾਮ ਦਿਵਾਉਦਾ ਹੈ। ਇਸ ਲਈ ਤੁਸੀਂ ਪੁਦੀਨੇ ਦੇ ਪਾਣੀ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ।
ਅਦਰਕ ਦਾ ਪਾਣੀ: ਅਦਰਕ ਦਾ ਇਸਤੇਮਾਲ ਲਗਭਗ ਹਰ ਘਰ 'ਚ ਕੀਤਾ ਜਾਂਦਾ ਹੈ। ਇਸ 'ਚ ਸਾੜ-ਵਿਰੋਧੀ ਗੁਣ ਪਾਏ ਜਾਂਦੇ ਹਨ, ਜੋ ਪਾਚਨ ਲਈ ਫਾਇਦੇਮੰਦ ਹੁੰਦੇ ਹਨ। ਅਜਿਹੇ 'ਚ ਅਦਰਕ ਦਾ ਪਾਣੀ ਪੀਣ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ, ਇਮਿਊਨਟੀ ਵਧਾਉਣ ਅਤੇ ਭਾਰ ਨੂੰ ਕੰਟਰੋਲ ਕਰਨ ਲਈ ਵੀ ਅਦਰਕ ਦਾ ਪਾਣੀ ਮਦਦਗਾਰ ਹੁੰਦਾ ਹੈ।
ਭਿੰਡੀ ਦਾ ਪਾਣੀ:ਸ਼ੂਗਰ ਦੇ ਮਰੀਜਾਂ ਲਈ ਭਿੰਡੀ ਦਾ ਪਾਣੀ ਫਾਇਦੇਮੰਦ ਹੋ ਸਕਦਾ ਹੈ। ਭਿੰਡੀ 'ਚ ਐਂਟੀਆਕਸੀਡੈਂਟ ਅਤੇ ਵਿਟਾਮਿਨ ਵਰਗੇ ਗੁਣ ਪਾਏ ਜਾਂਦੇ ਹਨ, ਜੋ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ, ਪਾਚਨ 'ਚ ਸੁਧਾਰ ਅਤੇ ਚਮੜੀ ਨੂੰ ਸਿਹਤਮੰਦ ਬਣਾਏ ਰੱਖਣ 'ਚ ਮਦਦ ਕਰਦੇ ਹਨ।
ਨੋਟ: ਇੱਥੇ ਦਿੱਤੀ ਗਈ ਸਾਰੀ ਸਿਹਤ ਸਿਹਤ ਜਾਣਕਾਰੀ ਸਿਰਫ਼ ਤੁਹਾਡੀ ਸਮਝ ਲਈ ਹੈ। ਇਨ੍ਹਾਂ ਦੀ ਪਾਲਣਾ ਕਰਨ ਤੋਂ ਪਹਿਲਾ ਆਪਣੇ ਡਾਕਟਰ ਨਾਲ ਜ਼ਰੂਰ ਸੰਪਰਕ ਕਰੋ।