ਹੈਦਰਾਬਾਦ: ਸਿਹਤਮੰਦ ਰਹਿਣ ਲਈ ਸਰੀਰ 'ਚ ਜਮ੍ਹਾਂ ਗੰਦਗੀ ਨੂੰ ਸਮੇਂ-ਸਮੇਂ 'ਤੇ ਸਾਫ਼ ਕਰਨਾ ਬਹੁਤ ਜ਼ਰੂਰੀ ਹੈ। ਅਸੀ ਆਪਣੇ ਸਰੀਰ ਨੂੰ ਬਾਹਰੀ ਗੰਦਗੀ ਤੋਂ ਬਚਾ ਸਕਦੇ ਹਾਂ, ਪਰ ਸਰੀਰ 'ਚ ਜਮ੍ਹਾਂ ਹੋਈ ਗੰਦਗੀ ਤੋਂ ਬਚਾਅ ਕਰਨਾ ਮੁਸ਼ਕਿਲ ਹੁੰਦਾ ਹੈ। ਸਰੀਰ 'ਚ ਜਮ੍ਹਾਂ ਹੋਈ ਗੰਦਗੀ ਕਾਰਨ ਕਈ ਬਿਮਾਰੀਆਂ ਦਾ ਖਤਰਾ ਵੀ ਵੱਧ ਜਾਂਦਾ ਹੈ। ਇਸ ਗੰਦਗੀ ਦਾ ਸਰੀਰ 'ਤੇ ਸਿੱਧਾ ਅਸਰ ਪੈਂਦਾ ਹੈ। ਇਸ ਲਈ ਤੁਸੀਂ ਸਰੀਰ 'ਚ ਜਮ੍ਹਾਂ ਹੋਈ ਗੰਦਗੀ ਨੂੰ ਸਾਫ਼ ਕਰਨ ਲਈ ਘਰੇਲੂ ਨੁਸਖ਼ਾ ਅਜ਼ਮਾ ਸਕਦੇ ਹੋ।
ਸਰੀਰ 'ਚ ਜਮ੍ਹਾਂ ਗੰਦਗੀ ਨੂੰ ਸਾਫ਼ ਕਰਕੇ ਖੁਦ ਨੂੰ ਬਿਮਾਰੀਆਂ ਤੋਂ ਬਚਾਉਣ ਦਾ ਪ੍ਰਭਾਵਸ਼ਾਲੀ ਤਰੀਕਾ, ਬਸ ਜੌਂ ਦਾ ਇਸ ਤਰ੍ਹਾਂ ਕਰ ਲਓ ਇਸਤੇਮਾਲ - Health Tips - HEALTH TIPS
Health Tips: ਸਿਹਤਮੰਦ ਰਹਿਣ ਲਈ ਸਰੀਰ ਦੇ ਅੰਦਰ ਦੀ ਗੰਦਗੀ ਨੂੰ ਸਾਫ਼ ਕਰਨਾ ਬਹੁਤ ਜ਼ਰੂਰੀ ਹੈ। ਇਸ ਲਈ ਤੁਸੀਂ ਜੌਂ ਦਾ ਇਸਤੇਮਾਲ ਕਰ ਸਕਦੇ ਹੋ। ਜੌਂ ਦੀ ਮਦਦ ਨਾਲ ਸਰੀਰ ਦੀ ਗੰਦਗੀ ਨੂੰ ਸਾਫ਼ ਕੀਤਾ ਜਾ ਸਕਦਾ ਹੈ ਅਤੇ ਖੁਦ ਨੂੰ ਕਈ ਬਿਮਾਰੀਆਂ ਤੋਂ ਬਚਾਇਆ ਵੀ ਜਾ ਸਕਦਾ ਹੈ।
Published : Jul 28, 2024, 12:46 PM IST
ਡੀਟੌਕਸੀਫਿਕੇਸ਼ਨ ਕੀ ਹੈ?: ਡੀਟੌਕਸੀਫਿਕੇਸ਼ਨ ਦਾ ਮਤਲਬ ਬਲੱਡ 'ਚ ਜਮ੍ਹਾਂ ਹੋਈ ਗੰਦਗੀ ਨੂੰ ਸਾਫ਼ ਕਰਨਾ ਹੈ। ਸਰੀਰ 'ਚ ਜਮ੍ਹਾਂ ਹੋਈ ਗੰਦਗੀ ਨੂੰ ਸਾਫ਼ ਕਰਨ ਲਈ ਬਲੱਡ 'ਚ ਮੌਜ਼ੂਦ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣਾ ਜ਼ਰੂਰੀ ਹੁੰਦਾ ਹੈ। ਇਸ ਤੋਂ ਇਲਾਵਾ, ਡੀਟੌਕਸੀਫਿਕੇਸ਼ਨ ਰਾਹੀ ਤੁਸੀਂ ਅੰਤੜੀਆਂ, ਫੇਫੜੇ ਅਤੇ ਚਮੜੀ 'ਚ ਮੌਜ਼ੂਦ ਗੰਦਗੀ ਨੂੰ ਵੀ ਸਾਫ਼ ਕਰ ਸਕਦੇ ਹੋ। ਡੀਟੌਕਸੀਫਿਕੇਸ਼ਨ ਰਾਹੀ ਅਸੀ ਸਰੀਰ 'ਚ ਇਕੱਠੀ ਹੋਈ ਗੰਦਗੀ ਨੂੰ ਸਰੀਰ ਤੋਂ ਬਾਹਰ ਕੱਢ ਸਕਦੇ ਹੋ।
- ਹੈਪੇਟਾਈਟਸ ਦੀ ਸਮੱਸਿਆ ਕੀ ਹੈ? ਜਾਣੋ ਲੱਛਣ ਅਤੇ ਇਸ ਦਿਨ ਦਾ ਇਤਿਹਾਸ - World Hepatitis Day 2024
- ਚਿਹਰੇ ਅਤੇ ਵਾਲਾਂ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਇਹ ਜੂਸ ਹੋ ਸਕਦਾ ਫਾਇਦੇਮੰਦ, ਘਰ 'ਚ ਬਣਾਉਣਾ ਵੀ ਆਸਾਨ - Hair and Skin Care Tips
- ਇਸ ਆਟੇ ਤੋਂ ਬਣੀ ਰੋਟੀ ਨੂੰ ਖਾ ਕੇ ਆਸਾਨੀ ਨਾਲ ਭਾਰ ਕੀਤਾ ਜਾ ਸਕਦੈ ਘੱਟ, ਸਰੀਰ ਨੂੰ ਵੀ ਮਿਲੇਗਾ ਪੂਰਾ ਪੋਸ਼ਣ - Roti for Weight Loss
ਸਰੀਰ 'ਚ ਜਮ੍ਹਾਂ ਹੋਈ ਗੰਦਗੀ ਨੂੰ ਸਾਫ਼ ਕਰਨ ਦਾ ਤਰੀਕਾ: ਸਰੀਰ 'ਚ ਜਮ੍ਹਾਂ ਹੋਈ ਗੰਦਗੀ ਨੂੰ ਸਾਫ਼ ਕਰਨ ਲਈ ਸਭ ਤੋ ਪਹਿਲਾ ਜੌਂ ਲਓ। ਫਿਰ ਜੌਂ ਨੂੰ ਇੱਕ ਗਲਾਸ ਪਾਣੀ 'ਚ ਪਾ ਕੇ ਉਬਾਲ ਲਓ। ਪਾਣੀ ਨੂੰ ਹੌਲੀ ਗੈਸ 'ਤੇ ਰੱਖ ਕੇ ਛੇ ਵਾਰ ਉਬਾਲ ਆਉਣ ਦਿਓ। ਫਿਰ ਇਸ ਪਾਣੀ ਨੂੰ ਇੱਕ ਗਲਾਸ 'ਚ ਛਾਣ ਲਓ ਅਤੇ ਠੰਡਾ ਕਰਕੇ ਸਵੇਰੇ ਖਾਲੀ ਪੇਟ ਪੀ ਲਓ। ਲਗਾਤਾਰ ਤਿੰਨ ਦਿਨ ਤੱਕ ਇਸ ਪਾਣੀ ਨੂੰ ਪੀਣ ਨਾਲ ਸਰੀਰ 'ਚ ਜਮ੍ਹਾਂ ਹੋਈ ਗੰਦਗੀ ਸਾਫ਼ ਹੋ ਜਾਵੇਗੀ। ਪਿਸ਼ਾਬ ਦੀ ਮਾਤਰਾ ਵਧੇਗੀ, ਜਿਸ ਨਾਲ ਸਰੀਰ ਦੇ ਸਾਰੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ 'ਚ ਮਦਦ ਮਿਲੇਗੀ, ਜਿਗਰ ਅਤੇ ਕਿਡਨੀ ਦੀ ਸਫ਼ਾਈ ਹੋਵੇਗੀ।