ਹੈਦਰਾਬਾਦ: ਸਰਦੀਆਂ 'ਚ ਲੋਕ ਧੁੱਪ ਦਾ ਆਨੰਦ ਲੈਂਦੇ ਹਨ, ਪਰ ਗਰਮੀਆਂ 'ਚ ਲੋਕ ਧੁੱਪ 'ਚ ਖੜ੍ਹੇ ਹੋਣਾ ਵੀ ਪਸੰਦ ਨਹੀਂ ਕਰਦੇ। ਦੱਸ ਦਈਏ ਕਿ ਧੁੱਪ ਸੇਕਣ ਨਾਲ ਕਈ ਲਾਭ ਮਿਲ ਸਕਦੇ ਹਨ। ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਧੁੱਪ 'ਚ ਸਿਰਫ਼ ਪੰਜ ਮਿੰਟ ਬੈਠਣ ਨਾਲ ਹੀ ਉਮਰ 'ਚ ਵੀ ਵਾਧਾ ਕੀਤਾ ਜਾ ਸਕਦਾ ਹੈ।
ਜੀ ਹਾਂ... ਇੱਕ ਰਿਸਰਚ ਅਨੁਸਾਰ, ਜੋ ਲੋਕ ਸਿਗਰਟ ਨਹੀਂ ਪੀਂਦੇ ਅਤੇ ਧੁੱਪ ਵਿੱਚ ਜਾਣ ਤੋਂ ਬਚਦੇ ਹਨ, ਉਨ੍ਹਾਂ ਦੀ ਉਮਰ ਸਿਗਰਟ ਪੀਣ ਵਾਲੇ ਲੋਕਾਂ ਵਰਗੀ ਹੁੰਦੀ ਹੈ। ਖੋਜ ਅਨੁਸਾਰ, ਸਿਗਰਟਨੋਸ਼ੀ ਕਰਨ ਦੀ ਤਰ੍ਹਾਂ ਸੂਰਜ ਦੇ ਸੰਪਰਕ ਤੋਂ ਬਚਣ ਨਾਲ ਵੀ ਤੁਹਾਡੀ ਉਮਰ ਘੱਟ ਸਕਦੀ ਹੈ। ਸੂਰਜ ਦੀ ਰੌਸ਼ਨੀ ਦੇ ਸਭ ਤੋਂ ਵੱਧ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦੀ ਤੁਲਨਾ ਵਿੱਚ ਸੂਰਜ ਦੀ ਰੌਸ਼ਨੀ ਤੋਂ ਬਚਣ ਵਾਲਿਆਂ ਦੀ ਉਮਰ 6 ਮਹੀਨੇ ਤੋਂ 2.1 ਸਾਲ ਘੱਟ ਪਾਈ ਗਈ ਹੈ।
ਸੂਰਜ ਦੀ ਰੌਸ਼ਨੀ ਦੇ ਸੰਪਰਕ ਵਿੱਚ ਆਉਣ ਦੇ ਲਾਭ: ਜੇਕਰ ਤੁਸੀਂ ਹਰ ਰੋਜ਼ ਕੁਝ ਸਮੇਂ ਲਈ ਸੂਰਜ ਦੀ ਰੌਸ਼ਨੀ ਲੈ ਰਹੇ ਹੋ, ਤਾਂ ਤੁਹਾਨੂੰ ਬਹੁਤ ਸਾਰੇ ਸਿਹਤ ਲਾਭ ਮਿਲ ਸਕਦੇ ਹਨ। ਇਨ੍ਹਾਂ ਵਿੱਚ ਡਾਇਬੀਟੀਜ਼, ਹਾਈ ਬਲੱਡ ਪ੍ਰੈਸ਼ਰ, ਕਾਰਡੀਓਵੈਸਕੁਲਰ ਬਿਮਾਰੀ, ਲਾਗਾਂ, ਸਵੈ-ਪ੍ਰਤੀਰੋਧਕ ਬਿਮਾਰੀਆਂ ਅਤੇ ਤਣਾਅ ਦੇ ਪੱਧਰਾਂ ਵਿੱਚ ਕਮੀ ਦੇ ਖਤਰੇ ਸ਼ਾਮਲ ਹਨ।
ਸੂਰਜ ਤੋਂ ਮਿਲਦਾ ਵਿਟਾਮਿਨ ਡੀ:ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਨੂੰ ਸੂਰਜ ਦੀਆਂ ਕਿਰਨਾਂ ਤੋਂ ਵਿਟਾਮਿਨ ਡੀ ਮਿਲਦਾ ਹੈ। ਪਰ ਵਿਟਾਮਿਨ ਡੀ ਲੰਬੀ ਉਮਰ ਵਧਾਉਣ ਲਈ ਜ਼ਿੰਮੇਵਾਰ ਕਾਰਕ ਨਹੀਂ ਹੈ। ਵਿਟਾਮਿਨ ਡੀ ਪੂਰਕ ਸੂਰਜ ਦੀ ਰੌਸ਼ਨੀ ਦੇ ਸੰਪਰਕ ਦੀ ਅਣਹੋਂਦ ਵਿੱਚ ਸਿਹਤ ਨੂੰ ਲਾਭ ਪਹੁੰਚਾਉਦਾ ਹੈ।
ਸੂਰਜ ਦੀ ਰੌਸ਼ਨੀ ਲੈਂਦੇ ਸਮੇਂ ਸਾਵਧਾਨੀਆਂ:ਸੂਰਜ ਦੀ ਰੋਸ਼ਨੀ ਲੈਣ ਲਈ ਦਿਨ ਦਾ ਉਚਿਤ ਸਮਾਂ ਚੁਣੋ। ਆਪਣੀਆਂ ਅੱਖਾਂ ਅਤੇ ਚਮੜੀ ਦੀ ਸੁਰੱਖਿਆ ਲਈ ਸਾਵਧਾਨੀਆਂ ਵਰਤੋ। ਸਨਸਕ੍ਰੀਨ ਲਗਾਉਣ ਤੋਂ ਬਾਅਦ ਹੀ ਸੂਰਜ ਦੀ ਰੋਸ਼ਨੀ 'ਚ ਬੈਠੋ। ਸਨਸਕ੍ਰੀਨ ਤੋਂ ਬਿਨ੍ਹਾਂ ਸੂਰਜ ਦੀ ਰੌਸ਼ਨੀ ਦੇ ਲੰਬੇ ਸਮੇਂ ਤੱਕ ਸੰਪਰਕ 'ਚ ਨਾ ਆਓ, ਕਿਉਂਕਿ ਇਸ ਨਾਲ ਚਮੜੀ ਦਾ ਕੈਂਸਰ ਹੋ ਸਕਦਾ ਹੈ।