ਹੈਦਰਾਬਾਦ: ਹਰ ਕੋਈ ਭੋਜਨ ਦੇ ਨਾਲ ਦਹੀ ਖਾਣਾ ਪਸੰਦ ਕਰਦਾ ਹੈ। ਪਰਾਠਾ ਹੋਵੇ ਜਾਂ ਚਾਵਲ ਅਤੇ ਦਾਲ, ਹਰ ਇੱਕ ਨਾਲ ਦਹੀਂ ਜ਼ਰੂਰ ਖਾਂਧਾ ਜਾਂਦਾ ਹੈ। ਆਮ ਤੌਰ 'ਤੇ ਦਹੀਂ ਵਿੱਚ ਖੰਡ ਜਾਂ ਲੂਣ ਮਿਲਾ ਕੇ ਖਾਧਾ ਜਾਂਦਾ ਹੈ। ਕੁਝ ਲੋਕ ਖੰਡ ਮਿਲਾ ਕੇ ਮਿੱਠਾ ਦਹੀਂ ਖਾਣਾ ਪਸੰਦ ਕਰਦੇ ਹਨ ਤਾਂ ਕੁਝ ਲੂਣ ਪਾ ਕੇ ਦਹੀਂ ਖਾਂਦੇ ਹਨ। ਲੂਣ ਆਮ ਤੌਰ 'ਤੇ ਤਾਜ਼ੇ ਦਹੀਂ ਵਿੱਚ ਮਿਲਾਇਆ ਜਾਂਦਾ ਹੈ। ਕਈ ਵਾਰ ਇੱਕ ਚੁਟਕੀ ਜੀਰੇ ਦੇ ਪਾਊਡਰ ਨਾਲ ਜਾਂ ਤਾਜ਼ੀਆਂ ਕੱਟੀਆਂ ਹੋਈਆਂ ਸਬਜ਼ੀਆਂ ਜਿਵੇਂ ਕਿ ਖੀਰੇ, ਗਾਜਰ ਅਤੇ ਚੁਕੰਦਰ ਨੂੰ ਵੀ ਦਹੀ ਵਿੱਚ ਮਿਲਾਇਆ ਜਾਂਦਾ ਹੈ। ਅਜਿਹੇ 'ਚ ਜੇਕਰ ਤੁਸੀਂ ਵੀ ਦਹੀਂ ਖਾਣਾ ਪਸੰਦ ਕਰਦੇ ਹੋ, ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਦਹੀ ਕਿਸ ਤਰ੍ਹਾਂ ਖਾਣਾ ਫਾਇਦੇਮੰਦ ਹੋ ਸਕਦਾ ਹੈ।
ਦਹੀ ਇੱਕ ਡੇਅਰੀ ਉਤਪਾਦ ਹੈ, ਜੋ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਦਹੀ ਵਿੱਚ ਕੈਲਸ਼ੀਅਮ, ਪ੍ਰੋਟੀਨ, ਵਿਟਾਮਿਨ ਅਤੇ ਪ੍ਰੋਬਾਇਓਟਿਕਸ ਪਾਇਆ ਜਾਂਦਾ ਹੈ। ਦਹੀਂ ਨੂੰ ਖੰਡ ਨਾਲ ਮਿਲਾ ਕੇ ਖਾਣ 'ਤੇ ਇਸ ਦਾ ਸੁਆਦ ਵੱਧ ਜਾਂਦਾ ਹੈ। ਮਿੱਠਾ ਦਹੀਂ ਉਨ੍ਹਾਂ ਲੋਕਾਂ ਨੂੰ ਬਹੁਤ ਪਸੰਦ ਹੁੰਦਾ ਹੈ, ਜੋ ਮਿੱਠਾ ਖਾਣ ਦੇ ਸ਼ੌਕੀਨ ਹਨ।
ਮਿੱਠਾ ਦਹੀਂ ਖਾਣ ਦੇ ਫਾਇਦੇ ਅਤੇ ਨੁਕਸਾਨ: ਖੰਡ ਮਿਲਾ ਕੇ ਦਹੀਂ ਦੀ ਕੈਲੋਰੀ ਵੱਧਦੀ ਹੈ, ਜਿਸ ਨਾਲ ਸਰੀਰ ਨੂੰ ਵਧੇਰੇ ਊਰਜਾ ਮਿਲਦੀ ਹੈ। ਇਹ ਉਨ੍ਹਾਂ ਲੋਕਾਂ ਲਈ ਜ਼ਿਆਦਾ ਫਾਇਦੇਮੰਦ ਹੋ ਸਕਦਾ ਹੈ, ਜਿਨ੍ਹਾਂ ਨੂੰ ਜ਼ਿਆਦਾ ਕੈਲੋਰੀ ਦੀ ਜ਼ਰੂਰਤ ਹੁੰਦੀ ਹੈ। ਪਰ ਖੰਡ ਦਾ ਜ਼ਿਆਦਾ ਸੇਵਨ ਕਈ ਸਿਹਤ ਸਮੱਸਿਆਵਾਂ ਦਾ ਕਾਰਨ ਵੀ ਬਣ ਸਕਦਾ ਹੈ। ਇਨ੍ਹਾਂ ਸਮੱਸਿਆਵਾਂ ਵਿੱਚ ਮੋਟਾਪਾ, ਦੰਦਾਂ ਦੀਆਂ ਸਮੱਸਿਆਵਾਂ ਅਤੇ ਸ਼ੂਗਰ ਸ਼ਾਮਲ ਹੈ।