ਹੈਦਰਾਬਾਦ:ਪਪੀਤਾ ਐਂਟੀਆਕਸੀਡੈਂਟ ਨਾਲ ਭਰਪੂਰ ਫ਼ਲ ਹੈ। ਇਸ ਨਾਲ ਸੋਜ ਨੂੰ ਘੱਟ ਕਰਨ ਅਤੇ ਕਈ ਸਿਹਤ ਸਮੱਸਿਆਵਾਂ ਤੋਂ ਰਾਹਤ ਪਾਉਣ 'ਚ ਮਦਦ ਮਿਲ ਸਕਦੀ ਹੈ। ਪਪੀਤੇ 'ਚ ਕੈਲੋਰੀ ਵੀ ਘੱਟ ਹੁੰਦੀ ਹੈ। ਇਸ ਲਈ ਪਪੀਤੇ ਨੂੰ ਖਾਣ ਨਾਲ ਭਾਰ ਵੀ ਘੱਟ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਪਪੀਤਾ ਜਿਗਰ ਨਾਲ ਜੁੜੀਆਂ ਬਿਮਾਰੀਆਂ ਅਤੇ ਪੇਟ ਦੀਆਂ ਸਮੱਸਿਆਵਾਂ ਤੋਂ ਰਾਹਤ ਦਿਵਾਉਣ 'ਚ ਵੀ ਮਦਦ ਕਰਦਾ ਹੈ।
ਪਪੀਤਾ ਖਾਣ ਦੇ ਫਾਇਦੇ: ਪਪੀਤਾ ਜਿਗਰ ਦੀ ਕੰਮਜ਼ੋਰੀ, ਫੈਟੀ ਜਿਗਰ, ਗੈਸ ਅਤੇ ਐਸਿਡਿਟੀ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਪਾਉਣ ਲਈ ਫਾਇਦੇਮੰਦ ਫ਼ਲ ਹੈ। ਇਸਦਾ ਰੋਜ਼ਾਨਾ ਸੇਵਨ ਕਰਨ ਨਾਲ ਕੁਝ ਹੀ ਦਿਨਾਂ 'ਚ ਤੁਹਾਡਾ ਜਿਗਰ ਮਜ਼ਬੂਤ ਹੋ ਕੇ ਫੈਟੀ ਜਿਗਰ, ਗੈਸ ਅਤੇ ਐਸਿਡਿਟੀ ਆਦਿ ਸਮੱਸਿਆਵਾਂ ਦੂਰ ਹੋ ਜਾਣਗੀਆਂ। ਇਸਦੇ ਨਾਲ ਹੀ, ਮੋਟਾਪੇ ਨੂੰ ਵੀ ਘੱਟ ਕਰਨ 'ਚ ਮਦਦ ਮਿਲੇਗੀ।