ਹੈਦਰਾਬਾਦ: ਇਸ ਸਾਲ ਦੇਸ਼ਭਰ 'ਚ ਗਰਮੀ ਕਾਫ਼ੀ ਵੱਧ ਗਈ ਹੈ। ਤੇਜ਼ ਗਰਮੀ ਕਾਰਨ ਹੀਟ ਸਟ੍ਰੋਕ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਦੱਸ ਦਈਏ ਕਿ ਗਰਮੀਆਂ 'ਚ ਸਰੀਰ ਦਾ ਤਾਪਮਾਨ ਵੱਧਣ ਕਰਕੇ ਹੀਟ ਸਟ੍ਰੋਕ ਦੀ ਸਮੱਸਿਆ ਹੋ ਸਕਦੀ ਹੈ, ਜੋ ਕਿ ਜਾਨਲੇਵਾ ਹੈ। ਇਸ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਰੀਰ ਦਾ ਤਾਪਮਾਨ ਕਿਉ ਵੱਧਦਾ ਹੈ, ਹੀਟ ਸਟ੍ਰੋਕ ਦੀ ਸਮੱਸਿਆ ਮੌਤ ਦਾ ਕਾਰਨ ਕਿਵੇ ਬਣ ਸਕਦੀ ਹੈ ਅਤੇ ਇਸ ਕਾਰਨ ਸਰੀਰ ਦੇ ਕਿਹੜੇ ਅੰਗਾਂ 'ਤੇ ਅਸਰ ਪੈਂਦਾ ਹੈ, ਤਾਂਕਿ ਤੁਸੀਂ ਸਮੇਂ 'ਤੇ ਖੁਦ ਦਾ ਬਚਾਅ ਕਰ ਸਕੋ।
ਸਰੀਰ ਦਾ ਤਾਪਮਾਨ ਕਿਉ ਵੱਧਦਾ ਹੈ?: ਐਕਸਪਰਟਸ ਦਾ ਕਹਿਣਾ ਹੈ ਕਿ ਜਦੋ ਸਰੀਰ ਦਾ ਤਾਪਮਾਨ ਵੱਧਦਾ ਹੈ, ਤਾਂ ਸਰੀਰ ਗਰਮ ਹੁੰਦਾ ਹੈ ਅਤੇ ਬੁਖਾਰ ਆਉਣ ਲੱਗਦਾ ਹੈ। ਨਾਰਮਲ ਬੁਖਾਰ ਅਤੇ ਗਰਮੀ ਦੇ ਕਾਰਨ ਹੋਣ ਵਾਲੇ ਬੁਖਾਰ ਵਿੱਚ ਅੰਤਰ ਬਾਰੇ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਜੇਕਰ ਸਰੀਰ ਦਾ ਤਾਪਮਾਨ 98.6 ਡਿਗਰੀ ਹੈ, ਤਾਂ ਇਹ ਨਾਰਮਲ ਹੈ, ਪਰ ਜੇ 100 ਜਾਂ 102 ਤੱਕ ਸਰੀਰ ਦਾ ਤਾਪਮਾਨ ਪਹੁੰਚ ਜਾਵੇ, ਤਾਂ ਇਹ ਨਾਰਮਲ ਬੁਖਾਰ ਹੋ ਸਕਦਾ ਹੈ। ਪਰ ਜੇਕਰ ਤੁਹਾਡੇ ਸਰੀਰ ਦਾ ਤਾਪਮਾਨ 103 ਡਿਗਰੀ ਤੋਂ ਜ਼ਿਆਦਾ ਹੋਣ ਲੱਗੇ, ਤਾਂ ਖਤਰਨਾਕ ਹੋ ਸਕਦਾ ਹੈ।
ਸਰੀਰ ਨੂੰ ਠੰਡਾ ਰੱਖਣ ਲਈ ਕੂਲਿੰਗ ਸਿਸਟਮ ਕੰਮ ਕਰਦਾ ਹੈ। ਜਦੋ ਗਰਮੀ ਵੱਧਣ ਲੱਗਦੀ ਹੈ, ਤਾਂ ਸਰੀਰ ਦਾ ਤਾਪਮਾਨ ਵੀ ਵੱਧਣ ਲੱਗਦਾ ਹੈ। ਇਸ ਦੌਰਾਨ ਦਿਮਾਗ ਤਾਪਮਾਨ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਸਰੀਰ 'ਚ ਮੌਜ਼ੂਦ ਗਲੈਂਡ ਪਸੀਨਾ ਕੱਢਣਾ ਸ਼ੁਰੂ ਕਰ ਦਿੰਦੇ ਹਨ। ਇਸ ਪਸੀਨੇ ਨਾਲ ਚਮੜੀ ਬਾਹਰ ਦੇ ਵਾਤਾਵਰਣ 'ਚ ਚੱਲ ਰਹੀ ਹਵਾ ਤੋਂ ਖੁਦ ਨੂੰ ਠੰਡਾ ਕਰਦੀ ਹੈ ਅਤੇ ਸਰੀਰ ਦੇ ਅੰਦਰਲੇ ਅੰਗ ਵੀ ਖੁਦ ਨੂੰ ਠੰਡਾ ਕਰਨਾ ਸ਼ੁਰੂ ਕਰ ਦਿੰਦੇ ਹਨ।
ਚਮੜੀ 'ਤੇ ਗਰਮੀ ਦਾ ਅਸਰ: ਜਦੋ ਗਰਮੀ ਜ਼ਿਆਦਾ ਹੋ ਜਾਂਦੀ ਹੈ, ਤਾਂ ਪਸੀਨਾ ਵੀ ਜ਼ਿਆਦਾ ਆਉਣ ਲੱਗਦਾ ਹੈ। ਇਸ ਨਾਲ ਸਰੀਰ 'ਚ ਸੋਡੀਅਮ ਦੀ ਕਮੀ ਹੋ ਜਾਂਦੀ ਹੈ, ਜਿਸਦਾ ਕਈ ਅੰਗਾ 'ਤੇ ਅਸਰ ਪੈਂਦਾ ਹੈ। ਸਭ ਤੋਂ ਪਹਿਲਾ ਇਸਦਾ ਅਸਰ ਚਮੜੀ 'ਤੇ ਪੈਂਦਾ ਹੈ। ਚਮੜੀ 'ਤੇ ਲਾਲ ਰੰਗ ਦੇ ਦਾਣੇ ਆਉਣ ਲੱਗਦੇ ਹਨ।