ਹੈਦਰਾਬਾਦ: ਅੱਜ ਦੀ ਭੱਜ ਦੌੜ ਭਰੀ ਜ਼ਿੰਦਗੀ ਕਾਰਨ ਲੋਕ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਹਨ। ਇਨ੍ਹਾਂ ਵਿੱਚ ਕਿਡਨੀ ਦੀ ਸਮੱਸਿਆ ਵੀ ਸ਼ਾਮਲ ਹੈ। ਕਿਡਨੀ ਸਰੀਰ ਦਾ ਇੱਕ ਖਾਸ ਅੰਗ ਹੈ। ਇਸਦਾ ਕੰਮ ਖੂਨ ਨੂੰ ਸਾਫ਼ ਰੱਖਣਾ, ਸਰੀਰ 'ਚ ਪਾਣੀ ਨੂੰ ਸੰਤੁਲਿਤ ਕਰਕੇ ਯੂਰਿਨ ਬਣਾਉਣਾ ਹੈ। ਇਸ ਲਈ ਕਿਡਨੀ ਦਾ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ। ਕਿਡਨੀ ਦੇ ਠੀਕ ਤਰ੍ਹਾਂ ਨਾਲ ਕੰਮ ਨਾ ਕਰ ਪਾਉਣ ਕਰਕੇ ਸਰੀਰ ਦੇ ਹੋਰ ਅੰਗ ਵੀ ਪ੍ਰਭਾਵਿਤ ਹੋ ਜਾਂਦੇ ਹਨ। ਇਸ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਡਨੀ ਨੂੰ ਸਿਹਤਮੰਦ ਬਣਾਈ ਰੱਖਣ ਲਈ ਕੀ ਕਰਨਾ ਚਾਹੀਦਾ ਹੈ ਅਤੇ ਕਿਹੜੀਆਂ ਆਦਤਾਂ ਤੋਂ ਦੂਰੀ ਬਣਾਉਣੀ ਚਾਹੀਦੀ ਹੈ।
ਕਿਡਨੀ ਨੂੰ ਨੁਕਸਾਨ ਪਹੁੰਚਾਉਦੀਆਂ ਨੇ ਇਹ ਆਦਤਾਂ:
ਘੱਟ ਪਾਣੀ ਪੀਣਾ:ਸਿਹਤਮੰਦ ਰਹਿਣ ਲਈ ਪਾਣੀ ਪੀਣਾ ਬਹੁਤ ਜ਼ਰੂਰੀ ਹੈ। ਇਸ ਲਈ ਤਿੰਨ ਲੀਟਰ ਪਾਣੀ ਪੀਣਾ ਸਹੀ ਮੰਨਿਆ ਜਾਂਦਾ ਹੈ। ਭਰਪੂਰ ਮਾਤਰਾ 'ਚ ਪਾਣੀ ਪੀਣ ਨਾਲ ਕਿਡਨੀ ਬਿਹਤਰ ਤਰੀਕੇ ਨਾਲ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ 'ਚ ਮਦਦ ਕਰਦੀ ਹੈ। ਜੇਕਰ ਤੁਸੀਂ ਘੱਟ ਪਾਣੀ ਪੀਂਦੇ ਹੋ, ਤਾਂ ਕਿਡਨੀ 'ਤੇ ਕਾਫ਼ੀ ਦਬਾਅ ਪੈਂਦਾ ਹੈ ਅਤੇ ਕਿਡਨੀ ਨੂੰ ਨੁਕਸਾਨ ਪਹੁੰਚ ਸਕਦਾ ਹੈ।
ਪਿਸ਼ਾਬ ਨੂੰ ਰੋਕਣਾ:ਪਿਸ਼ਾਬ ਨੂੰ ਰੋਕਣਾ ਵੀ ਕਿਡਨੀ ਲਈ ਖਤਰਨਾਕ ਹੋ ਸਕਦਾ ਹੈ। ਇਸ ਨਾਲ ਕਿਡਨੀ 'ਚ ਪੱਥਰੀ ਬਣਨ ਦਾ ਖਤਰਾ ਰਹਿੰਦਾ ਹੈ, ਜਿਸ ਕਰਕੇ ਬਹੁਤ ਜ਼ਿਆਦਾ ਦਰਦ ਸਹਿਣਾ ਪੈਂਦਾ ਹੈ। ਜੇਕਰ ਪੱਥਰੀ ਵੱਡੀ ਹੋ ਜਾਵੇ, ਤਾਂ ਸਰਜਰੀ ਕਰਵਾਉਣੀ ਪੈਂਦੀ ਹੈ।