ਹੈਦਰਾਬਾਦ: ਸੰਗੀਤ ਸੁਣਨ ਨਾਲ ਮਾਨਸਿਕ ਸਿਹਤ ਜਿਵੇਂ ਕਿ ਦੁੱਖ ਅਤੇ ਤਣਾਅ ਨੂੰ ਦੂਰ ਕੀਤਾ ਜਾ ਸਕਦਾ ਹੈ। ਮਿਊਜ਼ਿਕ ਇੱਕ ਵਧੀਆਂ ਥੈਰੇਪੀ ਹੈ, ਜੋ ਮਨ ਨੂੰ ਸ਼ਾਂਤ ਕਰਨ ਅਤੇ ਤਣਾਅ ਤੋਂ ਛੁਟਕਾਰਾ ਦਿਵਾਉਣ 'ਚ ਮਦਦ ਕਰਦੀ ਹੈ। ਜੇਕਰ ਤੁਸੀਂ ਆਪਣੀ ਪਸੰਦ ਦਾ ਗੀਤ ਸੁਣਦੇ ਹੋ, ਤਾਂ ਮੂਡ ਵਧੀਆਂ ਅਤੇ ਸੋਚਣ-ਸਮਝਣ ਦੀ ਸ਼ਕਤੀ ਵਧਦੀ ਹੈ। ਇਸ ਤੋਂ ਇਲਾਵਾ, ਸੰਗੀਤ ਸੁਣਨ ਨਾਲ ਹੋਰ ਵੀ ਕਈ ਬਿਮਾਰੀਆਂ ਤੋਂ ਰਾਹਤ ਪਾਈ ਜਾ ਸਕਦੀ ਹੈ।
ਮਿਊਜ਼ਿਕ ਸੁਣਨ ਦੇ ਫਾਇਦੇ:
ਤਣਾਅ ਤੋਂ ਰਾਹਤ: ਸੰਗੀਤ ਸੁਣਨ ਨਾਲ ਤਣਾਅ ਅਤੇ ਚਿੰਤਾ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਨਾਲ ਇੱਕ ਜਗ੍ਹਾਂ ਧਿਆਨ ਲਗਾਉਣ 'ਚ ਮਦਦ ਮਿਲਦੀ ਹੈ। ਜੇਕਰ ਤੁਸੀਂ ਰੋਜ਼ਾਨਾ ਸੰਗੀਤ ਸੁਣਦੇ ਹੋ, ਤਾਂ ਦਿਮਾਗ ਨੂੰ ਆਰਾਮ ਮਿਲੇਗਾ ਅਤੇ ਦਿਮਾਗ ਸਹੀ ਤਰੀਕੇ ਨਾਲ ਕੰਮ ਕਰ ਪਾਉਦਾ ਹੈ।
ਦੁੱਖ ਨੂੰ ਘੱਟ ਕਰਨ 'ਚ ਮਦਦ: ਹਲਕਾ ਮਿਊਜ਼ਿਕ ਸੁਣਨ ਨਾਲ ਦੁੱਖ ਨੂੰ ਘੱਟ ਕਰਨ 'ਚ ਮਦਦ ਮਿਲਦੀ ਹੈ। ਇਸ ਨਾਲ ਦੁੱਖ ਅਤੇ ਦਰਦ ਦਾ ਅਹਿਸਾਸ ਘੱਟ ਹੁੰਦਾ ਹੈ। ਇਸ ਲਈ ਤੁਸੀਂ ਦੁੱਖ ਨੂੰ ਘੱਟ ਕਰਨ ਲਈ ਸੰਗੀਤ ਸੁਣ ਸਕਦੇ ਹੋ।
ਭਾਵਨਾਤਮਕ ਸੰਤੁਲਨ ਬਣਾਏ ਰੱਖਣ 'ਚ ਮਦਦ: ਸੰਗੀਤ ਸੁਣ ਨਾਲ ਭਾਵਨਾਤਮਕ ਸੰਤੁਲਨ ਬਣਾਏ ਰੱਖਣ 'ਚ ਮਦਦ ਮਿਲਦੀ ਹੈ। ਇਸ ਤਰ੍ਹਾਂ ਤੁਸੀਂ ਹੋਰ ਵੀ ਕਈ ਸਮੱਸਿਆਵਾਂ ਤੋਂ ਬਾਹਰ ਨਿਕਲ ਸਕੋਗੇ।
ਹਾਈ ਬਲੱਡ ਪ੍ਰੈਸ਼ਰ ਅਤੇ ਸਟ੍ਰੋਕ ਤੋਂ ਰਾਹਤ: ਰੋਜ਼ਾਨਾ ਸਵੇਰੇ ਅਤੇ ਸ਼ਾਮ ਨੂੰ ਸੰਗੀਤ ਸੁਣਨ ਨਾਲ ਬਲੱਡ ਪ੍ਰੈਸ਼ਰ ਦੇ ਪੱਧਰ 'ਚ ਸੁਧਾਰ ਹੋ ਸਕਦਾ ਹੈ। ਇਸਦੇ ਨਾਲ ਹੀ, ਸਟ੍ਰੋਕ ਦੀ ਸਮੱਸਿਆ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ।
ਨੀਂਦ ਚ ਸੁਧਾਰ: ਜੇਕਰ ਤੁਸੀਂ ਨੀਂਦ ਨਾ ਆਉਣ ਵਰਗੀ ਸਮੱਸਿਆ ਤੋਂ ਪਰੇਸ਼ਾਨ ਹੋ, ਤਾਂ ਸੰਗੀਤ ਸੁਣਨਾ ਇੱਕ ਵਧੀਆਂ ਉਪਾਅ ਹੋ ਸਕਦਾ ਹੈ। ਇਸ ਲਈ 30-45 ਮਿੰਟ ਤੱਕ ਸੰਗੀਤ ਸੁਣੋ। ਸੌਣ ਤੋਂ ਪਹਿਲਾ ਸੰਗੀਤ ਸੁਣਨ ਨਾਲ ਮਾਸਪੇਸ਼ੀਆਂ ਨੂੰ ਆਰਾਮ ਮਿਲਦਾ ਹੈ ਅਤੇ ਨੀਂਦ 'ਚ ਸੁਧਾਰ ਹੁੰਦਾ ਹੈ।
ਸੰਗੀਤ ਸੁਣਨ ਦਾ ਸਹੀ ਸਮੇਂ:
- ਸੌਣ ਤੋਂ ਪਹਿਲਾ ਲਾਈਟ ਮਿਊਜ਼ਿਕ ਸੁਣਨ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਦੂਰ ਹੋਵੇਗੀ ਅਤੇ ਤਣਾਅ ਤੋਂ ਵੀ ਰਾਹਤ ਮਿਲ ਸਕਦੀ ਹੈ।
- ਖਾਣਾ ਬਣਾਉਦੇ ਸਮੇਂ ਸੰਗੀਤ ਸੁਣਨ ਨਾਲ ਤਣਾਅ ਨੂੰ ਦੂਰ ਕੀਤਾ ਜਾ ਸਕਦਾ ਹੈ।
- ਯੋਗਾ ਦੇ ਦੌਰਾਨ ਵੀ ਸੰਗੀਤ ਸੁਣਿਆ ਜਾ ਸਕਦਾ ਹੈ। ਇਸ ਨਾਲ ਨੀਂਦ ਨਾ ਆਉਣ ਵਰਗੀ ਸਮੱਸਿਆ ਤੋਂ ਛੁਟਕਾਰਾ ਮਿਲ ਸਕਦਾ ਹੈ ਅਤੇ ਕੰਮ ਵੱਲ ਧਿਆਨ ਲਗਾਉਣ 'ਚ ਮਦਦ ਮਿਲੇਗੀ।