ETV Bharat / entertainment

ਕੈਂਸਰ ਤੋਂ ਪੀੜਤ ਪਤਨੀ ਲਈ ਜੇਲ੍ਹ 'ਚ ਬੈਠ ਕੇ ਦਿਨ-ਰਾਤ ਰੋਏ ਸਨ ਨਵਜੋਤ ਸਿੱਧੂ, ਬੋਲੇ-ਮੇਰੀ ਜਾਨ ਲੈ ਲਾ ਪਰ ਉਸ ਨੂੰ ਬਖਸ਼... - NAVJOT SINGH SIDHU

ਨਵਜੋਤ ਸਿੰਘ ਸਿੱਧੂ ਨੇ ਹਾਲ ਹੀ ਵਿੱਚ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਵਿੱਚ ਸ਼ਿਰਕਤ ਕੀਤੀ ਅਤੇ ਪ੍ਰਸ਼ੰਸਕਾਂ ਨਾਲ ਕਾਫੀ ਭਾਵੁਕ ਗੱਲਾਂ ਸਾਂਝੀਆਂ ਕੀਤੀਆਂ।

Navjot Singh Sidhu
Navjot Singh Sidhu And His Wife (ETV Bharat)
author img

By ETV Bharat Entertainment Team

Published : Nov 18, 2024, 3:50 PM IST

ਚੰਡੀਗੜ੍ਹ: 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦੇ ਹਾਲ ਹੀ ਦੇ ਐਪੀਸੋਡ ਵਿੱਚ ਨਵਜੋਤ ਸਿੰਘ ਸਿੱਧੂ ਅਤੇ ਉਸਦੀ ਪਤਨੀ ਨਵਜੋਤ ਕੌਰ ਸਿੱਧੂ, ਕ੍ਰਿਕਟਰ ਹਰਭਜਨ ਸਿੰਘ ਅਤੇ ਅਦਾਕਾਰਾ ਗੀਤਾ ਬਸਰਾ ਨਜ਼ਰ ਆਏ। ਇਹ ਐਪੀਸੋਡ ਕਾਫੀ ਹਾਸੇ-ਮਜ਼ਾਕ ਵਾਲੀ ਗੱਲਬਾਤ ਨਾਲ ਭਰਿਆ ਹੋਇਆ ਸੀ, ਪਰ ਇਸ ਦਾ ਇੱਕ ਹਿੱਸਾ ਅਜਿਹਾ ਵੀ ਸੀ, ਜਿਸ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਜੀਵਨ ਦੇ ਨਿੱਜੀ ਅਨੁਭਵ ਕਾਰਨ ਕਾਫੀ ਭਾਵੁਕ ਹੁੰਦੇ ਦੇਖਿਆ ਗਿਆ।

ਇਸ ਦੌਰਾਨ ਨਵਜੋਤ ਸਿੱਧੂ ਨੇ ਦੱਸਿਆ ਕਿ ਜਦੋਂ ਉਸਦੀ ਪਤਨੀ ਨੂੰ ਕੈਂਸਰ ਹੋਣ ਦਾ ਪਤਾ ਲੱਗਿਆ ਸੀ ਉਦੋਂ ਉਹ ਜੇਲ੍ਹ ਵਿੱਚ ਸੀ। ਸਿੱਧੂ ਨੇ ਖੁਲਾਸਾ ਕੀਤਾ ਕਿ ਉਸ ਦੀ ਪਤਨੀ ਨੇ ਉਸ ਤੋਂ ਆਪਣੀ ਤਖਲੀਫ਼ ਲੁਕਾਈ ਸੀ, ਕਿਉਂਕਿ ਉਹ ਸਲਾਖਾਂ ਪਿੱਛੇ ਸੀ। ਤੁਹਾਨੂੰ ਦੱਸ ਦੇਈਏ ਕਿ ਸਾਲ 2022 ਵਿੱਚ ਸਿੱਧੂ ਨੇ 1988 ਦੇ ਰੋਡ ਰੇਜ ਮੌਤ ਦੇ ਮਾਮਲੇ ਵਿੱਚ ਇੱਕ ਸਾਲ ਦੀ ਸਜ਼ਾ ਕੱਟੀ ਸੀ।

ਇੰਝ ਕੈਂਸਰ ਨਾਲ ਲੜੇ ਸਨ ਨਵਜੋਤ ਸਿੰਘ ਸਿੱਧੂ ਅਤੇ ਉਸਦੀ ਪਤਨੀ

ਆਪਣੇ ਇਸ ਮੁਸ਼ਕਿਲ ਸਮੇਂ ਬਾਰੇ ਗੱਲ ਹੋਏ ਨਵਜੋਤ ਸਿੰਘ ਸਿੱਧੂ ਨੇ ਦੱਸਿਆ, "ਮੈਂ ਉਸ ਤੋਂ ਬਿਨ੍ਹਾਂ ਨਹੀਂ ਰਹਿ ਸਕਦਾ। ਮੈਂ ਸੋਚਦਾ ਸੀ ਕਿ ਜੇਕਰ ਉਸ ਨੂੰ ਕੁਝ ਹੋ ਗਿਆ ਤਾਂ ਮੈਂ ਕਿਵੇਂ ਜੀਵਾਂਗਾ। ਇਹ ਇੱਕ ਮੁਸ਼ਕਲ ਪੜਾਅ ਸੀ, ਪਰ ਉਹ ਮਜ਼ਬੂਤ...ਬਹੁਤ ਮਜ਼ਬੂਤ ​​​​ਸੀ। ਸਾਰਾ ਪਰਿਵਾਰ ਉਸ ਦੇ ਨਾਲ ਖੜ੍ਹਾ ਸੀ। ਮੈਂ ਦੇਵੀ ਮਾਤਾ ਤੋਂ ਇੱਕ ਹੀ ਮੰਗ ਮੰਗੀ ਸੀ ਕਿ ਤੂੰ ਮੇਰੀ ਜਾਨ ਲੈ ਲਾ ਪਰ ਉਸ ਨੂੰ ਬਖਸ਼ ਦੇ। ਸਾਡੇ ਬੱਚੇ ਅਤੇ ਮੈਂ ਉਸ ਤੋਂ ਬਿਨ੍ਹਾਂ ਨਹੀਂ ਰਹਿ ਸਕਦੇ। ਮੈਂ ਅੰਦਰੋਂ ਚਕਨਾਚੂਰ ਹੋ ਗਿਆ ਸੀ। ਪਰ ਇਹ ਬਹੁਤ ਬਹਾਦਰ ਹੈ।"

ਭਾਵੁਕ ਹੁੰਦੇ ਸਿੱਧੂ ਨੇ ਅੱਗੇ ਦੱਸਿਆ, "ਕੀਮੋਥੈਰੇਪੀ ਦੌਰਾਨ ਉਸਨੇ ਆਪਣਾ ਦਰਦ ਪ੍ਰਗਟ ਨਹੀਂ ਕੀਤਾ। ਉਸਨੇ ਦਰਦ ਝੱਲਿਆ, ਪਰ ਅਸੀਂ ਇਸਨੂੰ 100 ਗੁਣਾ ਜ਼ਿਆਦਾ ਮਹਿਸੂਸ ਕੀਤਾ।"

ਇਸ ਤੋਂ ਬਾਅਦ ਨਵਜੋਤ ਕੌਰ ਨੇ ਨਾਲ ਦੀ ਨਾਲ ਕਿਹਾ, "ਪਰ ਜਦੋਂ ਮਰੀਜ਼ ਖੁਦ ਮੁਸਕਰਾਉਂਦਾ ਹੈ, ਤਾਂ ਬਾਕੀ ਕੀ ਕਰ ਸਕਦੇ ਹਨ? ਮੈਂ ਇਸ ਨੂੰ ਕਦੇ ਉਦਾਸ ਨਹੀਂ ਹੋਣ ਦਿੱਤਾ, ਕਿਉਂਕਿ ਮੈਂ ਹਮੇਸ਼ਾ ਮੁਸਕਰਾਉਂਦੀ ਸੀ।" ਇਸ ਗੱਲ ਦਾ ਜੁਆਬ ਦਿੰਦੇ ਹੋਏ ਸਿੱਧੂ ਨੇ ਕਿਹਾ, "ਤੈਨੂੰ ਪਤਾ ਨਹੀਂ ਸੀ ਕਿ ਅਸੀਂ ਕਿੰਨਾ ਰੋਇਆ ਕਰਦੇ ਸੀ।"

ਉਲੇਖਯੋਗ ਹੈ ਕਿ ਜੋੜੇ ਨੇ ਇਹ ਵੀ ਸ਼ੇਅਰ ਕੀਤਾ ਕਿ ਕਿਵੇਂ ਉਸ ਦੇ ਕੈਂਸਰ ਦੇ ਇਲਾਜ ਤੋਂ ਬਾਅਦ ਉਨ੍ਹਾਂ ਦੀ ਜੀਵਨ ਸ਼ੈਲੀ ਵਿੱਚ ਭਾਰੀ ਤਬਦੀਲੀ ਆਈ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਤੁਸੀਂ ਕੈਂਸਰ ਨੂੰ ਹਰਾ ਸਕਦੇ ਹੋ। ਜੇਕਰ ਤੁਹਾਡੀ ਇੱਛਾ ਹੈ ਤਾਂ ਤੁਸੀਂ ਕਰ ਸਕਦੇ ਹੋ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.