ਹੈਦਰਾਬਾਦ:ਵਿਟਾਮਿਨ ਬੀ12 ਦੀ ਕਮੀ ਦਾ ਆਮ ਕਾਰਨ ਭੋਜਨ ਵਿੱਚ ਵਿਟਾਮਿਨ ਬੀ12 ਦੀ ਕਮੀ ਹੋਣਾ ਹੈ। ਵਿਟਾਮਿਨ B12 ਇੱਕ ਪੌਸ਼ਟਿਕ ਤੱਤ ਹੈ, ਜੋ ਸਿਰਫ ਜਾਨਵਰਾਂ ਦੇ ਭੋਜਨ ਜਿਵੇਂ ਕਿ ਮੀਟ, ਮੱਛੀ, ਅੰਡੇ, ਅਤੇ ਦੁੱਧ ਦੇ ਉਤਪਾਦਾਂ ਵਿੱਚ ਉਪਲਬਧ ਹੁੰਦਾ ਹੈ। ਜੇਕਰ ਤੁਸੀਂ ਸ਼ਾਕਾਹਾਰੀ ਹੋ, ਤਾਂ ਤੁਹਾਡੇ ਸਰੀਰ 'ਚ ਇਸ ਵਿਟਾਮਿਨ ਦੀ ਕਮੀ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਕਮੀ ਨੂੰ ਪੂਰਾ ਕਰਨ ਲਈ ਇੱਥੇ ਕੁਝ ਤਰੀਕੇ ਦੱਸੇ ਗਏ ਹਨ, ਜਿਨ੍ਹਾਂ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ।
ਸ਼ਰਾਬ ਪੀਣਾ ਸਰੀਰ 'ਚ ਬਣ ਸਕਦੈ ਇਸ ਚੀਜ਼ ਦੀ ਕਮੀ ਦਾ ਕਾਰਨ, ਇਲਾਜ ਲਈ ਇਨ੍ਹਾਂ ਗੱਲ੍ਹਾਂ ਦਾ ਰੱਖੋ ਧਿਆਨ - Vitamin B12 Deficiency
Vitamin B12 Deficiency: ਵਿਟਾਮਿਨ ਬੀ12 ਇੱਕ ਜ਼ਰੂਰੀ ਵਿਟਾਮਿਨ ਹੈ। ਸਰੀਰ ਵਿੱਚ ਇਸਦੀ ਕਮੀ ਲਈ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਇਸ ਲਈ ਤੁਹਾਨੂੰ ਕਾਰਨਾਂ ਅਤੇ ਵਿਟਾਮਿਨ ਦੀ ਕਮੀ ਨੂੰ ਪੂਰਾ ਕਰਨ ਦੇ ਤਰੀਕਿਆਂ ਬਾਰੇ ਪਤਾ ਹੋਣਾ ਚਾਹੀਦਾ ਹੈ। ਦੱਸ ਦਈਏ ਕਿ ਸਰੀਰ ਇਸ ਵਿਟਾਮਿਨ ਨੂੰ ਆਪਣੇ ਆਪ ਨਹੀਂ ਬਣਾ ਸਕਦਾ ਹੈ। ਇਹ ਵਿਟਾਮਿਨ ਸਾਨੂੰ ਆਪਣੀ ਖੁਰਾਕ ਤੋਂ ਪ੍ਰਾਪਤ ਕਰਨਾ ਪੈਂਦਾ ਹੈ।
Vitamin B12 Deficiency (Getty Images)
Published : Aug 18, 2024, 2:46 PM IST
ਵਿਟਾਮਿਨ ਬੀ12 ਦੀ ਕਮੀ ਦੇ ਕਾਰਨ:
- ਬਹੁਤ ਜ਼ਿਆਦਾ ਸ਼ਰਾਬ ਪੀਣ ਨਾਲ ਪੇਟ ਦੀਆਂ ਅੰਦਰਲੀਆਂ ਪਰਤਾਂ ਪ੍ਰਭਾਵਿਤ ਹੁੰਦੀਆਂ ਹਨ, ਜੋ B12 ਦੇ ਸੋਖਣ ਵਿੱਚ ਰੁਕਾਵਟ ਪਾਉਂਦੀਆਂ ਹਨ। ਇਸ ਕਾਰਨ ਸਰੀਰ 'ਚ ਵਿਟਾਮਿਨ ਬੀ12 ਦੀ ਕਮੀ ਹੋ ਜਾਂਦੀ ਹੈ।
- ਭੋਜਨ 'ਚੋਂ ਬੀ12 ਨੂੰ ਸੋਖਣ ਦੀ ਸਮਰੱਥਾ ਉਮਰ ਦੇ ਨਾਲ ਘੱਟ ਜਾਂਦੀ ਹੈ। ਇਸ ਲਈ ਉਮਰ ਵਧਣ ਦੇ ਨਾਲ ਸਰੀਰ 'ਚ ਇਸ ਦੀ ਕਮੀ ਦਿਖਾਈ ਦਿੰਦੀ ਹੈ।
- ਵਿਟਾਮਿਨ ਬੀ12 ਦੀ ਕਮੀ ਗਰਭਵਤੀ, ਦੁੱਧ ਚੁੰਘਾਉਣ ਵਾਲੀਆਂ ਔਰਤਾਂ, ਬੱਚਿਆਂ ਅਤੇ ਨੌਜਵਾਨਾਂ ਵਿੱਚ ਵੀ ਪਾਈ ਜਾਂਦੀ ਹੈ, ਕਿਉਂਕਿ ਇਸ ਸਮੇਂ ਇਸ ਦੀ ਮੰਗ ਜ਼ਿਆਦਾ ਹੁੰਦੀ ਹੈ।
- ਬ੍ਰੇਨ ਸਟ੍ਰੋਕ ਬਣ ਸਕਦੈ ਮੌਤ ਦਾ ਕਾਰਨ, ਸਮੇਂ ਰਹਿੰਦੇ ਕਰ ਲਓ ਲੱਛਣਾਂ ਦੀ ਪਹਿਚਾਣ, ਨਹੀਂ ਤਾਂ ਵੱਧ ਸਕਦੈ ਗੰਭੀਰ ਖਤਰਾ - Brain Stroke Symptoms
- ਰੱਖੜੀ ਮੌਕੇ ਇਹ 4 ਤਰ੍ਹਾਂ ਦੀਆਂ ਸਪੈਸ਼ਲ ਮਿਠਾਇਆਂ ਨਾਲ ਕਰਵਾਓ ਆਪਣੇ ਭਰਾ ਦਾ ਮੂੰਹ ਮਿੱਠਾ, ਸਿਹਤ 'ਤੇ ਨਹੀਂ ਪਵੇਗਾ ਕੋਈ ਬੁਰਾ ਅਸਰ - Raksha Bandhan 2024
- ਕੀ ਤੁਸੀਂ ਇੰਨਾਂ ਰੰਗਾਂ ਦੀ ਨਹੀਂ ਕਰ ਪਾਉਦੇ ਹੋ ਪਹਿਚਾਣ? ਤਾਂ ਇਹ ਬਿਮਾਰੀ ਹੋ ਸਕਦੀ ਜ਼ਿੰਮੇਵਾਰ, ਲੱਛਣਾਂ ਦੀ ਪਹਿਚਾਣ ਕਰਕੇ ਤਰੁੰਤ ਕਰਵਾਓ ਇਲਾਜ - Color Blindness
ਵਿਟਾਮਿਨ ਬੀ 12 ਦੀ ਕਮੀ ਦਾ ਇਲਾਜ: ਵਿਟਾਮਿਨ ਬੀ 12 ਦੀ ਕਮੀ ਦਾ ਇਲਾਜ ਸਾਇਨੋਕੋਬਲਾਮਿਨ ਨਾਲ ਕੀਤਾ ਜਾਂਦਾ ਹੈ, ਜੋ ਵਿਟਾਮਿਨ ਬੀ 12 ਦਾ ਮਨੁੱਖ ਦੁਆਰਾ ਬਣਾਇਆ ਗਿਆ ਰੂਪ ਹੈ। ਕਮੀ ਦੇ ਕਾਰਨ 'ਤੇ ਨਿਰਭਰ ਕਰਦੇ ਹੋਏ ਕਿਸੇ ਵਿਅਕਤੀ ਨੂੰ ਉਦੋਂ ਤੱਕ ਇਲਾਜ ਕਰਨ ਦੀ ਜ਼ਰੂਰਤ ਹੋ ਸਕਦੀ ਹੈ, ਜਦੋਂ ਤੱਕ ਉਸ ਦੇ ਵਿਟਾਮਿਨ ਬੀ 12 ਦਾ ਪੱਧਰ ਆਮ ਨਹੀਂ ਹੋ ਜਾਂਦਾ।
- ਵਿਟਾਮਿਨ ਬੀ12 ਦੀ ਕਮੀ ਨੂੰ ਦੂਰ ਕਰਨ ਦਾ ਸਭ ਤੋਂ ਆਸਾਨ ਤਰੀਕਾ ਹੈ ਖੁਰਾਕ ਨੂੰ ਬਦਲਣਾ। ਜੇਕਰ ਤੁਸੀਂ ਉਸ ਖੁਰਾਕ ਵਿੱਚ ਮੀਟ, ਮੱਛੀ, ਅੰਡੇ ਅਤੇ ਦੁੱਧ ਤੋਂ ਬਣੇ ਪਦਾਰਥ ਨੂੰ ਅਪਣਾਉਂਦੇ ਹੋ, ਜਿਸ ਵਿੱਚ ਵਿਟਾਮਿਨ ਬੀ12 ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਤਾਂ ਯਕੀਨੀ ਤੌਰ 'ਤੇ ਤੁਹਾਡੇ ਸਰੀਰ ਵਿੱਚ ਇਸ ਦੀ ਕਮੀ ਜਲਦੀ ਹੀ ਠੀਕ ਹੋ ਜਾਵੇਗੀ ਅਤੇ ਇਸ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਵੀ ਠੀਕ ਹੋ ਜਾਣਗੀਆਂ।
- ਤੁਸੀਂ ਆਪਣੇ ਖੁਰਾਕ 'ਚ ਫੋਰਟੀਫਾਈਡ ਭੋਜਨ ਨੂੰ ਸ਼ਾਮਲ ਕਰ ਸਕਦੇ ਹੋ। ਫੋਰਟੀਫਾਈਡ ਭੋਜਨਾਂ ਵਿੱਚ ਅਨਾਜ, ਪੌਸ਼ਟਿਕ ਖਮੀਰ, ਪੌਦਿਆਂ ਦੇ ਦੁੱਧ ਅਤੇ ਕੁਝ ਰੋਟੀਆਂ ਸ਼ਾਮਲ ਹੁੰਦੀਆਂ ਹਨ।
- ਜੇਕਰ ਤੁਸੀਂ ਪੇਟ ਦੀ ਬਿਮਾਰੀ/ਸ਼ਰਾਬ ਦੇ ਸੇਵਨ ਕਾਰਨ ਵਿਟਾਮਿਨ B12 ਦੀ ਕਮੀ ਤੋਂ ਪੀੜਤ ਹੋ, ਤਾਂ ਡਾਕਟਰ ਨਾਲ ਗੱਲ ਕਰੋ।