ਸਾਡੇ ਸਰੀਰ ਦਾ 50 ਤੋਂ 70 ਫੀਸਦੀ ਹਿੱਸਾ ਪਾਣੀ ਦਾ ਬਣਿਆ ਹੁੰਦਾ ਹੈ। ਹਾਲਾਂਕਿ, ਇਹ ਫੀਸਦੀ ਵਿਅਕਤੀ ਦੀ ਉਮਰ, ਲਿੰਗ, ਭਾਰ ਅਤੇ ਸਰੀਰ ਦੀ ਕਿਸਮ ਦੇ ਆਧਾਰ 'ਤੇ ਵੱਖ-ਵੱਖ ਹੋ ਸਕਦਾ ਹੈ। ਆਮ ਤੌਰ 'ਤੇ ਸਰਦੀਆਂ ਦੇ ਮੌਸਮ 'ਚ ਲੋਕ ਘੱਟ ਪਾਣੀ ਪੀਂਦੇ ਹਨ। ਠੰਢੀਆਂ ਹਵਾਵਾਂ ਕਾਰਨ ਪਿਆਸ ਨਹੀਂ ਲਗਦੀ। ਆਮ ਤੌਰ 'ਤੇ ਲੋਕ ਇਹ ਸੋਚਦੇ ਹਨ ਕਿ ਸਰੀਰ 'ਚ ਪਾਣੀ ਦੀ ਕਮੀ ਦੀ ਸਮੱਸਿਆ ਗਰਮੀਆਂ ਦੇ ਮੌਸਮ 'ਚ ਹੀ ਹੁੰਦੀ ਹੈ ਪਰ ਇਹ ਬਿਲਕੁਲ ਗਲਤ ਹੈ। ਚਾਹੇ ਗਰਮੀਆਂ ਦਾ ਮੌਸਮ ਹੋਵੇ ਜਾਂ ਸਰਦੀਆਂ ਦਾ, ਹਰ ਰੋਜ਼ ਪਾਣੀ ਜਾਂ ਤਰਲ ਪਦਾਰਥਾਂ ਦੀ ਲੋੜੀਂਦੀ ਮਾਤਰਾ ਦਾ ਸੇਵਨ ਕਰਨਾ ਸਾਰੇ ਲੋਕਾਂ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਸਰੀਰ ਵਿੱਚ ਪਾਣੀ ਦੀ ਕਮੀ ਕਿਸੇ ਵੀ ਮੌਸਮ ਵਿੱਚ ਹੋ ਸਕਦੀ ਹੈ। ਇਸ ਕਾਰਨ ਕਈ ਵਾਰ ਇਹ ਸਰੀਰ ਵਿੱਚ ਕੁਝ ਗੰਭੀਰ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ।
ਸਰਦੀਆਂ 'ਚ ਪਾਣੀ ਪੀਣਾ ਜ਼ਰੂਰੀ
ਡਾਕਟਰਾਂ ਦਾ ਕਹਿਣਾ ਹੈ ਅਤੇ ਕਈ ਖੋਜਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਸਰੀਰ ਵਿੱਚ ਪਾਣੀ ਦੀ ਕਮੀ ਜਾਂ ਡੀਹਾਈਡ੍ਰੇਸ਼ਨ ਨਾ ਸਿਰਫ਼ ਕੁਝ ਬਿਮਾਰੀਆਂ ਦੇ ਖ਼ਤਰੇ ਨੂੰ ਵਧਾ ਸਕਦਾ ਹੈ ਸਗੋਂ ਇਹ ਕਈ ਵਾਰ ਆਮ ਅਤੇ ਗੰਭੀਰ ਦੋਵੇਂ ਤਰ੍ਹਾਂ ਦੀਆਂ ਬਿਮਾਰੀਆਂ ਦਾ ਖ਼ਤਰਾ ਵੀ ਵਧਾ ਸਕਦਾ ਹੈ। ਇਸ ਲਈ ਸਾਡੇ ਲਈ ਇਹ ਜ਼ਰੂਰੀ ਹੈ ਕਿ ਅਸੀਂ ਠੰਡੇ ਮੌਸਮ ਵਿੱਚ ਭੋਜਨ ਦੀ ਬਜਾਏ ਪਾਣੀ ਦੇ ਸੇਵਨ ਵੱਲ ਜ਼ਿਆਦਾ ਧਿਆਨ ਦੇਈਏ।
ਸਰਦੀਆਂ ਵਿੱਚ ਇੱਕ ਵਿਅਕਤੀ ਨੂੰ ਕਿੰਨੇ ਗਲਾਸ ਪਾਣੀ ਪੀਣਾ ਚਾਹੀਦਾ ਹੈ?
ਸਰਦੀਆਂ ਵਿੱਚ ਸਵੇਰ ਤੋਂ ਰਾਤ ਤੱਕ ਲੋੜੀਂਦੀ ਮਾਤਰਾ ਵਿੱਚ ਪਾਣੀ ਪੀਣ ਦੀ ਆਦਤ ਬਣਾਓ। ਸਰਦੀਆਂ ਵਿੱਚ ਪਿਆਸ ਨਾ ਲੱਗੇ ਤਾਂ ਵੀ ਦਿਨ ਵਿੱਚ ਘੱਟੋ-ਘੱਟ 8 ਤੋਂ 10 ਗਲਾਸ ਪਾਣੀ ਦੇ ਪੀਓ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਜੋ ਪੁਰਸ਼ ਸਰੀਰਕ ਤੌਰ 'ਤੇ ਸਰਗਰਮ ਹਨ, ਉਨ੍ਹਾਂ ਨੂੰ ਦਿਨ ਵਿੱਚ 10 ਤੋਂ 14 ਗਲਾਸ ਪਾਣੀ ਪੀਣਾ ਚਾਹੀਦਾ ਹੈ। ਇਸ ਦੇ ਨਾਲ ਹੀ ਔਰਤਾਂ ਨੂੰ 8 ਤੋਂ 12 ਗਿਲਾਸ ਪਾਣੀ ਪੀਣਾ ਚਾਹੀਦਾ ਹੈ। ਇਸ ਤੋਂ ਇਲਾਵਾ ਤੁਸੀਂ ਪਾਣੀ ਦੀ ਬਜਾਏ ਜੂਸ, ਦੁੱਧ, ਚਾਹ ਅਤੇ ਨਾਰੀਅਲ ਪਾਣੀ ਵੀ ਪੀ ਸਕਦੇ ਹੋ। ਇਸ ਨਾਲ ਸਰੀਰ 'ਚ ਪਾਣੀ ਦੀ ਕਮੀ ਨਹੀਂ ਹੁੰਦੀ ਅਤੇ ਕਈ ਸਿਹਤ ਸਮੱਸਿਆਵਾਂ ਵੀ ਨਹੀਂ ਹੁੰਦੀਆਂ।
ਨੈਸ਼ਨਲ ਲਾਇਬ੍ਰੇਰੀ ਆਫ ਮੈਡੀਸਨਅਤੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨਦੀ ਵੈੱਬਸਾਈਟ 'ਤੇ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਕਈ ਸਿਹਤ ਸਮੱਸਿਆਵਾਂ ਸਰਦੀਆਂ 'ਚ ਘੱਟ ਪਾਣੀ ਪੀਣ ਨਾਲ ਹੁੰਦੀਆਂ ਹਨ।
ਘੱਟ ਪਾਣੀ ਪੀਣ ਨਾਲ ਹੋਣ ਵਾਲੀਆਂ ਸਮੱਸਿਆਵਾਂ