ETV Bharat / state

ਪਰਵਿੰਦਰ ਢੀਂਡਸਾ ਦਾ ਵੱਡਾ ਬਿਆਨ, ਅਕਾਲੀ ਦਲ ਬਣਾ ਰਿਹਾ ਬਹਾਨੇ, ਜਾਣੋ ਹੋਰ ਕੀ-ਕੀ ਬੋਲਿਆ? - PARMINDER DHINDSA VS AKALI DAL

ਵਾਰ ਵਾਰ ਉਹੀ ਮੁੱਦਿਆਂ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਜਾਣ ਦਾ ਕੀ ਮਤਲਬ ਹੈ?

PARMINDER DHINDSA
ਪਰਵਿੰਦਰ ਢੀਂਡਸਾ ਦਾ ਵੱਡਾ ਬਿਆਨ (ETV Bharat)
author img

By ETV Bharat Punjabi Team

Published : 9 hours ago

ਸੰਗਰੂਰ: ਪਰਮਿੰਦਰ ਢੀਂਡਸਾ ਨੇ ਅਕਾਲੀ ਦਲ ’ਤੇ ਨਿਸ਼ਾਨ ਵਿੰਨ੍ਹਦੇ ਹੋਏ ਸਵਾਲ ਚੁੱਕੇ ਹਨ। ਢੀਂਡਸਾ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ 'ਤੇ ਅਕਾਲੀ ਦਲ ਦਬਾਅ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਵਾਰ ਵਾਰ ਉਹੀ ਮੁੱਦਿਆਂ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਜਾਣ ਦਾ ਕੀ ਮਤਲਬ ਹੈ? ਇਹ ਆਪਣੇ ਵਫ਼ਦ ਰਾਹੀਂ ਦਬਾਅ ਪਾਉਣਾ ਚਾਹੁੰਦੇ ਹਨ।

ਵਰਕਿੰਗ ਕਮੇਟੀ ਨੂੰ ਹਦਾਇਤ

ਪਰਮਿੰਦਰ ਢੀਂਡਸਾ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬਾਨ ਗਿਆਨੀ ਰਘਬੀਰ ਸਿੰਘ ਜੀ ਨੇ ਬੜਾ ਸਪੱਸ਼ਟ ਕਹਿ ਦਿੱਤਾ ਸੀ। 2 ਦਸੰਬਰ ਵਾਲਾ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਇੰਨ ਬਿੰਨ ਲਾਗੂ ਕਰਨਾ ਚਾਹੀਦਾ ਹੈ। ਦੂਜਾ ਇਹ ਕਿ ਇਹ ਬਹਾਨਾ ਬਣਾ ਰਹੇ ਹਨ ਕਿ ਇਸ ਵਿਚ ਕਾਨੂੰਨੀ ਅੜਚਨਾਂ ਹਨ ਕਿਉਂਕਿ ਜਦੋਂ SGPC ਦਾ ਪ੍ਰਧਾਨ ਕੌਰ ਕਮੇਟੀ ਦਾ ਪ੍ਰਧਾਨ ਹੋ ਸਕਦਾ ਹੈ ਅਤੇ SGPC ਦਾ ਮੈਂਬਰ ਕੈਬਨਿਟ ਮੰਤਰੀ ਬਣ ਸਕਦਾ ਹੈ ਅਤੇ ਫੇਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪਿਛਲੇ ਸਮੇਂ ’ਚ ਐਮਐਲਏ ਦੀਆਂ ਟਿਕਟਾਂ ਵੰਡੀਆਂ ਜਾ ਸਕਦੀਆਂ ਹਨ।

ਵਰਕਿੰਗ ਕਮੇਟੀ ਨੂੰ ਹਦਾਇਤ

ਪਰਮਿੰਦਰ ਢੀਂਡਸਾ ਨੇ ਕਿਹਾ ਇਹ ਬਹੁਤ ਛੋਟੀ ਗੱਲ ਹੈ। ਜਿਹੜੀ ਕਮੇਟੀ ਬਣਾਈ ਜਾਂ ਵਰਕਿੰਗ ਕਮੇਟੀ ਨੂੰ ਹਦਾਇਤ ਦਿੱਤੀ ਹੈ ਇਸ ਦਾ ਕੋਈ ਮਾਇਨੇ ਨਹੀਂ ਹਨ। ਇਹ ਦੋਨੇਂ ਮੁੱਦਿਆਂ ਤੋਂ ਭੱਜਣਾ ਚਾਹੁੰਦੇ ਹਨ। ਖ਼ਾਸ ਤੌਰ ’ਤੇ ਜਿਹੜੀ ਸੱਤ ਮੈਂਬਰੀ ਕਮੇਟੀ ਹੈ। ਉਸ ਨੂੰ ਇਹ ਮਾਨਤਾ ਨਹੀਂ ਦੇਣਾ ਚਾਹੁੰਦੇ ਹਨ। ਇਨ੍ਹਾਂ ਵਿਚ ਜੇਕਰ ਸਹੀ ਢੰਗ ਨਾਲ ਭਾਰਤੀ ਹੁੰਦੀ ਹੈ ਤਾਂ ਸੁਖਬੀਰ ਬਾਦਲ ਦੁਬਾਰਾ ਪ੍ਰਧਾਨ ਨਹੀਂ ਬਣ ਸਕਦੇ ਕਿਉਂਕਿ ਲੋਕਾਂ ਨੇ ਇਨ੍ਹਾਂ ਨੂੰ ਨਹੀਂ ਪ੍ਰਵਾਨ ਕਰਨਾ। ਸੋ ਉਸ ਗੱਲ ਤੋਂ ਡਰਦੇ ਮਾਰੇ ਇਹ ਸਭ ਕੁਝ ਕਰ ਰਹੇ ਹਨ।

ਸੁਖਬੀਰ ਬਾਦਲ ਦੁਬਾਰਾ ਪ੍ਰਧਾਨ ਨਹੀਂ ਬਣ ਸਕਦੇ

ਸੁਖਬੀਰ ਸਿੰਘ ਬਾਦਲ ਦੇ ਅਸਤੀਫ਼ੇ ਨੂੰ ਲੈ ਕੇ ਢੀਂਡਸਾ ਨੇ ਕਿਹਾ ਉਨ੍ਹਾਂ ਦੇ ਨਾਲ ਜੋ ਚਾਪਲੂਸ ਬੰਦੇ ਹਨ ਉਨ੍ਹਾਂ ਦੀ ਹੀ ਵਰਕਿੰਗ ਕਮੇਟੀ ਹੈ, ਜਿੱਦਾਂ ਚਾਹੁਣਗੇ ਉਦੋਂ ਹੀ ਕਰਵਾਉਣਗੇ। ਦੱਸਣਾ ਬਣਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ10 ਜਨਵਰੀ ਨੂੰ ਸੱਦੀ ਹੈ ਜਿਸ ਵਿਚ ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਵਜੋਂ ਦਿੱਤੇ ਅਸਤੀਫੇ ਤੇ ਪਾਰਟੀ ਦੀ ਭਰਤੀ ਮੁਹਿੰਮ ਸਮੇਤ ਜਥੇਬੰਦਕ ਢਾਂਚੇ ਦੇ ਪੁਨਰਗਠਨ ਸਮੇਤ ਫੈਸਲਾ ਲਏ ਜਾਣਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.