ਕੋਵਿਡ-19 ਤੋਂ ਬਾਅਦ ਹੁਣ HMPV ਵਾਇਰਸ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਵਾਇਰਸ ਨੂੰ ਲੈ ਕੇ ਲੋਕਾਂ 'ਚ ਵੀ ਡਰ ਦਾ ਮਹੌਲ ਹੈ। ਦੱਸ ਦੇਈਏ ਕਿ ਸੋਸ਼ਲ ਮੀਡੀਆ 'ਤੇ ਲਗਾਤਾਰ ਦਾਅਵੇ ਕੀਤੇ ਜਾ ਰਹੇ ਸੀ ਕਿ ਚੀਨ ਨੇ ਇਸ ਵਾਇਰਸ ਨੂੰ ਲੈ ਕੇ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰ ਦਿੱਤਾ ਹੈ। ਪਰ ਹੁਣ WHO ਨੇ ਇਨ੍ਹਾਂ ਦਾਅਵਿਆਂ ਨੂੰ ਰੱਦ ਕਰ ਦਿੱਤਾ ਹੈ। WHO ਨੇ ਕਿਹਾ ਹੈ ਕਿ ਸਿਹਤ ਸੰਭਾਲ ਪ੍ਰਣਾਲੀ ਬਹੁਤ ਜ਼ਿਆਦਾ ਪ੍ਰਭਾਵਿਤ ਨਹੀਂ ਹੈ ਅਤੇ ਕੋਈ ਐਮਰਜੈਂਸੀ ਐਲਾਨ ਜਾਂ ਜਵਾਬ ਨਹੀਂ ਦਿੱਤਾ ਗਿਆ ਹੈ। ਸਿਹਤ ਏਜੰਸੀ ਨੇ ਕਿਹਾ ਕਿ ਸਾਹ ਦੀਆਂ ਬਿਮਾਰੀਆਂ ਵਿੱਚ ਵਾਧਾ ਇੱਕ ਆਮ ਪੈਟਰਨ ਹੈ।
WHO ਨੇ ਦਿੱਤਾ ਬਿਆਨ
WHO ਨੇ ਕਿਹਾ ਕਿ HMPV ਇੱਕ ਆਮ ਸਾਹ ਸੰਬੰਧੀ ਵਾਇਰਸ ਹੈ ਜੋ ਸਰਦੀਆਂ ਅਤੇ ਬਸੰਤ ਰੁੱਤ ਵਿੱਚ ਬਹੁਤ ਸਾਰੇ ਦੇਸ਼ਾਂ ਵਿੱਚ ਫੈਲਦਾ ਹੈ। ਹਾਲਾਂਕਿ, ਸਾਰੇ ਦੇਸ਼ HMPV ਰੁਝਾਨਾਂ 'ਤੇ ਨਿਯਮਿਤ ਤੌਰ 'ਤੇ ਟੈਸਟ ਅਤੇ ਡੇਟਾ ਪ੍ਰਕਾਸ਼ਿਤ ਨਹੀਂ ਕਰਦੇ ਹਨ। ਡਬਲਯੂਐਚਓ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਡਬਲਯੂਐਚਓ ਚੀਨੀ ਸਿਹਤ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ ਅਤੇ ਉਸ ਨੂੰ ਅਸਧਾਰਨ ਪ੍ਰਕੋਪ ਦੇ ਨਮੂਨਿਆਂ ਦੀ ਕੋਈ ਰਿਪੋਰਟ ਨਹੀਂ ਮਿਲੀ ਹੈ।
" human metapneumovirus #hMPV is NOT a new virus.
— United Nations Geneva (@UNGeneva) January 7, 2025
First identified in 2001, it has been in the human population for a long time. It is a common virus that circulates in winter and spring. It usually causes respiratory symptoms similar to the common cold."
- @who pic.twitter.com/zojxwNLgH8
ਚੀਨੀ ਅਧਿਕਾਰੀਆਂ ਨੇ ਦੱਸਿਆ ਹੈ ਕਿ ਸਿਹਤ ਸੰਭਾਲ ਪ੍ਰਣਾਲੀ 'ਤੇ ਕੋਈ ਦਬਾਅ ਨਹੀਂ ਹੈ ਅਤੇ ਕੋਈ ਐਮਰਜੈਂਸੀ ਐਲਾਨ ਜਾਂ ਜਵਾਬ ਨਹੀਂ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਡਬਲਯੂਐਚਓ ਦੀ ਟੀਮ ਸਰਵੀਲੈਂਸ ਪ੍ਰਣਾਲੀਆਂ ਰਾਹੀਂ ਗਲੋਬਲ, ਖੇਤਰੀ ਅਤੇ ਦੇਸ਼ ਪੱਧਰ 'ਤੇ ਸਾਹ ਦੀਆਂ ਬਿਮਾਰੀਆਂ ਦੀ ਨਿਗਰਾਨੀ ਕਰਦੀ ਰਹਿੰਦੀ ਹੈ ਅਤੇ ਲੋੜ ਪੈਣ 'ਤੇ ਅਪਡੇਟ ਪ੍ਰਦਾਨ ਕਰਦੀ ਰਹੇਗੀ।
ਸਾਹ ਦੀਆਂ ਬਿਮਾਰੀਆਂ 'ਚ ਵਾਧਾ
ਸਿਹਤ ਏਜੰਸੀ ਨੇ ਕਿਹਾ ਕਿ ਸਾਲ ਦੇ ਇਸ ਸਮੇਂ ਦੌਰਾਨ ਉੱਤਰੀ ਗੋਲਿਸਫਾਇਰ ਦੇ ਕਈ ਦੇਸ਼ਾਂ ਵਿੱਚ ਗੰਭੀਰ ਸਾਹ ਦੀ ਲਾਗ ਵਿੱਚ ਵਾਧਾ ਦੇਖਿਆ ਜਾ ਰਿਹਾ ਹੈ। ਇਹ ਮੌਸਮੀ ਵਾਧਾ ਮੁੱਖ ਤੌਰ 'ਤੇ ਇਨਫਲੂਐਂਜ਼ਾ, RSV ਅਤੇ HMPV ਵਰਗੇ ਵਾਇਰਸਾਂ ਅਤੇ ਮਾਈਕੋਪਲਾਜ਼ਮਾ ਨਿਮੋਨੀਆ ਵਰਗੇ ਬੈਕਟੀਰੀਆ ਕਾਰਨ ਹੁੰਦਾ ਹੈ। ਇਨ੍ਹਾਂ ਰੋਗਾਣੂਆਂ ਦਾ ਇੱਕੋ ਸਮੇਂ ਫੈਲਣਾ ਸਿਹਤ ਸੰਭਾਲ ਪ੍ਰਣਾਲੀ 'ਤੇ ਦਬਾਅ ਪਾ ਸਕਦਾ ਹੈ। ਵਰਤਮਾਨ ਵਿੱਚ ਉੱਤਰੀ ਗੋਲਿਸਫਾਇਰ ਦੇ ਤਪਸ਼ ਵਾਲੇ ਖੇਤਰਾਂ ਵਿੱਚ ਬਹੁਤ ਸਾਰੇ ਦੇਸ਼ ਆਮ ਮੌਸਮੀ ਪੈਟਰਨਾਂ ਦੇ ਅਨੁਸਾਰ ਇਨਫਲੂਐਂਜ਼ਾ ਵਰਗੀਆਂ ਬਿਮਾਰੀਆਂ (ILIs) ਅਤੇ ਸਾਹ ਦੀ ਲਾਗ (ARIs) ਵਿੱਚ ਵਾਧਾ ਦੇਖ ਰਹੇ ਹਨ। ਯੂਰਪ, ਮੱਧ ਅਮਰੀਕਾ, ਕੈਰੇਬੀਅਨ, ਪੱਛਮੀ ਅਤੇ ਮੱਧ ਅਫਰੀਕਾ ਅਤੇ ਪੂਰੇ ਏਸ਼ੀਆ ਵਿੱਚ ਇਨਫਲੂਐਂਜ਼ਾ ਦੀ ਗਤੀਵਿਧੀ ਬਹੁਤ ਜ਼ਿਆਦਾ ਹੈ। ਭਾਰਤ ਦੇ ਸਿਹਤ ਮੰਤਰਾਲੇ ਨੇ ਇਹ ਵੀ ਕਿਹਾ ਹੈ ਕਿ ਦੇਸ਼ ਵਿੱਚ ਇਨਫਲੂਐਂਜ਼ਾ ਵਰਗੀ ਬਿਮਾਰੀ (ILI) ਜਾਂ ਗੰਭੀਰ ਤੀਬਰ ਸਾਹ ਦੀ ਬਿਮਾਰੀ ਦੇ ਮਾਮਲਿਆਂ ਵਿੱਚ ਕੋਈ ਅਸਧਾਰਨ ਵਾਧਾ ਨਹੀਂ ਹੋਇਆ ਹੈ।
ਸਾਹ ਦੀਆਂ ਬਿਮਾਰੀਆਂ ਤੋਂ ਬਚਣ ਲਈ ਸਾਵਧਾਨੀਆਂ
ਵਰਲਡ ਹੈਲਥ ਆਰਗੇਨਾਈਜ਼ੇਸ਼ਨ ਨੇ ਸਰਦੀਆਂ ਤੋਂ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਨੂੰ ਸਾਹ ਦੀ ਲਾਗ ਦੇ ਫੈਲਣ ਨੂੰ ਰੋਕਣ ਲਈ ਸਾਧਾਰਨ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ।
- WHO ਦੇ ਅਨੁਸਾਰ, ਜੇਕਰ ਤੁਹਾਡੇ ਵਿੱਚ ਹਲਕੇ ਲੱਛਣ ਹਨ ਤਾਂ ਘਰ ਵਿੱਚ ਰਹੋ, ਆਰਾਮ ਕਰੋ ਅਤੇ ਦੂਜਿਆਂ ਨਾਲ ਸੰਪਰਕ ਤੋਂ ਬਚੋ।
- ਗੰਭੀਰ ਲੱਛਣਾਂ ਦਾ ਅਨੁਭਵ ਕਰਨ ਵਾਲੇ ਲੋਕਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
- ਭੀੜ-ਭੜੱਕੇ ਵਾਲੇ ਜਾਂ ਖਰਾਬ ਹਵਾਦਾਰ ਖੇਤਰਾਂ ਵਿੱਚ ਮਾਸਕ ਪਹਿਨਣਾ, ਖੰਘਣ ਜਾਂ ਛਿੱਕਣ ਵੇਲੇ ਮੂੰਹ ਅਤੇ ਕੂਹਣੀ ਨੂੰ ਢੱਕਣਾ, ਨਿਯਮਿਤ ਤੌਰ 'ਤੇ ਹੱਥ ਧੋਣੇ ਅਤੇ ਸਿਫਾਰਸ਼ ਕੀਤੇ ਟੀਕੇ ਲਗਵਾਉਣਾ ਸੁਰੱਖਿਅਤ ਰਹਿਣ ਦੇ ਪ੍ਰਭਾਵਸ਼ਾਲੀ ਤਰੀਕੇ ਹਨ। ਇਸ ਵੱਲ ਜ਼ਿਆਦਾ ਧਿਆਨ ਦਿਓ।
- ਟੀਕਾਕਰਨ ਅਤੇ ਰੋਕਥਾਮ ਉਪਾਵਾਂ ਲਈ ਆਪਣੇ ਡਾਕਟਰ ਦੀ ਸਲਾਹ ਅਤੇ ਸਥਾਨਕ ਸਿਹਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰੋ।
ਇਹ ਵੀ ਪੜ੍ਹੋ:-
- ਸ਼ੂਗਰ, ਮੋਟਾਪਾ ਅਤੇ ਵਧੇ ਹੋਏ ਯੂਰਿਕ ਐਸਿਡ ਸਮੇਤ ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਬਿਨ੍ਹਾਂ ਦਵਾਈ ਦੇ ਕੀਤਾ ਜਾ ਸਕਦਾ ਹੈ ਕੰਟਰੋਲ! ਜਾਣੋ ਕਿਵੇਂ
- ਕਈ ਕੋਸ਼ਿਸ਼ਾਂ ਤੋਂ ਬਾਅਦ ਵੀ ਨਹੀਂ ਘੱਟ ਰਿਹਾ ਭਾਰ? ਇਨ੍ਹਾਂ 6 ਸਬਜ਼ੀਆਂ ਨੂੰ ਖਾਓ ਤਾਂ ਕੁਝ ਹੀ ਦਿਨਾਂ 'ਚ ਨਜ਼ਰ ਆਵੇਗਾ ਫਰਕ!
- ਰਾਤ 10 ਵਜੇਂ ਤੋਂ ਬਾਅਦ ਸਰੀਰ 'ਚ ਨਜ਼ਰ ਆਉਣ ਇਹ 5 ਲੱਛਣ, ਤਾਂ ਸਮਝ ਲਓ ਤੁਹਾਨੂੰ ਇਸ ਗੰਭੀਰ ਬਿਮਾਰੀ ਦਾ ਹੈ ਖਤਰਾ!