ਪੰਜਾਬ

punjab

ETV Bharat / health

ਕਈ ਗੰਭੀਰ ਬਿਮਾਰੀਆਂ ਤੋਂ ਖੁਦ ਦੇ ਬਚਾਅ ਲਈ ਸੰਤੁਲਿਤ ਖੁਰਾਕ ਖਾਣਾ ਬਿਹਤਰ, ਬਸ ਇਨ੍ਹਾਂ 5 ਚੀਜ਼ਾਂ ਨੂੰ ਬਣਾ ਲਓ ਆਪਣੀ ਖੁਰਾਕ ਦਾ ਹਿੱਸਾ - Health Tips - HEALTH TIPS

Health Tips: ਸਿਹਤਮੰਦ ਰਹਿਣ ਲਈ ਵਧੀਆਂ ਖੁਰਾਕ ਦਾ ਹੋਣਾ ਬਹੁਤ ਜ਼ਰੂਰੀ ਹੈ। ਅੱਜ ਦੇ ਸਮੇਂ 'ਚ ਗਲਤ ਖੁਰਾਕ ਕਰਕੇ ਲੋਕ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਨ੍ਹਾਂ ਬਿਮਾਰੀਆਂ ਤੋਂ ਖੁਦ ਨੂੰ ਬਚਾਉਣ ਲਈ ਸੰਤੁਲਿਤ ਖੁਰਾਕ ਖਾਣਾ ਜ਼ਰੂਰੀ ਹੈ।

Health Tips
Health Tips (Getty Images)

By ETV Bharat Health Team

Published : Aug 10, 2024, 7:05 PM IST

ਹੈਦਰਾਬਾਦ: ਤੁਸੀਂ ਬਹੁਤ ਸਾਰੇ ਡਾਕਟਰਾਂ ਨੂੰ ਕਹਿੰਦੇ ਹੋਏ ਸੁਣਿਆ ਹੋਵੇਗਾ ਕਿ ਸਾਨੂੰ ਹਮੇਸ਼ਾ ਸੰਤੁਲਿਤ ਖੁਰਾਕ ਅਤੇ ਸਿਹਤਮੰਦ ਭੋਜਨ ਹੀ ਖਾਣਾ ਚਾਹੀਦਾ ਹੈ ਹੈ। ਜੀ ਹਾਂ... ਸਿਰਫ਼ ਆਪਣੀ ਖੁਰਾਕ ਦੀਆਂ ਆਦਤਾਂ ਨੂੰ ਸੁਧਾਰ ਕੇ ਤੁਸੀਂ ਆਪਣੇ ਸਰੀਰ ਦੇ ਭਾਰ ਨੂੰ ਬਰਕਰਾਰ ਰੱਖਣ ਦੇ ਨਾਲ ਸ਼ੂਗਰ, ਦਿਲ ਦੇ ਰੋਗ, ਬੀਪੀ, ਸਮੇਂ ਤੋਂ ਪਹਿਲਾਂ ਵਾਲਾਂ ਦਾ ਸਫੈਦ ਹੋਣਾ ਅਤੇ ਹਜ਼ਾਰਾਂ ਭਿਆਨਕ ਬਿਮਾਰੀਆਂ ਦੇ ਖਤਰੇ ਨੂੰ ਘਟਾ ਸਕਦੇ ਹੋ।

ਬਿਮਾਰੀਆਂ ਤੋਂ ਬਚਣ ਲਈ ਖੁਰਾਕ:

  1. ਫਲਾਂ ਅਤੇ ਸਬਜ਼ੀਆਂ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਓ। ਕਈ ਕਿਸਮਾਂ ਦੇ ਫਲ ਅਤੇ ਸਬਜ਼ੀਆਂ ਖਾਣ ਦੀ ਕੋਸ਼ਿਸ਼ ਕਰੋ। ਦੱਸ ਦਈਏ ਕਿ ਆਲੂਆਂ ਨੂੰ ਸਬਜ਼ੀ ਦੇ ਰੂਪ 'ਚ ਆਪਣੀ ਖੁਰਾਕ ਵਿੱਚ ਸ਼ਾਮਲ ਨਾ ਕਰੋ, ਕਿਉਕਿ ਆਲੂਆਂ ਨੂੰ ਸਿਹਤਮੰਦ ਖੁਰਾਕ ਵਿੱਚ ਸਬਜ਼ੀ ਨਹੀਂ ਮੰਨਿਆ ਜਾਂਦਾ ਹੈ। ਆਲੂ ਖਾਣ ਨਾਲ ਬਲੱਡ ਸ਼ੂਗਰ 'ਤੇ ਮਾੜਾ ਪ੍ਰਭਾਵ ਪੈਂਦਾ ਹੈ।
  2. ਕਣਕ, ਜੌਂ, ਬਾਜਰਾ, ਜੁਆਰ, ਭੂਰੇ ਚੌਲ ਜਾਂ ਗੈਰ-ਪ੍ਰੋਸੈਸਡ ਚੌਲ ਅਤੇ ਇਨ੍ਹਾਂ ਤੋਂ ਬਣੇ ਭੋਜਨ, ਜਿਵੇਂ ਕਿ ਕਣਕ ਤੋਂ ਬਣੀ ਰੋਟੀ, ਚਿੱਟੇ ਚੌਲ ਖਾਣ ਨਾਲ ਬਲੱਡ ਸ਼ੂਗਰ ਅਤੇ ਇਨਸੁਲਿਨ 'ਤੇ ਘੱਟ ਪ੍ਰਭਾਵ ਪੈਂਦਾ ਹੈ। ਇਸ ਲਈ ਤੁਸੀਂ ਇਨ੍ਹਾਂ ਚੀਜ਼ਾਂ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰ ਸਕਦੇ ਹੋ।
  3. ਮੱਛੀ, ਚਿਕਨ, ਦਾਲ ਅਤੇ ਅਖਰੋਟ ਸਿਹਤਮੰਦ ਪ੍ਰੋਟੀਨ ਦਾ ਸਰੋਤ ਮੰਨੇ ਜਾਂਦੇ ਹਨ। ਇਨ੍ਹਾਂ ਨੂੰ ਸਲਾਦ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਲਾਲ ਮੀਟ ਘੱਟ ਖਾਣਾ ਚਾਹੀਦਾ ਹੈ ਅਤੇ ਪ੍ਰੋਸੈਸਡ ਮੀਟ ਜਿਵੇਂ ਕਿ 'ਬੇਕਨ' ਅਤੇ 'ਸਾਸੇਜ' ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
  4. ਜੈਤੂਨ, ਕੈਨੋਲਾ, ਸੋਇਆਬੀਨ, ਸੂਰਜਮੁਖੀ, ਮੂੰਗਫਲੀ, ਸਰ੍ਹੋਂ ਆਦਿ ਵਰਗੇ ਸਿਹਤਮੰਦ ਬਨਸਪਤੀ ਤੇਲ ਦੀ ਚੋਣ ਕਰੋ ਅਤੇ ਹਾਈਡ੍ਰੋਜਨੇਟਿਡ ਤੇਲ ਤੋਂ ਦੂਰ ਰਹੋ, ਜਿਸ ਵਿੱਚ ਗੈਰ-ਸਿਹਤਮੰਦ ਟ੍ਰਾਂਸ ਫੈਟ ਪਾਇਆ ਜਾਂਦਾ ਹਨ।
  5. ਪਾਣੀ, ਚਾਹ ਜਾਂ ਕੌਫੀ ਪੀਓ। ਮਿੱਠੇ ਪੀਣ ਵਾਲੇ ਪਦਾਰਥਾਂ ਤੋਂ ਪਰਹੇਜ਼ ਕਰੋ। ਇੱਕ ਦਿਨ ਵਿੱਚ ਵੱਧ ਤੋਂ ਵੱਧ ਇੱਕ ਛੋਟਾ ਗਲਾਸ ਫਲਾਂ ਦਾ ਰਸ ਜ਼ਰੂਰ ਪੀਓ।

ABOUT THE AUTHOR

...view details