ਮਿਠਾਈ ਜਾਂ ਮਿੱਠੀਆਂ ਖਾਣ ਵਾਲੀਆਂ ਚੀਜ਼ਾਂ ਬਣਾਉਣ ਲਈ ਲੋਕ ਜ਼ਿਆਦਾਤਰ ਖੰਡ ਦੀ ਵਰਤੋ ਕਰਦੇ ਹਨ। ਪਰ ਮਾਹਿਰਾਂ ਦਾ ਕਹਿਣਾ ਹੈ ਕਿ ਖੰਡ ਦੀ ਬਜਾਏ ਗੁੜ ਦੀ ਵਰਤੋਂ ਕਰਨ ਨਾਲ ਕਈ ਸਿਹਤ ਲਾਭ ਮਿਲ ਸਕਦੇ ਹਨ। ਸਵਾਦ ਦੇ ਨਾਲ-ਨਾਲ ਗੁੜ ਆਇਰਨ, ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਫਾਸਫੋਰਸ ਵਰਗੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਹ 2017 ਵਿੱਚ ਫੂਡ ਸਾਇੰਸ ਐਂਡ ਟੈਕਨਾਲੋਜੀ ਦੇ ਜਰਨਲ ਵਿੱਚ ਪ੍ਰਕਾਸ਼ਿਤ ਗੁੜ ਅਤੇ ਇਸਦੇ ਸੰਭਾਵੀ ਸਿਹਤ ਲਾਭ ਸਿਰਲੇਖ ਦੇ ਇੱਕ ਅਧਿਐਨ ਵਿੱਚ ਵੀ ਪਾਇਆ ਗਿਆ ਸੀ। ਇਹ ਦੱਸਿਆ ਗਿਆ ਹੈ ਕਿ ਖੰਡ ਦੀ ਬਜਾਏ ਗੁੜ ਦੀ ਵਰਤੋ ਕਰਨਾ ਸਾਡੇ ਸਰੀਰ ਲਈ ਕਈ ਤਰੀਕਿਆਂ ਨਾਲ ਫਾਇਦੇਮੰਦ ਹੋ ਸਕਦਾ ਹੈ।
ਗੁੜ ਦੇ ਫਾਇਦੇ
ਗਰਭਵਤੀ ਔਰਤਾਂ ਲਈ ਗੁੜ: ਗਰਭਵਤੀ ਔਰਤਾਂ ਆਪਣੇ ਭੋਜਨ 'ਚ ਗੁੜ ਦਾ ਨਿਯਮਤ ਸੇਵਨ ਕਰਨ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਅਤੇ ਐਲਰਜੀ ਤੋਂ ਆਪਣੇ ਆਪ ਨੂੰ ਬਚਾ ਸਕਦੀਆਂ ਹਨ। 2015 ਵਿੱਚ ‘ਜਰਨਲ ਆਫ਼ ਨਿਊਟ੍ਰੀਸ਼ਨ’ ਵਿੱਚ ਛਪੀ ਇੱਕ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਜਿਨ੍ਹਾਂ ਗਰਭਵਤੀ ਔਰਤਾਂ ਨੇ 12 ਹਫ਼ਤਿਆਂ ਤੱਕ ਰੋਜ਼ਾਨਾ 100 ਗ੍ਰਾਮ ਗੁੜ ਖਾਧਾ ਹੈ, ਉਨ੍ਹਾਂ ਵਿੱਚ ਹੀਮੋਗਲੋਬਿਨ ਦੇ ਪੱਧਰ ਵਿੱਚ ਕਾਫ਼ੀ ਵਾਧਾ ਹੋਇਆ। ਕਿਹਾ ਜਾਂਦਾ ਹੈ ਕਿ ਰੋਜ਼ਾਨਾ ਗੁੜ ਖਾਣ ਨਾਲ ਲੀਵਰ ਸਿਹਤਮੰਦ ਰਹਿੰਦਾ ਹੈ।
ਸ਼ੂਗਰ ਦੇ ਮਰੀਜ਼ਾਂ ਲਈ ਗੁੜ ਫਾਇਦੇਮੰਦ: ਮਾਹਿਰਾਂ ਦਾ ਕਹਿਣਾ ਹੈ ਕਿ ਖੰਡ ਦੀ ਬਜਾਏ ਗੁੜ ਦਾ ਸੇਵਨ ਕਰਨ ਨਾਲ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ 'ਚ ਰੱਖਿਆ ਜਾ ਸਕਦਾ ਹੈ। ਇਹ ਸ਼ੂਗਰ ਦੇ ਮਰੀਜ਼ਾਂ ਲਈ ਵਿਸ਼ੇਸ਼ ਤੌਰ 'ਤੇ ਲਾਭਦਾਇਕ ਹੈ।
ਹੱਡੀਆਂ ਦੀ ਮਜ਼ਬੂਤੀ: ਮਾਹਿਰਾਂ ਦਾ ਕਹਿਣਾ ਹੈ ਕਿ ਗੁੜ ਵਿੱਚ ਭਰਪੂਰ ਮਾਤਰਾ ਵਿੱਚ ਕੈਲਸ਼ੀਅਮ ਪਾਇਆ ਜਾਂਦਾ ਹੈ, ਜੋ ਹੱਡੀਆਂ ਨੂੰ ਮਜ਼ਬੂਤ ਰੱਖਦਾ ਹੈ।
ਅਨੀਮੀਆ: ਗੁੜ ਵਿੱਚ ਮੌਜੂਦ ਆਇਰਨ ਅਤੇ ਫਾਸਫੋਰਸ ਤੁਹਾਨੂੰ ਅਨੀਮੀਆ ਤੋਂ ਬਚਾ ਸਕਦਾ ਹੈ। ਇਸ ਤੋਂ ਇਲਾਵਾ ਗੁੜ 'ਚ ਖੂਨ ਨੂੰ ਸ਼ੁੱਧ ਕਰਨ ਦਾ ਗੁਣ ਵੀ ਹੁੰਦਾ ਹੈ।