ਹੈਦਰਾਬਾਦ: ਅੱਜ ਅੰਤਰਰਾਸ਼ਟਰੀ ਡਾਂਸ ਦਿਵਸ ਮਨਾਇਆ ਜਾ ਰਿਹਾ ਹੈ। ਡਾਂਸ ਕਰਕੇ ਸਿਰਫ਼ ਦਿਲ ਹੀ ਖੁਸ਼ ਨਹੀਂ ਹੁੰਦਾ, ਸਗੋ ਤੁਸੀਂ ਫਿੱਟ ਵੀ ਰਹਿੰਦੇ ਹੋ। ਜੇਕਰ ਤੁਸੀਂ ਰੋਜ਼ਾਨਾ ਥੋੜ੍ਹੀ ਦੇਰ ਡਾਂਸ ਕਰਦੇ ਹੋ, ਤਾਂ ਮੂਡ ਤਾਜ਼ਾ, ਦਿਲ ਸਿਹਤਮੰਦ, ਭਾਰ ਅਤੇ ਤਣਾਅ ਨੂੰ ਵੀ ਘੱਟ ਕਰਨ 'ਚ ਮਦਦ ਮਿਲਦੀ ਹੈ। ਇਸ ਦਿਨ ਦਾ ਉਦੇਸ਼ ਦੁਨੀਆਂ ਭਰ 'ਚ ਡਾਂਸਰਾਂ ਨੂੰ ਉਤਸ਼ਾਹਿਤ ਕਰਨ ਦੇ ਨਾਲ ਨਾਚ ਦੇ ਵੱਖ-ਵੱਖ ਰੂਪਾਂ ਨੂੰ ਮਹੱਤਵ ਦੇਣਾ ਹੈ। ਪਰ ਕੀ ਤੁਸੀਂ ਜਾਣਦੇ ਹੋ ਡਾਂਸ ਕਰਨ ਨਾਲ ਸਿਹਤ ਨੂੰ ਵੀ ਕਈ ਲਾਭ ਮਿਲ ਸਕਦੇ ਹਨ। ਜੇਕਰ ਤੁਸੀਂ ਕੋਈ ਕਸਰਤ ਨਹੀਂ ਕਰਦੇ, ਤਾਂ ਰੋਜ਼ਾਨਾ 15 ਤੋਂ 20 ਮਿੰਟ ਤੱਕ ਡਾਂਸ ਕਰ ਸਕਦੇ ਹੋ। ਡਾਂਸ ਕਰਨ ਨਾਲ ਪੂਰਾ ਸਰੀਰ ਐਕਟਿਵ ਹੋ ਜਾਂਦਾ ਹੈ ਅਤੇ ਤਣਾਅ ਨੂੰ ਵੀ ਦੂਰ ਕਰਨ 'ਚ ਮਦਦ ਮਿਲਦੀ ਹੈ।
ਡਾਂਸ ਕਰਨ ਦੇ ਸਿਹਤ ਲਾਭ: ਡਾਂਸ ਕਰਨ ਨਾਲ ਸਿਹਤ ਨੂੰ ਕਈ ਲਾਭ ਮਿਲ ਸਕਦੇ ਹਨ। ਕੁਝ ਲਾਭ ਹੇਠ ਲਿਖੇ ਅਨੁਸਾਰ ਹਨ:-
ਮੋਟਾਪਾ ਘਟਾਉਣ 'ਚ ਮਦਦਗਾਰ: ਡਾਂਸ ਕਰਨ ਨਾਲ ਫੈਟ ਤੇਜ਼ੀ ਨਾਲ ਘੱਟ ਹੁੰਦਾ ਹੈ। ਜੇਕਰ ਤੁਸੀਂ ਭਾਰ ਘੱਟ ਕਰਨਾ ਚਾਹੁੰਦੇ ਹੋ, ਤਾਂ ਡਾਂਸ ਕਰ ਸਕਦੇ ਹੋ। ਜ਼ੁੰਬਾ, ਬੈਲੇ, ਕਲਾਸੀਕਲ, ਹਿਪ ਹੌਪ ਵਰਗੇ ਡਾਂਸ ਨਾਲ ਮੋਟਾਪੇ ਨੂੰ ਘੱਟ ਕੀਤਾ ਜਾ ਸਕਦਾ ਹੈ।
ਹੱਡੀਆਂ ਨੂੰ ਮਜ਼ਬੂਤੀ ਮਿਲਦੀ: ਡਾਂਸ ਕਰਨ ਨਾਲ ਸਰੀਰ 'ਚ ਲਚਕੀਲਾਪਣ ਵੱਧਦਾ ਹੈ ਅਤੇ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ।
ਐਨਰਜ਼ੀ: ਡਾਂਸ ਕਰਨ ਨਾਲ ਸਰੀਰ ਨੂੰ ਐਨਰਜ਼ੀ ਮਿਲਦੀ ਹੈ ਅਤੇ ਥਕਾਵਟ ਦੀ ਸਮੱਸਿਆ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ।