ਹੈਦਰਾਬਾਦ:ਗਰਮੀ ਦੇ ਮੌਸਮ 'ਚ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਤੇਲ ਵਾਲੇ ਭੋਜਨ, ਮਸਾਲੇਦਾਰ, ਪੁਰਾਣਾ ਭੋਜਨ ਖਾਣ ਨਾਲ ਤੁਸੀਂ ਗੈਸ ਅਤੇ ਐਸਿਡਿਟੀ ਵਰਗੀ ਸਮੱਸਿਆ ਦਾ ਸ਼ਿਕਾਰ ਹੋ ਸਕਦੇ ਹੋ। ਇਨ੍ਹਾਂ ਸਮੱਸਿਆਵਾਂ ਤੋਂ ਬਚਣ ਲਈ ਤੁਸੀਂ ਪੇਟ ਨੂੰ ਠੰਡਾ ਰੱਖਣ ਵਾਲੀਆਂ ਚੀਜ਼ਾਂ ਨੂੰ ਖੁਰਾਕ ਦਾ ਹਿੱਸਾ ਬਣਾ ਸਕਦੇ ਹੋ। ਇਨ੍ਹਾਂ ਵਿੱਚੋ ਹੀ ਇੱਕ ਹੈ ਪੁਦੀਨਾ। ਪੁਦੀਨਾ ਪੇਟ ਨੂੰ ਠੰਡਾ ਰੱਖਣ ਦਾ ਕੰਮ ਕਰਦਾ ਹੈ। ਇਸਨੂੰ ਤੁਸੀਂ ਕਈ ਤਰੀਕਿਆਂ ਨਾਲ ਆਪਣੀ ਖੁਰਾਕ ਵਿੱਚ ਸ਼ਾਮਲ ਕਰ ਸਕਦੇ ਹੋ। ਤੁਸੀਂ ਪੁਦੀਨੇ ਦੇ ਸ਼ਰਬਤ ਨੂੰ ਵੀ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਇਸ ਨਾਲ ਪੇਟ ਨੂੰ ਠੰਡਾ ਰੱਖਣ 'ਚ ਮਦਦ ਮਿਲੇਗੀ।
ਪੁਦੀਨੇ ਦੇ ਫਾਇਦੇ:
ਐਸਿਡਿਟੀ ਤੋਂ ਰਾਹਤ: ਪੁਦੀਨੇ ਦੀਆਂ ਤਾਜ਼ੀਆਂ ਪੱਤੀਆਂ ਦਾ ਖਾਲੀ ਪੇਟ ਇਸਤੇਮਾਲ ਕਰਨਾ ਫਾਇਦੇਮੰਦ ਹੋ ਸਕਦਾ ਹੈ। ਇਸ ਨਾਲ ਐਸਿਡਿਟੀ ਤੋਂ ਰਾਹਤ ਮਿਲੇਗੀ। ਤੁਸੀਂ ਪੁਦੀਨੇ ਦੇ ਸ਼ਰਬਤ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰ ਸਕਦੇ ਹੋ।
ਮਾਊਥ ਫਰੈਸ਼ਨਰ: ਪੁਦੀਨਾ ਮਾਊਥ ਫਰੈਸ਼ਨਰ ਦਾ ਵੀ ਕੰਮ ਕਰਦਾ ਹੈ। ਜੇਕਰ ਤੁਸੀਂ ਰੋਜ਼ਾਨਾ 10 ਤੋਂ 15 ਪੱਤੀਆਂ ਦਾ ਸੇਵਨ ਕਰਦੇ ਹੋ, ਤਾਂ ਸਾਹ ਦੀ ਬਦਬੂ ਦੂਰ ਹੋ ਜਾਂਦੀ ਹੈ ਅਤੇ ਤਾਜ਼ਗੀ ਮਹਿਸੂਸ ਹੁੰਦੀ ਹੈ।
ਗਰਮੀ ਤੋਂ ਰਾਹਤ: ਗਰਮੀਆਂ ਦੇ ਮੌਸਮ 'ਚ ਪੁਦੀਨੇ ਦਾ ਸ਼ਰਬਤ ਫਾਇਦੇਮੰਦ ਹੋ ਸਕਦਾ ਹੈ। ਇਸ ਨਾਲ ਪੇਟ ਨੂੰ ਠੰਡਾ ਰੱਖਣ 'ਚ ਮਦਦ ਮਿਲੇਗੀ ਅਤੇ ਸਰੀਰ 'ਚ ਪਾਣੀ ਦੀ ਕਮੀ ਨਹੀਂ ਹੋਵੇਗੀ। ਇਸ ਤੋਂ ਇਲਾਵਾ, ਪਾਚਨ ਤੰਤਰ ਵੀ ਮਜ਼ਬੂਤ ਹੋਵੇਗਾ।
ਛਾਤੀ 'ਚ ਜ਼ੁਕਾਮ: ਪੁਦੀਨੇ ਦੇ ਸ਼ਰਬਤ ਨਾਲ ਛਾਤੀ 'ਚ ਇਕੱਠੇ ਹੋਏ ਜ਼ੁਕਾਮ ਨੂੰ ਸਾਫ਼ ਕਰਨ 'ਚ ਮਦਦ ਮਿਲਦੀ ਹੈ ਅਤੇ ਪੇਟ ਦੀ ਜਲਨ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਬਲੱਡ ਸਰਕੁਲੇਸ਼ਨ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਚਮੜੀ ਚਮਕਦਾਰ ਹੁੰਦੀ ਹੈ।
ਪੁਦੀਨੇ ਦਾ ਸੇਵਨ:ਪੁਦੀਨੇ ਦਾ ਸੇਵਨ ਕਈ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ। ਪੁਦੀਨੇ ਦੀਆਂ ਤਾਜ਼ਾ ਪੱਤੀਆਂ ਦਾ ਤੁਸੀਂ ਇਸਤੇਮਾਲ ਕਰ ਸਕਦੇ ਹੋ। ਇਨ੍ਹਾਂ ਪੱਤੀਆਂ ਦੀ ਮਦਦ ਨਾਲ ਚਾਹ, ਸ਼ਰਬਤ, ਸਾਸ, ਚਟਨੀ, ਜੈਲੀ, ਸਿਰਕਾ, ਆਈਸਕ੍ਰੀਮ ਅਤੇ ਸਲਾਦ ਆਦਿ ਬਣਾਇਆ ਜਾ ਸਕਦਾ ਹੈ।
ਪੁਦੀਨੇ ਦਾ ਸ਼ਰਬਤ ਬਣਾਉਣ ਦਾ ਤਰੀਕਾ: ਪੁਦੀਨੇ ਦੇ ਸ਼ਰਬਤ ਨੂੰ ਘਰ ਵਿੱਚ ਹੀ ਆਸਾਨੀ ਨਾਲ ਬਣਾਇਆ ਜਾ ਸਕਦਾ ਹੈ। ਇਸਨੂੰ ਬਣਾਉਣ ਲਈ ਸਭ ਤੋਂ ਪਹਿਲਾ ਪੁਦੀਨੇ ਦੀਆਂ ਤਾਜ਼ਾ ਪੱਤੀਆਂ ਲਓ। ਫਿਰ ਇਨ੍ਹਾਂ ਪੱਤੀਆਂ ਨੂੰ ਚੰਗੀ ਤਰ੍ਹਾਂ ਧੋ ਲਓ ਅਤੇ ਗਲਾਸ 'ਚ ਕੁੱਟ ਲਓ। ਫਿਰ ਗਲਾਸ 'ਚ ਸ਼ਹਿਦ ਅਤੇ ਸੇਧਾ ਲੂਣ ਪਾਓ। ਇਸ 'ਚ ਕੁੱਟਿਆ ਹੋਇਆ ਪੁਦੀਨਾ ਪਾਓ, ਭੁੰਨਿਆ ਹੋਇਆ ਜੀਰਾ ਪਾ ਲਓ ਅਤੇ ਇੱਕ ਚਮਚ ਨਿੰਬੂ ਦਾ ਰਸ ਮਿਲਾ ਲਓ। ਫਿਰ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਓ ਅਤੇ ਇਸ 'ਚ ਬਰਫ਼ ਪਾ ਲਓ। ਫਿਰ ਪੁਦੀਨੇ ਦੇ ਸ਼ਰਬਤ ਨੂੰ ਛਾਣ ਲਓ।