ਹੈਦਰਾਬਾਦ: ਹੋਲੀ ਤੋਂ ਬਾਅਦ ਚਮੜੀ ਦਾ ਧਿਆਨ ਰੱਖਣਾ ਕਾਫ਼ੀ ਜ਼ਰੂਰੀ ਹੋ ਜਾਂਦਾ ਹੈ। ਇਸ ਦੌਰਾਨ ਰੰਗਾਂ ਦਾ ਇਸਤੇਮਾਲ ਸਿਰਫ਼ ਕੁੜੀਆਂ ਦੀ ਚਮੜੀ ਨੂੰ ਹੀ ਨਹੀਂ, ਸਗੋ ਮੁੰਡਿਆਂ ਦੀ ਚਮੜੀ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਅਜਿਹੇ 'ਚ ਹੋਲੀ ਖੇਡਣ ਤੋਂ ਬਾਅਦ ਜੇਕਰ ਤੁਹਾਡੀ ਚਮੜੀ ਖੁਸ਼ਕ ਹੋ ਗਈ ਹੈ ਅਤੇ ਦਾੜ੍ਹੀ 'ਚ ਖੁਜਲੀ ਹੋ ਰਹੀ ਹੈ, ਤਾਂ ਰਾਹਤ ਪਾਉਣ ਲਈ ਤੁਸੀਂ ਕੁਝ ਆਸਾਨ ਤਰੀਕੇ ਅਜ਼ਮਾ ਸਕਦੇ ਹੋ।
ਹੋਲੀ ਤੋਂ ਬਾਅਦ ਰੱਖੋ ਚਮੜੀ ਦਾ ਧਿਆਨ: ਬਾਜ਼ਾਰ ਤੋਂ ਮਿਲਣ ਵਾਲੇ ਮਹਿੰਗੇ ਪ੍ਰੋਡਕਟਸ ਦੇ ਬਿਨ੍ਹਾਂ ਵੀ ਘਰ 'ਚ ਮੌਜ਼ੂਦ ਕੁਝ ਚੀਜ਼ਾਂ ਨਾਲ ਤੁਸੀਂ ਆਪਣੀ ਚਮੜੀ ਦੀ ਦੇਖਭਾਲ ਕਰ ਸਕਦੇ ਹੋ।
ਨਾਰੀਅਲ ਤੇਲ ਦੀ ਵਰਤੋ: ਹੋਲੀ ਦੇ ਰੰਗਾਂ ਕਾਰਨ ਜੇਕਰ ਤੁਹਾਡੀ ਚਿਹਰੇ 'ਤੇ ਐਲਰਜ਼ੀ ਹੋ ਗਈ ਹੈ, ਤਾਂ ਤੁਸੀਂ ਨਾਰੀਅਲ ਦੇ ਤੇਲ ਦਾ ਇਸਤੇਮਾਲ ਕਰ ਸਕਦੇ ਹੋ। ਇਸ ਨਾਲ ਖੁਸ਼ਕੀ ਘੱਟ ਹੋਵੇਗੀ ਅਤੇ ਚਿਹਰੇ 'ਤੇ ਨਿਖਾਰ ਆਵੇਗਾ।
ਫੇਸਵਾਸ਼ ਦੀ ਵਰਤੋ ਕਰੋ: ਜੇਕਰ ਰੰਗ ਪੱਕਾ ਹੋਵੇ, ਤਾਂ ਨਹਾਉਣ ਤੋਂ ਬਾਅਦ ਵੀ ਨਹੀਂ ਛੁੱਟਦਾ। ਕਈ ਲੋਕ ਪੱਕੇ ਰੰਗ ਨੂੰ ਰਗੜ ਕੇ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰਨ ਲੱਗਦੇ ਹਨ। ਇਸ ਨਾਲ ਚਿਹਰੇ 'ਤੇ ਖੁਸ਼ਕੀ ਅਤੇ ਦਾੜ੍ਹੀ 'ਚ ਖੁਜਲੀ ਵੱਧ ਸਕਦੀ ਹੈ। ਇਸ ਲਈ ਸਾਬੁਣ ਦੀ ਜਗ੍ਹਾਂ ਫੇਸਵਾਸ਼ ਦਾ ਇਸਤੇਮਾਲ ਕਰੋ।
ਐਲੋਵੇਰਾ ਜੈੱਲ ਦੀ ਵਰਤੋ:ਦਾੜ੍ਹੀ 'ਚ ਹੋ ਰਹੀ ਖੁਜਲੀ ਨੂੰ ਦੂਰ ਕਰਨ ਲਈ ਐਲੋਵੇਰਾ ਜੈੱਲ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਐਲੋਵੇਰਾ ਜੈੱਲ 'ਚ ਵਿਟਾਮਿਨ-ਈ ਦੇ ਕੈਪਸੂਲ ਮਿਲਾ ਕੇ ਤੁਸੀਂ ਚਿਹਰੇ 'ਤੇ ਲਗਾ ਸਕਦੇ ਹੋ। ਇਸ ਨਾਲ ਖੁਜਲੀ ਅਤੇ ਖੁਸ਼ਕੀ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ।
ਗੁਲਾਬ ਜਲ:ਚਮੜੀ ਨੂੰ ਠੰਡਾ ਕਰਨ ਲਈ ਗੁਲਾਬ ਜਲ ਫਾਇਦੇਮੰਦ ਹੋ ਸਕਦਾ ਹੈ। ਇਸ ਨਾਲ ਚਮੜੀ ਦਾ pH ਵੀ ਸੰਤੁਲਿਤ ਹੁੰਦਾ ਹੈ ਅਤੇ ਗੁਆਚਿਆ ਹੋਇਆ ਨਿਖਾਰ ਵੀ ਵਾਪਸ ਆ ਜਾਂਦਾ ਹੈ। ਇਸ ਲਈ ਤੁਸੀਂ ਕਿਸੇ ਵੀ ਫੇਸ ਪੈਕ 'ਚ ਗੁਲਾਬ ਜਲ ਨੂੰ ਮਿਲਾ ਕੇ ਚਿਹਰੇ 'ਤੇ ਲਗਾ ਸਕਦੇ ਹੋ।
ਸ਼ੇਵ ਕਰਦੇ ਸਮੇਂ ਧਿਆਨ ਰੱਖੋ: ਹੋਲੀ ਤੋਂ ਬਾਅਦ ਤੁਹਾਨੂੰ ਸ਼ੇਵ ਕਰਦੇ ਸਮੇਂ ਕੁਝ ਗੱਲ੍ਹਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਹੋਲੀ ਦੇ ਰੰਗ ਨਾਲ ਚਮੜੀ ਖਰਾਬ ਹੋਣ ਲੱਗਦੀ ਹੈ, ਜਿਸ ਕਰਕੇ ਖੁਜਲੀ ਅਤੇ ਜਲਨ ਵਰਗੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਜਾਂਦਾ ਹੈ। ਇਸ ਲਈ ਸ਼ੇਵ ਕਰਦੇ ਸਮੇਂ ਵਧੀਆ ਰੇਜ਼ਰ ਦਾ ਇਸਤੇਮਾਲ ਕਰੋ ਜਾਂ ਫਿਰ ਟ੍ਰਿਮਰ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
ਮਾਇਸਚਰਾਈਜ਼ਰ:ਹੋਲੀ ਤੋਂ ਬਾਅਦ ਰੰਗਾਂ ਨੂੰ ਰਗੜ ਕੇ ਸਾਫ਼ ਕਰਨ ਦੀ ਜਗ੍ਹਾਂ ਦਿਨ 'ਚ ਦੋ ਵਾਰ ਚਮੜੀ ਨੂੰ ਮਾਇਸਚਰਾਈਜ਼ਰ ਕਰਕੇ ਮਸਾਜ ਕਰੋ। ਇਸ ਨਾਲ ਪੱਕਾ ਰੰਗ ਆਸਾਨੀ ਨਾਲ ਸਾਫ਼ ਹੋ ਜਾਵੇਗਾ।