ਹੈਦਰਾਬਾਦ: ਗਰਮੀਆਂ ਦੇ ਮੌਸਮ ਚੱਲ ਰਹੇ ਹਨ। ਇਸ ਮੌਸਮ 'ਚ ਲੋਕ ਕਈ ਸਿਹਤ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਦੱਸਿਆ ਜਾ ਰਿਹਾ ਹੈ ਕਿ ਜੂਨ ਮਹੀਨੇ ਜ਼ਿਆਦਾ ਗਰਮੀ ਪੈ ਸਕਦੀ ਹੈ। ਅਜਿਹੇ 'ਚ ਤੁਹਾਨੂੰ ਹੀਟ ਸਟ੍ਰੋਕ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਹੀਟ ਸਟ੍ਰੋਕ ਤੋਂ ਬਚਣ ਲਈ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਹੀਟ ਸਟ੍ਰੋਕ ਤੋਂ ਬਚਣ ਦੇ ਤਰੀਕੇ:
ਖੁਦ ਨੂੰ ਹਾਈਡ੍ਰੇਟ ਰੱਖੋ: ਗਰਮੀਆਂ ਦੇ ਮੌਸਮ 'ਚ ਡੀਹਾਈਡ੍ਰੇਸ਼ਨ ਦਾ ਖਤਰਾ ਵੱਧ ਜਾਂਦਾ ਹੈ। ਇਸ ਲਈ ਭਰਪੂਰ ਮਾਤਰਾ 'ਚ ਪਾਣੀ ਪੀਂਦੇ ਰਹੋ, ਤਾਂਕਿ ਸਰੀਰ ਹਾਈਡ੍ਰੇਟ ਰਹੇ। ਗਰਮੀਆਂ 'ਚ 8 ਤੋਂ 10 ਗਲਾਸ ਪਾਣੀ ਪੀਣਾ ਸਹੀ ਹੋ ਸਕਦਾ ਹੈ। ਇਸ ਤੋਂ ਇਲਾਵਾ, ਤੁਸੀਂ ਫਲ ਅਤੇ ਸਬਜ਼ੀਆਂ ਨੂੰ ਵੀ ਆਪਣੀ ਖੁਰਾਕ ਵਿੱਚ ਸ਼ਾਮਲ ਕਰ ਸਕਦੇ ਹੋ।
ਬਾਹਰ ਨਾ ਜਾਓ: ਹੀਟ ਸਟ੍ਰੋਕ ਤੋਂ ਬਚਣਾ ਚਾਹੁੰਦੇ ਹੋ, ਤਾਂ ਬਾਹਰ ਜਾਣ ਦੀ ਗਲਤੀ ਨਾ ਕਰੋ। ਜੇਕਰ ਤੁਹਾਨੂੰ ਕੋਈ ਜ਼ਰੂਰੀ ਕੰਮ ਕਰਨ ਲਈ ਬਾਹਰ ਜਾਣਾ ਪਵੇ, ਤਾਂ ਸਕਾਰਫ਼ ਨਾਲ ਖੁਦ ਨੂੰ ਕਵਰ ਕਰਕੇ ਹੀ ਬਾਹਰ ਨਿਕਲੋ।
ਸੂਰਜ ਦੀਆਂ ਕਿਰਨਾਂ ਤੋਂ ਬਚਾਅ: ਸੂਰਜ ਦੀਆਂ ਕਿਰਨਾਂ ਤੋਂ ਖੁਦ ਦਾ ਬਚਾਅ ਕਰੋ। ਜੇਕਰ ਤੁਸੀਂ ਬਾਹਰ ਜਾ ਰਹੇ ਹੋ, ਤਾਂ ਟੋਪੀ, ਐਨਕਾਂ ਲਗਾ ਕੇ ਹੀ ਘਰੋ ਬਾਹਰ ਨਿਕਲੋ। ਲਾਈਟ ਕਲਰ ਦੇ ਕੱਪੜੇ ਪਾਓ। ਅਜਿਹਾ ਕਰਕੇ ਤੁਸੀਂ ਆਪਣੀ ਚਮੜੀ ਨੂੰ ਸੁਰੱਖਿਅਤ ਰੱਖ ਸਕੋਗੇ।
ਸਰੀਰਕ ਕਸਰਤ ਨਾ ਕਰੋ: ਗਰਮੀਆਂ ਦੇ ਮੌਸਮ 'ਚ ਜ਼ਿਆਦਾ ਸਰੀਰਕ ਕਸਰਤ ਨਾ ਕਰੋ। ਜੇਕਰ ਤੁਸੀਂ ਸਰੀਰਕ ਕਸਰਤ ਕਰਦੇ ਹੋ, ਤਾਂ ਸਰੀਰ ਦਾ ਤਾਪਮਾਨ ਵੱਧ ਸਕਦਾ ਹੈ ਅਤੇ ਤੁਸੀਂ ਹੀਟ ਸਟ੍ਰੋਕ ਦੀ ਸਮੱਸਿਆ ਦਾ ਸ਼ਿਕਾਰ ਹੋ ਸਕਦੇ ਹੋ।
ਖਾਲੀ ਪੇਟ ਬਾਹਰ ਨਾ ਜਾਓ:ਜੇਕਰ ਤੁਹਾਨੂੰ ਕਿਸੇ ਕੰਮ ਕਰਕੇ ਬਾਹਰ ਧੁੱਪ 'ਚ ਜਾਣਾ ਪੈ ਰਿਹਾ ਹੈ, ਤਾਂ ਖਾਲੀ ਪੇਟ ਬਾਹਰ ਨਾ ਨਿਕਲੋ। ਖਾਲੀ ਪੇਟ ਬਾਹਰ ਜਾਣ ਨਾਲ ਚੱਕਰ ਆ ਸਕਦੇ ਹਨ। ਜਦੋ ਵੀ ਘਰੋ ਨਿਕਲੋ, ਤਾਂ ਆਪਣੇ ਨਾਲ ਕੁਝ ਖਾਣ ਨੂੰ ਲੈ ਕੇ ਜਾਓ।