ਹੈਦਰਾਬਾਦ: ਘਰ 'ਚ ਜਦੋ ਕਿਸੇ ਬੱਚੇ ਦਾ ਜਨਮ ਹੁੰਦਾ ਹੈ, ਤਾਂ ਘਰ ਦੇ ਵੱਡੇ ਬੱਚੇ ਦੀ ਚੰਗੀ ਤਰ੍ਹਾਂ ਦੇਖਭਾਲ ਕਰਦੇ ਹਨ। ਦੇਖਭਾਲ 'ਚ ਬੱਚੇ ਦੀ ਮਾਲਿਸ਼ ਕਰਨਾ ਵੀ ਸ਼ਾਮਲ ਹੁੰਦਾ ਹੈ। ਮਾਲਿਸ਼ ਕਰਨਾ ਬਲੱਡ ਸਰਕੁਲੇਸ਼ਨ ਵਧਾਉਣ ਦੇ ਨਾਲ-ਨਾਲ ਬੱਚੇ ਦੇ ਵਿਕਾਸ ਲਈ ਵੀ ਜ਼ਰੂਰੀ ਹੁੰਦਾ ਹੈ। ਇੱਕ ਨਵੀਂ ਮਾਂ ਬਣਨ ਤੋਂ ਬਾਅਦ ਔਰਤਾਂ ਦੇ ਮਨ 'ਚ ਕਈ ਤਰ੍ਹਾਂ ਦੇ ਸਵਾਲ ਹੁੰਦੇ ਹਨ, ਜਿਨ੍ਹਾਂ 'ਚੋ ਇੱਕ ਹੈ ਮਾਲਿਸ਼ ਲਈ ਤੇਲ ਦੀ ਚੋਣ ਕਰਨਾ। ਪਹਿਲੇ ਸਮੇਂ 'ਚ ਬੱਚੇ ਦੀ ਮਾਲਿਸ਼ ਕਰਨ ਲਈ ਦੇਸੀ ਘਿਓ ਦਾ ਇਸਤੇਮਾਲ ਕੀਤਾ ਜਾਂਦਾ ਸੀ, ਪਰ ਅੱਜ ਦੇ ਸਮੇਂ 'ਚ ਕਈ ਤਰ੍ਹਾਂ ਦੇ ਤੇਲ ਆ ਚੁੱਕੇ ਹਨ, ਜੋ ਬੱਚੇ ਦੀ ਮਸਾਜ ਲਈ ਇਸਤੇਮਾਲ ਕੀਤੇ ਜਾਂਦੇ ਹਨ।
ਬੱਚੇ ਦੀ ਮਾਲਿਸ਼ ਕਰਨ ਲਈ ਫਾਇਦੇਮੰਦ ਤੇਲ:
ਨਾਰੀਅਲ ਦਾ ਤੇਲ:ਨਾਰੀਅਲ ਦਾ ਤੇਲ ਬੱਚੇ ਦੀ ਮਾਲਿਸ਼ ਲਈ ਫਾਇਦੇਮੰਦ ਹੁੰਦਾ ਹੈ। ਇਹ ਤੇਲ ਮਹਿੰਗਾ ਨਹੀਂ ਹੁੰਦਾ ਅਤੇ ਅਸਾਨੀ ਨਾਲ ਮਿਲ ਜਾਂਦਾ ਹੈ। ਨਾਰੀਅਲ ਤੇਲ ਕਾਫ਼ੀ ਹਲਕਾ ਹੁੰਦਾ ਹੈ, ਜੋ ਚਮੜੀ 'ਚ ਅਸਾਨੀ ਨਾਲ ਸਮਾ ਜਾਂਦਾ ਹੈ। ਨਾਰੀਅਲ ਤੇਲ 'ਚ ਵਿਟਾਮਿਨ-ਈ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਚਮੜੀ ਨੂੰ ਪੋਸ਼ਣ ਦਿੰਦੇ ਹਨ। ਇਸ ਤੇਲ 'ਚ ਐਂਟੀਬੈਕਟੀਰੀਅਲ ਅਤੇ ਐਂਟੀਫੰਗਲ ਵਰਗੇ ਗੁਣ ਪਾਏ ਜਾਂਦੇ ਹਨ, ਜਿਸ ਨਾਲ ਡਰਾਈ ਚਮੜੀ ਵਰਗੀ ਸਮੱਸਿਆ ਨੂੰ ਘਟ ਕਰਨ 'ਚ ਮਦਦ ਮਿਲਦੀ ਹੈ।