ETV Bharat / entertainment

ਇੱਕ ਨੇ ਕੀਤੀ 100 ਕਰੋੜ ਦੀ ਕਮਾਈ ਅਤੇ ਕਈ ਰਹੀਆਂ ਸੁਪਰ ਫਲਾਪ, ਪੰਜਾਬੀ ਫਿਲਮਾਂ ਦੇ ਮਾਮਲੇ 'ਚ ਕੁੱਝ ਇਸ ਤਰ੍ਹਾਂ ਦਾ ਰਿਹਾ ਸਾਲ 2024 - YEAR ENDER 2024

ਇੱਥੇ ਅਸੀਂ ਸਾਲ 2024 ਦੌਰਾਨ ਰਿਲੀਜ਼ ਹੋਈਆਂ ਪੰਜਾਬੀ ਫਿਲਮਾਂ ਦਾ ਲੇਖਾ ਜੋਖਾ ਲੈ ਕੇ ਆਏ ਹਾਂ, ਆਓ ਨਜ਼ਰ ਮਾਰਦੇ ਹਾਂ।

Year Ender 2024
Year Ender 2024 (ETV Bharat)
author img

By ETV Bharat Entertainment Team

Published : 5 hours ago

ਚੰਡੀਗੜ੍ਹ: ਸਾਲ 2025 ਸਾਡੇ ਸਭਨਾਂ ਦੀ ਬਰੂਹਾਂ ਉਤੇ ਦਸਤਕ ਦੇਣ ਲਈ ਤਿਆਰ ਹੈ ਅਤੇ ਇਸ ਸ਼ੁਰੂ ਹੋਣ ਜਾ ਰਹੇ ਨਵੇਂ ਸਾਲ ਦੇ ਜਾਰੀ ਜਸ਼ਨਾਂ ਦੇ ਦਰਮਿਆਨ ਹੀ ਅਸੀਂ ਸਾਲ 2024 ਦੇ ਵੱਖ-ਵੱਖ ਪੜਾਵਾਂ ਅਧੀਨ ਪੰਜਾਬੀ ਸਿਨੇਮਾ ਦਾ ਹਿੱਸਾ ਬਣੀਆਂ ਬਹੁ-ਚਰਚਿਤ ਫਿਲਮਾਂ ਵੱਲ ਨਜ਼ਰਸਾਨੀ ਕਰਾਂਗੇ। ਇਸ ਤੋਂ ਇਲਾਵਾ ਅੱਜ ਦੇ ਇਸ ਲੇਖ ਵਿੱਚ ਪੰਜਾਬੀ ਫਿਲਮ ਇੰਡਸਟਰੀ ਦੀਆਂ ਉਨ੍ਹਾਂ ਫਿਲਮਾਂ ਵੱਲ ਵੀ ਝਾਤ ਮਾਰਾਂਗੇ, ਜੋ 2024 ਵਿੱਚ ਬਲਾਕ-ਬਸਟਰ ਅਤੇ ਹਿੱਟ ਦੀ ਸ਼੍ਰੇਣੀ ਵਿੱਚ ਸ਼ਾਮਿਲ ਰਹੀਆਂ।

ਮੁੰਡਾ ਰੌਕਸਟਾਰ (12 ਜਨਵਰੀ)

ਬਾਲੀਵੁੱਡ ਦੇ ਪ੍ਰਸਿੱਧ ਐਕਟਰ ਸੱਤਿਆਜੀਤ ਪੁਰੀ ਵੱਲੋਂ ਬਤੌਰ ਨਿਰਦੇਸ਼ਕ ਬਣਾਈ ਗਈ ਅਤੇ ਜਨਵਰੀ 2024 ਦੇ ਸ਼ੁਰੂਆਤੀ ਫੇਜ਼ 'ਚ ਰਿਲੀਜ਼ ਹੋਈ ਇਸ ਪੰਜਾਬੀ ਫਿਲਮ ਵਿੱਚ ਯੁਵਰਾਜ ਹੰਸ ਅਤੇ ਅਦਿੱਤੀ ਆਰਿਆ ਵੱਲੋਂ ਲੀਡਿੰਗ ਭੂਮਿਕਾਵਾਂ ਨਿਭਾਈਆਂ ਗਈਆਂ, ਪਰ ਵੱਡੇ ਸੈੱਟਅੱਪ ਅਧੀਨ ਬਣਾਈ ਗਈ ਇਹ ਫਿਲਮ ਟਿਕਟ ਖਿੜਕੀ ਉਤੇ ਜਲਵਾ ਦਿਖਾਉਣ ਵਿੱਚ ਪੂਰੀ ਤਰ੍ਹਾਂ ਨਾਕਾਮਯਾਬ ਰਹੀ।

ਲੰਬੜ੍ਹਾਂ ਦਾ ਲਾਣਾ (26 ਜਨਵਰੀ)

ਪੰਜਾਬੀ ਸਿਨੇਮਾ ਖੇਤਰ ਵਿੱਚ ਅਲਹਦਾ ਕੰਟੈਂਟ ਫਿਲਮਾਂ ਬਣਾਉਣ ਵਿੱਚ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੇ ਫਿਲਮਕਾਰ ਤਾਜ ਵੱਲੋਂ ਨਿਰਦੇਸ਼ਿਤ ਕੀਤੀ ਅਤੇ ਜਨਵਰੀ 'ਚ ਆਈ ਇਹ ਸੈਮੀ ਸੈੱਟਅੱਪ ਫਿਲਮ ਆਸ ਅਨੁਸਾਰ ਸਫ਼ਲਤਾ ਹਾਸਿਲ ਨਹੀਂ ਕਰ ਸਕੀ, ਪਰ ਬਿਹਤਰੀਨ ਕਹਾਣੀ-ਸਾਰ ਅਧਾਰਿਤ ਇਹ ਫਿਲਮ ਕਾਫ਼ੀ ਸਲਾਹੁਤਾ ਹਾਸਿਲ ਕਰਨ ਵਿੱਚ ਜ਼ਰੂਰ ਸਫ਼ਲ ਰਹੀ।

ਵਾਰਨਿੰਗ 2 (02 ਫ਼ਰਵਰੀ)

ਉਕਤ ਸਾਲ ਦੀ ਫ਼ਰਵਰੀ ਮਹੀਨਾ ਲੜੀ ਅਧੀਨ ਸਾਹਮਣੇ ਆਈਆਂ ਪੰਜਾਬੀ ਫਿਲਮਾਂ ਵਿੱਚੋਂ ਸਭ ਤੋਂ ਪਹਿਲਾਂ ਜ਼ਿਕਰ ਕਰਦੇ ਹਾਂ ਗਿੱਪੀ ਗਰੇਵਾਲ ਦੁਆਰਾ ਨਿਰਮਿਤ 'ਵਾਰਨਿੰਗ 2' ਦਾ, ਜੋ ਕਿ 02 ਫਰਵਰੀ 2024 ਦੇ ਮਹੀਨੇ ਰਿਲੀਜ਼ ਹੋਈ। ਬਾਲੀਵੁੱਡ ਪੱਧਰ ਦੀ ਸਿਰਜਨਾਤਮਕ ਸ਼ੈਲੀ ਅਧੀਨ ਵਜ਼ੂਦ ਵਿੱਚ ਲਿਆਂਦੀ ਗਈ ਇਸ ਐਕਸ਼ਨ ਫਿਲਮ ਨੇ ਇਹ ਸਾਬਤ ਕਰ ਦਿੱਤਾ ਕਿ ਪੰਜਾਬੀ ਫਿਲਮ ਇੰਡਸਟਰੀ ਤਕਨੀਕੀ ਪੱਖੋਂ ਉੱਚ ਮਾਅਰਕੇ ਮਾਰਨ ਵੱਲ ਅੱਗੇ ਵੱਧ ਰਹੀ ਹੈ।

ਪਾਲੀਵੁੱਡ ਦੇ ਬਿਹਤਰੀਨ ਨਿਰਦੇਸ਼ਕ ਵਜੋਂ ਭੱਲ ਸਥਾਪਿਤ ਕਰ ਚੁੱਕੇ ਅਮਰ ਹੁੰਦਲ ਦੇ ਨਿਰਦੇਸ਼ਨ ਅਤੇ ਗਿੱਪੀ ਗਰੇਵਾਲ ਅਤੇ ਪ੍ਰਿੰਸ ਕੰਵਲਜੀਤ ਦੀ ਬਾਕਮਾਲ ਅਦਾਕਾਰੀ ਨਾਲ ਅੋਤਪੋਤ ਇਹ ਫਿਲਮ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਲੈਣ ਵਿੱਚ ਪੂਰੀ ਤਰ੍ਹਾਂ ਕਾਮਯਾਬ ਰਹੀ, ਜਿਸ ਦੇ ਮੱਦੇਨਜ਼ਰ ਇਸਨੇ 2024 ਦੀ ਪਹਿਲੀ ਬਲਾਕ-ਬਸਟਰ ਫਿਲਮ ਕਹਾਉਣ ਦਾ ਮਾਣ ਵੀ ਹਾਸਿਲ ਕੀਤਾ। ਪੰਜਾਬੀ ਸਿਨੇਮਾ ਗਲਿਆਰਿਆਂ ਵਿੱਚ ਅਪਾਰ ਚਰਚਾ ਦਾ ਕੇਂਦਰ ਰਹੀ ਇਸ ਫਿਲਮ ਨੂੰ IMDb ਦੁਆਰਾ ਪ੍ਰਵਾਨਗੀ ਦਿੱਤੀ ਗਈ ਅਤੇ 7.3 ਦੀ ਰੇਟਿੰਗ ਦਿੱਤੀ ਗਈ।

ਵਾਰਨਿੰਗ 2
ਵਾਰਨਿੰਗ 2 (ਫਿਲਮ ਪੋਸਟਰ)

ਖਿਡਾਰੀ (09 ਫਰਵਰੀ)

ਪੰਜਾਬੀ ਸਿਨੇਮਾ ਦੇ ਨੌਜਵਾਨ ਅਤੇ ਸਫ਼ਲਤਮ ਨਿਰਦੇਸ਼ਕ ਮਾਨਵ ਸ਼ਾਹ ਦੁਆਰਾ ਨਿਰਦੇਸ਼ਿਤ ਇਸ ਫਿਲਮ ਵਿੱਚ ਗੁਰਨਾਮ ਭੁੱਲਰ, ਕਰਤਾਰ ਚੀਮਾ ਅਤੇ ਸੁਰਭੀ ਜਯੋਤੀ ਵੱਲੋਂ ਲੀਡਿੰਗ ਕਿਰਦਾਰ ਅਦਾ ਕੀਤੇ ਗਏ, ਪਰ ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਬਣਾਈ ਇਹ ਫਿਲਮ ਬਾਕਸ ਆਫਿਸ ਉਤੇ ਖਾਸ ਸਫ਼ਲਤਾ ਹਾਸਿਲ ਕਰਨ ਵਿੱਚ ਨਾਕਾਮ ਰਹੀ।

ਖਿਡਾਰੀ
ਖਿਡਾਰੀ (ਫਿਲਮ ਪੋਸਟਰ)

ਜੀ ਵੇ ਸੋਹਣਿਆ ਜੀ (24 ਫ਼ਰਵਰੀ)

ਪਾਲੀਵੁੱਡ 'ਚ ਇੱਕ ਹੋਰ ਖੂਬਸੂਰਤ ਚਿਹਰੇ ਵਜੋਂ ਸਾਹਮਣੇ ਆਏ ਇਮਰਾਨ ਅੱਬਾਸ ਅਤੇ ਸਿੰਮੀ ਚਾਹਲ ਦੀ ਮੁੱਖ ਜੋੜੀ ਨਾਲ ਸਜੀ ਇਹ ਫਿਲਮ ਕਾਫ਼ੀ ਸ਼ੋਰ-ਸ਼ਰਾਬੇ ਅਧੀਨ ਰਿਲੀਜ਼ ਹੋਈ, ਪਰ ਤਰੋ-ਤਾਜ਼ਗੀ ਭਰੇ ਲੁੱਕ ਦੇ ਬਾਵਜੂਦ ਇਹ ਫਿਲਮ ਦਰਸ਼ਕਾਂ ਅਤੇ ਬਾਕਸ ਆਫਿਸ ਦੀ ਕਸੌਟੀ ਉਤੇ ਖਰੀ ਨਹੀਂ ਉਤਰ ਸਕੀ।

ਬਲੈਕੀਆ 2 (08 ਮਾਰਚ)

'ਔਹਰੀ ਪ੍ਰੋਡੋਕਸ਼ਨ' ਵੱਲੋਂ ਸਾਲ ਵਿੱਚ 2019 'ਚ ਆਈ ਅਤੇ ਸੁਪਰ ਹਿੱਟ ਰਹੀ 'ਬਲੈਕੀਆ' ਦੇ ਸੀਕਵਲ ਵਜੋਂ ਸਾਹਮਣੇ ਲਿਆਂਦੀ ਗਈ ਇਸ ਐਕਸ਼ਨ ਡਰਾਮਾ ਫਿਲਮ ਵਿੱਚ ਦੇਵ ਖਰੌੜ, ਜਪੁਜੀ ਖਹਿਰਾ, ਆਰੂਸ਼ੀ ਸ਼ਰਮਾ, ਰਾਜ ਸਿੰਘ ਝਿੰਜਰ, ਸੁਖਵਿੰਦਰ ਚਾਹਲ, ਯਾਦ ਗਰੇਵਾਲ ਅਤੇ ਪਰਮਵੀਰ ਸਿੰਘ ਵੱਲੋਂ ਲੀਡਿੰਗ ਭੂਮਿਕਾਵਾਂ ਨਿਭਾਈਆਂ ਗਈਆਂ। ਪਰ ਵੱਡੇ ਬਜਟ ਅਤੇ ਸੈੱਟਅੱਪ ਅਧੀਨ ਬਣਾਈ ਗਈ ਅਤੇ ਨਵਨੀਅਤ ਸਿੰਘ ਦੁਆਰਾ ਨਿਰਦੇਸ਼ਿਤ ਕੀਤੀ ਗਈ ਇਹ ਫਿਲਮ ਅਪਣੇ ਪਹਿਲੇ ਭਾਗ ਵਾਂਗ ਸਫ਼ਲਤਾ ਹਾਸਿਲ ਕਰਨ ਵਿੱਚ ਅਸਫ਼ਲ ਰਹੀ।

ਜੱਟ ਨੂੰ ਚੁੜੈਲ ਟੱਕਰੀ (15 ਮਾਰਚ)

'ਡ੍ਰੀਮੀਆਤਾ ਪ੍ਰੋਡੋਕਸ਼ਨ' ਦੇ ਬੈਨਰ ਹੇਠ ਬਣਾਈ ਗਈ ਇਸ ਫਿਲਮ ਵਿੱਚ ਗਿੱਪੀ ਗਰੇਵਾਲ, ਸਰਗੁਣ ਮਹਿਤਾ ਅਤੇ ਰੂਪੀ ਗਿੱਲ ਵੱਲੋਂ ਲੀਡਿੰਗ ਭੂਮਿਕਾਵਾਂ ਅਦਾ ਕੀਤੀਆਂ ਗਈਆਂ, ਜਿੰਨ੍ਹਾਂ ਦੀ ਸ਼ਾਨਦਾਰ ਕੈਮਿਸਟਰੀ ਅਧੀਨ ਬੁਣੀ ਗਈ ਅਤੇ ਵਿਕਾਸ ਵਸ਼ਿਸ਼ਠ ਵੱਲੋਂ ਨਿਰਦੇਸ਼ਿਤ ਕੀਤੀ ਗਈ ਇਹ ਫਿਲਮ ਬਾਕਸ ਆਫਿਸ ਉਤੇ ਕਾਫ਼ੀ ਸ਼ਾਨਦਾਰ ਪ੍ਰਦਰਸ਼ਨ ਕਰਨ ਵਿੱਚ ਸਫ਼ਲ ਰਹੀ।

ਜੱਟ ਨੂੰ ਚੁੜੈਲ ਟੱਕਰੀ
ਜੱਟ ਨੂੰ ਚੁੜੈਲ ਟੱਕਰੀ (ਫਿਲਮ ਪੋਸਟਰ)

ਸੰਗਰਾਂਦ (22 ਮਾਰਚ)

'ਵਨ ਅਬੋਵ ਫਿਲਮਜ਼' ਅਤੇ 'ਆਈ ਪੀ ਪ੍ਰੋਡੋਕਸ਼ਨ' ਵੱਲੋਂ ਬਣਾਈ ਗਈ ਇਸ ਅਰਥ-ਭਰਪੂਰ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਇੰਦਰਪਾਲ ਸਿੰਘ ਵੱਲੋਂ ਕੀਤਾ ਗਿਆ, ਜਿੰਨ੍ਹਾਂ ਵੱਲੋਂ ਦਿਲ ਟੁੰਬਵੇਂ ਵਿਸ਼ੇਸਾਰ ਅਧੀਨ ਬਣਾਈ ਗਈ ਇਸ ਬਿਹਤਰੀਨ ਫਿਲਮ ਵਿੱਚ ਗੈਵੀ ਚਾਹਲ ਅਤੇ ਸ਼ਰਨ ਕੌਰ ਵੱਲੋਂ ਲੀਡਿੰਗ ਕਿਰਦਾਰ ਅਦਾ ਕੀਤੇ ਗਏ, ਪਰ ਤਮਾਮ ਆਹਲਾ ਤਾਣੇ-ਬਾਣੇ ਅਧੀਨ ਬਣਾਏ ਜਾਣ ਦੇ ਬਾਵਜੂਦ ਇਹ ਫਿਲਮ ਬਾਕਸ ਆਫਿਸ ਉਤੇ ਛਾਅ ਜਾਣ ਵਿੱਚ ਅਸਫ਼ਲ ਰਹੀ, ਪਰ ਫਿਲਮ ਆਲੋਚਕਾਂ ਵੱਲੋਂ ਇਸ ਨੂੰ ਕਾਫ਼ੀ ਸਲਾਹੁਤਾ ਨਾਲ ਜ਼ਰੂਰ ਨਿਵਾਜਿਆ ਗਿਆ।

ਫੇਰ ਮਾਮਲਾ ਗੜਬੜ ਹੈ (29 ਮਾਰਚ)

'ਔਹਰੀ ਪ੍ਰੋਡੋਕਸ਼ਨ' ਵੱਲੋਂ ਬਣਾਈ ਗਈ ਇਸ ਫਿਲਮ ਵਿੱਚ ਨਿੰਜਾ, ਪ੍ਰੀਤ ਕਮਲ, ਬੀਐਨ ਸ਼ਰਮਾ, ਜਸਵਿੰਦਰ ਭੱਲਾ, ਉਪੇਸ਼ ਜੰਗਵਾਲ ਬਨਿੰਦਰ ਬੰਨੀ ਅਤੇ ਭੂਮਿਕਾ ਸ਼ਰਮਾ ਵੱਲੋਂ ਮੁੱਖ ਭੂਮਿਕਾਵਾਂ ਅਦਾ ਕੀਤੀਆਂ ਗਈਆਂ। ਪਰ ਸਾਗਰ ਐਸ ਸ਼ਰਮਾ ਵੱਲੋਂ ਨਿਰਦੇਸ਼ਿਤ ਇਹ ਫਿਲਮ ਵੱਡੀ ਫਲਾਪ ਫਿਲਮ ਸਾਬਿਤ ਹੋਈ, ਜਿਸ ਨੂੰ ਦਰਸ਼ਕਾਂ ਵੱਲੋਂ ਬੁਰੀ ਤਰ੍ਹਾਂ ਨਕਾਰ ਦਿੱਤਾ ਗਿਆ।

ਸ਼ਾਯਰ (19 ਅਪ੍ਰੈਲ)

ਪਾਲੀਵੁੱਡ ਦੀ ਨਿਵੇਕਲੀ ਸਿਰਜਨਾਤਮਕ ਸ਼ੈਲੀ ਅਧੀਨ ਵਜ਼ੂਦ ਵਿੱਚ ਲਿਆਂਦੀ ਗਈ ਇਸ ਸੰਗੀਤਮਈ-ਡਰਾਮਾ ਫਿਲਮ ਵਿੱਚ ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਲੀਡ ਜੋੜੀ ਵਜੋਂ ਨਜ਼ਰ ਆਏ, ਪਰ ਖੂਬਸੂਰਤ ਸਾਂਚੇ ਦੇ ਹੇਠ 'ਨੀਰੂ ਬਾਜਵਾ ਐਂਟਰਟੇਨਮੈਂਟ' ਵੱਲੋਂ ਨਿਰਮਿਤ ਕੀਤੀ ਗਈ ਇਹ ਫਿਲਮ ਆਸ ਅਨੁਸਾਰ ਕਾਮਯਾਬੀ ਹਾਸਿਲ ਨਹੀਂ ਕਰ ਸਕੀ।

ਸ਼ਾਯਰ
ਸ਼ਾਯਰ (ਫਿਲਮ ਪੋਸਟਰ)

ਫੁਰਤੀਲਾ (25 ਅਪ੍ਰੈਲ)

'ਕਵਾਤ ਫਿਲਮ ਪ੍ਰੋਡੋਕਸ਼ਨ' ਵੱਲੋਂ ਬਣਾਈ ਗਈ ਇਸ ਫਿਲਮ ਵਿੱਚ ਜੱਸੀ ਗਿੱਲ ਅਤੇ ਬਾਲੀਵੁੱਡ ਅਦਾਕਾਰਾ ਅਮਾਇਰਾ ਦਸਤੂਰ ਲੀਡ ਭੂਮਿਕਾਵਾਂ ਵਿੱਚ ਨਜ਼ਰ ਆਏ, ਪਰ ਅਲਹਦਾ ਹੱਟ ਕੇ ਸਿਰਜੀ ਗਈ ਅਤੇ ਗੁਰਜੀਤ ਹੁੰਦਲ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਇਹ ਫਿਲਮ ਬਾਕਸ ਆਫਿਸ ਅਤੇ ਦਰਸ਼ਕਾਂ ਦੇ ਮਨਾਂ ਉਤੇ ਕੋਈ ਪ੍ਰਭਾਵ ਨਹੀਂ ਛੱਡ ਸਕੀ।

ਸ਼ਿੰਦਾ ਸ਼ਿੰਦਾ ਨੋ ਪਾਪਾ (10 ਮਈ)

'ਹੰਬਲ ਮੋਸ਼ਨ ਪਿਕਚਰਜ਼' ਵੱਲੋਂ ਬਣਾਈ ਗਈ 'ਸ਼ਿੰਦਾ ਸ਼ਿੰਦਾ ਨੋ ਪਾਪਾ' 2024 ਦੀ ਇੱਕ ਵੱਡੀ ਪੰਜਾਬੀ ਕਾਮੇਡੀ-ਡਰਾਮਾ ਫਿਲਮ ਰਹੀ, ਜਿਸ ਦਾ ਲੇਖਨ ਨਰੇਸ਼ ਕਥੂਰੀਆ ਅਤੇ ਨਿਰਦੇਸ਼ਨ ਅਮਰਪ੍ਰੀਤ ਜੀ ਐਸ ਛਾਬੜਾ ਵੱਲੋਂ ਕੀਤਾ ਗਿਆ। ਵਰਲਡ-ਵਾਈਡ ਵੱਡੇ ਪੱਧਰ ਉੱਪਰ ਸਾਹਮਣੇ ਲਿਆਂਦੀ ਗਈ ਇਹ ਫਿਲਮ ਅਪਾਰ ਕਾਮਯਾਬੀ ਹਾਸਿਲ ਕਰਨ ਵਿੱਚ ਸਫ਼ਲ ਰਹੀ, ਜਿਸ ਨੇ ਗਿੱਪੀ ਗਰੇਵਾਲ ਦੇ ਘਰੇਲੂ ਹੋਮ ਪ੍ਰੋਡੋਕਸ਼ਨ ਹਾਊਸ ਨੂੰ ਹੋਰ ਮਜ਼ਬੂਤੀ ਦੇਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ।

ਜੇ ਜੱਟ ਵਿਗੜ ਗਿਆ (17 ਮਈ)

'ਥਿੰਦ ਮੋਸ਼ਨ ਪਿਕਚਰਜ਼' ਦੇ ਬੈਨਰ ਅਤੇ 'ਜੇ ਐਂਡ ਬੀ' ਅਤੇ 'ਅਮੋਰ ਫਿਲਮਜ਼' ਦੇ ਸੁਯੰਕਤ ਨਿਰਮਾਣ ਅਧੀਨ ਬਣਾਈ ਗਈ ਇਸ ਫਿਲਮ ਵਿੱਚ ਜੈ ਰੰਧਾਵਾ ਵੱਲੋਂ ਲੀਡ ਰੋਲ ਪਲੇ ਕੀਤਾ ਗਿਆ, ਜਿੰਨ੍ਹਾਂ ਦੇ ਸ਼ਾਨਦਾਰ ਐਕਸ਼ਨ ਦਾ ਇਜ਼ਹਾਰ ਕਰਵਾਉਂਦੀ ਇਸ ਬਹੁ-ਚਰਚਿਤ ਫਿਲਮ ਦਾ ਨਿਰਦੇਸ਼ਨ ਮੁਨੀਸ਼ ਭੱਟ ਦੁਆਰਾ ਕੀਤਾ ਗਿਆ। ਪੰਜਾਬੀ ਸਿਨੇਮਾ ਦੀ ਚਰਚਿਤ ਫਿਲਮ ਵਜੋਂ ਸਾਹਮਣੇ ਆਈ ਇਹ ਫਿਲਮ ਬਾਕਸ ਆਫਿਸ ਉਤੇ ਚੰਗਾ ਪ੍ਰਦਰਸ਼ਨ ਕਰਨ ਵਿੱਚ ਸਫ਼ਲ ਰਹੀ, ਜਿਸ ਨੇ ਜੈ ਰੰਧਾਵਾ ਦੇ ਬੁਲੰਦੀਆਂ ਛੂਹ ਲੈਣ ਵੱਲ ਵੱਧ ਰਹੇ ਸਿਨੇਮਾ ਗ੍ਰਾਫ਼ ਨੂੰ ਹੋਰ ਮਜ਼ਬੂਤੀ ਦੇਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ।

ਨਾਨਕ ਨਾਮ ਜਹਾਜ਼ ਹੈ (24 ਮਈ)

ਬਾਲੀਵੁੱਡ ਦੇ ਮੰਝੇ ਹੋਏ ਨਿਰਦੇਸ਼ਕ ਕਲਿਆਣੀ ਸਿੰਘ ਵੱਲੋਂ ਨਿਰਦੇਸ਼ਿਤ ਕੀਤੀ ਗਈ ਇਸ ਫਿਲਮ ਨੂੰ ਕਾਫ਼ੀ ਵਿਸ਼ਾਲ ਕੈਨਵਸ ਅਤੇ ਸੈੱਟਅੱਪ ਅਧੀਨ ਸਾਹਮਣੇ ਲਿਆਂਦਾ ਗਿਆ, ਜਿਸ ਦੀ ਸਟਾਰ-ਕਾਸਟ ਵਿੱਚ ਮੁਕੇਸ਼ ਰਿਸ਼ੀ, ਰਤਨ ਔਲਖ, ਵਿੰਦੂ ਦਾਰਾ ਸਿੰਘ, ਸਰਦਾਰ ਸੋਹੀ ਆਦਿ ਸ਼ੁਮਾਰ ਰਹੇ, ਪਰ ਵੱਡੇ ਵੱਡੇ ਦਾਅਵਿਆਂ ਦੀ ਹਾਈਪ ਅਧੀਨ ਰਿਲੀਜ਼ ਕੀਤੀ ਗਈ ਇਹ ਫਿਲਮ ਸੁਪਰ ਫਲਾਪ ਸਾਬਿਤ ਹੋਈ, ਜਿਸ ਨੂੰ ਦਰਸ਼ਕਾਂ ਵੱਲੋਂ ਜ਼ਰਾ ਵੀ ਪਸੰਦ ਨਹੀਂ ਕੀਤਾ ਗਿਆ।

ਨੀ ਮੈਂ ਸੱਸ ਕੁੱਟਣੀ 2 (07 ਜੂਨ)

ਸਾਲ 2022 ਦੀ ਸੁਪਰ ਹਿੱਟ ਫਿਲਮ 'ਨੀ ਮੈਂ ਸੱਸ ਕੁੱਟਣੀ' ਦੇ ਸੀਕਵਲ ਵਜੋਂ ਸਾਹਮਣੇ ਲਿਆਂਦੀ ਗਈ 'ਨੀ ਮੈਂ ਸੱਸ ਕੁੱਟਣੀ 2' ਦਾ ਨਿਰਦੇਸ਼ਨ ਮੋਹਿਤ ਬਨਵੈਤ ਵੱਲੋਂ ਕੀਤਾ ਗਿਆ, ਜਿੰਨ੍ਹਾਂ ਦੇ ਘਰੇਲੂ ਹੋਮ ਪ੍ਰੋਡੋਕਸ਼ਨ ਹਾਊਸ ਦੁਆਰਾ ਨਿਰਮਿਤ ਕੀਤੀ ਗਈ ਇਹ ਫਿਲਮ ਬਾਕਸ ਆਫਿਸ ਉਤੇ ਭਰਪੂਰ ਹੁੰਗਾਰਾ ਹਾਸਿਲ ਕਰਨ ਵਿੱਚ ਸਫ਼ਲ ਰਹੀ, ਜਿਸ ਦੀ ਸਟਾਰ-ਕਾਸਟ ਵਿੱਚ ਮਹਿਤਾਬ ਵਿਰਕ, ਗੁਰਪ੍ਰੀਤ ਘੁੱਗੀ, ਨਿਰਮਲ ਰਿਸ਼ੀ, ਅਨੀਤਾ ਦੇਵਗਨ, ਤਨਵੀ ਨਾਗੀ ਆਦਿ ਸ਼ੁਮਾਰ ਰਹੇ।

ਕੁੜੀ ਹਰਿਅਆਣੇ ਵੱਲ ਦੀ (14 ਜੂਨ)

ਪੰਜਾਬੀ ਸਿਨੇਮਾ ਦੀ ਇੱਕ ਹੋਰ ਬਹੁ-ਚਰਚਿਤ ਪੰਜਾਬੀ ਫਿਲਮ ਵਜੋਂ ਸਾਹਮਣੇ ਲਿਆਂਦੀ ਗਈ ਇਸ ਫਿਲਮ ਦਾ ਲੇਖਣ ਅਤੇ ਨਿਰਦੇਸ਼ਨ ਰਾਕੇਸ਼ ਧਵਨ ਵੱਲੋਂ ਕੀਤਾ ਗਿਆ, ਜਿੰਨ੍ਹਾਂ ਦੁਆਰਾ ਰੁਮਾਂਟਿਕ ਕਾਮੇਡੀ ਅਤੇ ਡ੍ਰਾਮੈਟਿਕ ਕਹਾਣੀ ਤਾਣੇ ਬਾਣੇ 'ਚ ਬੁਣੀ ਗਈ ਇਹ ਬਿੱਗ ਸੈੱਟਅਪ ਫਿਲਮ ਵੀ ਆਸ ਅਨੁਸਾਰ ਸਫ਼ਲਤਾ ਹਾਸਲ ਕਰਨ ਵਿੱਚ ਅਸਫ਼ਲ ਰਹੀ।

ਜੱਟ ਐਂਡ ਜੂਲੀਅਟ 3 (27 ਜੂਨ)

ਸਾਲ 2024 ਦੀ ਵੱਡੀ ਬਲਾਕ-ਬਸਟਰ ਵਜੋਂ ਸਾਹਮਣੇ ਆਈ ਇਹ ਫਿਲਮ ਭਾਰਤ, ਆਸਟ੍ਰੇਲੀਆਂ, ਕੈਨੇਡਾ ਅਤੇ ਫਰਾਂਸ ਤੋਂ ਇਲਾਵਾ ਪਾਕਿਸਤਾਨ ਵਿੱਚ ਵੀ ਵੱਡੇ ਮਾਅਰਕੇ ਮਾਰਨ ਵਿੱਚ ਸਫ਼ਲ ਰਹੀ। ਭਾਰਤ ਵਿੱਚ 430 ਸਿਨੇਮਾਘਰਾਂ ਵਿੱਚ 2,000 ਤੋਂ ਵੱਧ ਸ਼ੋਅ ਦੇ ਨਾਲ ਰਿਲੀਜ਼ ਹੋਈ ਇਸ ਫਿਲਮ ਵਿੱਚ ਦਿਲਜੀਤ ਦੁਸਾਂਝ ਅਤੇ ਨੀਰੂ ਬਾਜਵਾ ਵੱਲੋਂ ਲੀਡਿੰਗ ਭੂਮਿਕਾਵਾਂ ਨਿਭਾਈਆਂ ਗਈਆਂ, ਜਿੰਨ੍ਹਾਂ ਦੀ ਇਹ ਬਹੁ-ਚਰਚਿਤ ਫਿਲਮ ਦੁਨੀਆ ਭਰ ਦੀ ਕਮਾਈ ਨਾਲ ਦੂਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਪੰਜਾਬੀ ਭਾਸ਼ਾ ਦੀ ਫਿਲਮ ਵੀ ਸਾਬਿਤ ਹੋਈ।

ਉੱਚਾ ਦਰ ਬਾਬੇ ਨਾਨਕ ਦਾ (12 ਜੁਲਾਈ)

ਬਿੱਗ ਸੈੱਟਅੱਪ ਅਧੀਨ ਬਣਾਈ ਗਈ ਇਸ ਫਿਲਮ ਦਾ ਨਿਰਦੇਸ਼ਨ ਨੌਜਵਾਨ ਫਿਲਮਕਾਰ ਤਰਨਵੀਰ ਸਿੰਘ ਜਗਪਾਲ ਦੁਆਰਾ ਕੀਤਾ ਗਿਆ, ਜੋ ਇਸ ਤੋਂ ਪਹਿਲਾਂ 'ਰੱਬ ਦਾ ਰੇਡਿਓ' ਅਤੇ 'ਦਾਣਾ ਪਾਣੀ' ਜਿਹੀਆਂ ਬਿਹਤਰੀਨ ਅਤੇ ਸਫ਼ਲ ਫਿਲਮਾਂ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ।

ਕੈਨੇਡਾ ਅਤੇ ਪੰਜਾਬ ਵਿਖੇ ਫਿਲਮਾਈ ਗਈ ਉਕਤ ਫਿਲਮ ਵਿੱਚ ਦੇਵ ਖਰੌੜ, ਮੈਂਡੀ ਤੱਖੜ, ਯੋਗਰਾਜ ਸਿੰਘ ਆਦਿ ਵੱਲੋਂ ਲੀਡਿੰਗ ਕਿਰਦਾਰ ਅਦਾ ਕੀਤੇ ਗਏ, ਜਿੰਨ੍ਹਾਂ ਦੀ ਆਹਲਾ ਅਦਾਕਾਰੀ ਅਤੇ ਪ੍ਰਭਾਵਪੂਰਨ ਕਹਾਣੀਸਾਰ ਅਧਾਰਿਤ ਫਿਲਮ ਬਾਕਸ ਆਫਿਸ ਦੀ ਕਸਵੱਟੀ ਉਤੇ ਖਰੀ ਨਹੀਂ ਉਤਰ ਸਕੀ, ਜਿਸ ਨੂੰ ਦਰਸ਼ਕਾਂ ਦੁਆਰਾ ਵੀ ਕੋਈ ਬਹੁਤਾ ਖਾਸ ਹੁੰਗਾਰਾ ਨਹੀਂ ਦਿੱਤਾ ਗਿਆ।

ਰੋਜ਼ ਰੋਜ਼ੀ ਤੇ ਗੁਲਾਬ (09 ਅਗਸਤ)

ਵਿਦੇਸ਼ਾਂ ਵਿੱਚ 24 ਮਈ 2024 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਇਹ ਪੰਜਾਬੀ ਫਿਲਮ ਭਾਰਤ ਭਰ ਵਿੱਚ 09 ਅਗਸਤ 2024 ਨੂੰ ਰਿਲੀਜ਼ ਕੀਤੀ ਗਈ। 'ਓਮਜੀ ਸਟਾਰ ਸਟੂਡਿਓਜ਼' ਅਤੇ 'ਡਾਇਮੰਡਸਟਾਰ' ਵਰਲਡ-ਵਾਈਡ ਵੱਲੋਂ ਸੁਯੰਕਤ ਰੂਪ ਵਿੱਚ ਬਣਾਈ ਅਤੇ ਰਿਲੀਜ਼ ਕੀਤੀ ਗਈ ਇਸ ਫਿਲਮ ਵਿੱਚ ਗੁਰਨਾਮ ਭੁੱਲਰ, ਪ੍ਰਾਂਜਲ ਦਾਹੀਆ ਅਤੇ ਮਾਹੀ ਸ਼ਰਮਾ ਵੱਲੋਂ ਲੀਡਿੰਗ ਭੂਮਿਕਾਵਾਂ ਅਦਾ ਕੀਤੀਆਂ ਗਈਆਂ। ਰੁਮਾਂਟਿਕ ਡਰਾਮਾ ਅਤੇ ਕਾਮੇਡੀ ਕਹਾਣੀ-ਸਾਰ ਅਧਾਰਿਤ ਇਸ ਫਿਲਮ ਦਾ ਲੇਖਨ ਪ੍ਰੀਤ ਸੰਘਰੇੜੀ, ਜਦਕਿ ਨਿਰਦੇਸ਼ਨ ਮਨਵੀਰ ਬਰਾੜ ਦੁਆਰਾ ਕੀਤਾ ਗਿਆ, ਜਿੰਨ੍ਹਾਂ ਵੱਲੋਂ ਖੂਬਸੂਰਤੀ ਨਾਲ ਬਣਾਈ ਗਈ ਇਹ ਫਿਲਮ ਬਾਕਸ ਆਫਿਸ ਉਤੇ ਕਰਿਸ਼ਮਾ ਵਿਖਾਉਣ 'ਚ ਪੂਰੀ ਤਰ੍ਹਾਂ ਨਾਕਾਮ ਰਹੀ।

ਬੀਬੀ ਰਜਨੀ (30 ਅਗਸਤ)

'ਮੇਡ 4 ਫਿਲਮਜ਼' ਦੇ ਬੈਨਰ ਹੇਠ ਬਣਾਈ ਗਈ ਇਸ ਧਾਰਿਮਕ ਦਾ ਨਿਰਦੇਸ਼ਨ ਅਮਰ ਹੁੰਦਲ ਵੱਲੋਂ ਕੀਤਾ ਗਿਆ, ਜਿੰਨ੍ਹਾਂ ਵੱਲੋਂ ਡ੍ਰੀਮ ਪ੍ਰੋਜੈਕਟ ਵਜੋਂ ਸਾਹਮਣੇ ਲਿਆਂਦੀ ਗਈ ਇਹ ਫਿਲਮ ਦੁਨੀਆ ਭਰ ਵਿੱਚ ਕਾਮਯਾਬੀ ਦੇ ਅਪਾਰ ਕੀਰਤੀਮਾਨ ਸਥਾਪਿਤ ਕਰਨ ਵਿੱਚ ਸਫ਼ਲ ਰਹੀ, ਜਿਸ ਦੁਆਰਾ ਅਦਾਕਾਰਾ ਰੂਪੀ ਗਿੱਲ ਨੇ ਵੀ ਅਪਣੀ ਵਿਲੱਖਣ ਅਦਾਕਾਰੀ ਸਮਰੱਥਾ ਦਾ ਇਜ਼ਹਾਰ ਦਰਸ਼ਕਾਂ ਨੂੰ ਕਰਵਾਇਆ, ਜਦਕਿ ਇਸ ਤੋਂ ਪਹਿਲਾਂ ਉਨ੍ਹਾਂ ਦੀ ਜਿਆਦਾਤਰ ਉਪ-ਸਥਿਤੀ ਕਮਰਸ਼ਿਅਲ ਸਿਨੇਮਾ ਤੱਕ ਹੀ ਮਹਿਦੂਦ ਮੰਨੀ ਜਾਂਦੀ ਰਹੀ।

ਫਿਲਮ ਬੀਬੀ ਰਜਨੀ
ਫਿਲਮ ਬੀਬੀ ਰਜਨੀ (ਫਿਲਮ ਪੋਸਟਰ)

ਗਾਂਧੀ 3: ਯਾਰਾਂ ਦਾ ਯਾਰ (30 ਅਗਸਤ )

'ਡ੍ਰੀਮ ਰਿਐਲਟੀ ਮੂਵੀਜ਼', 'ਰਵਨੀਤ ਚਾਹਲ' ਅਤੇ 'ਓਮ ਜੀ ਸਿਨੇ ਵਰਲਡ' ਵੱਲੋਂ ਪੇਸ਼ ਕੀਤੀ ਗਈ ਇਸ ਫਿਲਮ ਦਾ ਨਿਰਦੇਸ਼ਨ ਮਨਦੀਪ ਬੈਨੀਪਾਲ ਦੁਆਰਾ ਕੀਤਾ ਗਿਆ। ਸਾਲ 2015 ਵਿੱਚ ਆਈ 'ਰੁਪਿੰਦਰ ਗਾਂਧੀ', 2017 ਵਿੱਚ ਰਿਲੀਜ਼ ਹੋਈ 'ਰੁਪਿੰਦਰ ਗਾਂਧੀ 2' ਦੇ ਤੀਸਰੇ ਸੀਕਵਲ ਦੇ ਰੂਪ ਵਿੱਚ ਵਜ਼ੂਦ ਵਿੱਚ ਲਿਆਂਦੀ ਗਈ ਇਸ ਫਿਲਮ ਵਿੱਚ ਦੇਵ ਖਰੌੜ ਅਤੇ ਅਦਿੱਤੀ ਆਰਿਆ ਲੀਡ ਜੋੜੀ ਵਜੋਂ ਨਜ਼ਰ ਆਏ, ਜਿੰਨ੍ਹਾਂ ਤੋਂ ਇਲਾਵਾ ਲੱਕੀ ਧਾਲੀਵਾਲ, ਨਵਦੀਪ ਕਲੇਰ, ਪਾਲੀ ਮਾਂਗਟ, ਧਨਵੀਰ ਸਿੰਘ ਵੀ ਇਸ ਬਹੁ-ਚਰਚਿਤ ਫਿਲਮ ਦਾ ਅਹਿਮ ਹਿੱਸਾ ਰਹੇ। ਬਿੱਗ ਸੈੱਟਅੱਪ ਅਤੇ ਸ਼ਾਨਦਾਰ ਐਕਸ਼ਨ ਨਾਲ ਸੱਜੀ ਇਹ ਫਿਲਮ ਦਰਸ਼ਕਾਂ ਅਤੇ ਬਾਕਸ-ਆਫਿਸ ਦਾ ਚੰਗਾ ਰਿਸਪਾਂਸ ਹਾਸਿਲ ਕਰਨ ਪੂਰੀ ਤਰ੍ਹਾਂ ਸਫ਼ਲ ਰਹੀ ਹੈ।

ਅਰਦਾਸ ਸਰਬੱਤ ਦੇ ਭਲੇ ਦੀ (13 ਸਤੰਬਰ)

'ਹੰਬਲ ਮੋਸ਼ਨ ਪਿਕਚਰਜ਼' ਦੇ ਬੈਨਰ ਹੇਠ ਬਣਾਈ ਗਈ ਇਹ ਪਰਿਵਾਰਿਕ ਡਰਾਮਾ ਫਿਲਮ ਗਿੱਪੀ ਗਰੇਵਾਲ ਦੀ ਇਸ ਵਰ੍ਹੇ ਦੀ ਦੂਜੀ ਸੁਪਰ ਡੁਪਰ ਹਿੱਟ ਫਿਲਮ ਰਹੀ, ਜਿਸ ਦਾ ਲੇਖਨ ਅਤੇ ਨਿਰਦੇਸ਼ਨ ਵੀ ਉਨ੍ਹਾਂ ਵੱਲੋਂ ਖੁਦ ਅੰਜ਼ਾਮ ਦਿੱਤਾ ਗਿਆ। ਕੈਨੇਡਾ ਅਤੇ ਪੰਜਾਬ ਵਿਖੇ ਫਿਲਮਾਈ ਗਈ ਇਸ ਫਿਲਮ ਦੀ ਸਟਾਰ-ਕਾਸਟ ਵਿੱਚ ਗਿੱਪੀ ਗਰੇਵਾਲ, ਜੈਸਮੀਨ ਭਸੀਨ, ਗੁਰਪ੍ਰੀਤ ਘੁੱਗੀ, ਪ੍ਰਿੰਸ ਕੰਵਲਜੀਤ ਸਿੰਘ ਆਦਿ ਸ਼ੁਮਾਰ ਰਹੇ।

ਸੁੱਚਾ ਸੂਰਮਾ (20 ਸਤੰਬਰ)

'ਸਾਗਾ ਸਟੂਡਿਓਜ਼' ਵੱਲੋਂ ਨਿਰਮਿਤ ਅਤੇ ਪੇਸ਼ ਕੀਤੀ ਗਈ ਇਸ ਪੀਰੀਅਡ ਡਰਾਮਾ ਫਿਲਮ ਦਾ ਨਿਰਦੇਸ਼ਨ ਅਮਿਤੋਜ ਮਾਨ ਵੱਲੋਂ ਕੀਤਾ ਗਿਆ, ਜਿੰਨ੍ਹਾਂ ਦੀ ਬਿਹਤਰੀਨ ਨਿਰਦੇਸ਼ਨ ਸਮਰੱਥਾ ਦਾ ਇਜ਼ਹਾਰ ਕਰਵਾਉਂਦੀ ਇਸ ਬਹੁ-ਚਰਚਿਤ ਫਿਲਮ ਨੇ ਜਿੱਥੇ ਬੱਬੂ ਮਾਨ ਨੂੰ ਇੱਕ ਸ਼ਾਨਦਾਰ ਅਦਾਕਾਰ ਵਜੋਂ ਪਹਿਚਾਣ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ, ਉੱਥੇ ਕੰਟੈਂਟ ਬੇਸਡ ਫਿਲਮਾਂ ਦਾ ਰਾਹ ਪੱਧਰਾ ਕਰਨ ਦਾ ਮਾਣ ਵੀ ਹਾਸਿਲ ਕੀਤਾ।

ਦੁਨੀਆਂ ਭਰ ਵਿੱਚ ਕਾਮਯਾਬੀ ਦੇ ਨਵੇਂ ਅਯਾਮ ਕਾਇਮ ਕਰਨ ਵਾਲੀ ਇਸ ਫਿਲਮ ਨੂੰ ਬਾਕਸ ਆਫਿਸ ਅਤੇ ਦਰਸ਼ਕਾਂ ਦਾ ਭਰਪੂਰ ਰਿਸਪਾਂਸ ਮਿਲਿਆ, ਜਿਸ ਦੀ ਸਟਾਰ-ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਸਮਿਕਸ਼ਾ ਓਸਵਾਲ, ਸਰਬਜੀਤ ਚੀਮਾ, ਜਗ ਸਿੰਘ, ਮਹਾਬੀਰ ਭੁੱਲਰ, ਹਰਿੰਦਰ ਭੁੱਲਰ, ਗੁਰਪ੍ਰੀਤ ਰਟੌਲ ਆਦਿ ਸ਼ਾਮਿਲ ਰਹੇ।

ਸੁੱਚਾ ਸੂਰਮਾ
ਸੁੱਚਾ ਸੂਰਮਾ (ਫਿਲਮ ਪੋਸਟਰ)

ਸ਼ਾਹਕੋਟ (04 ਅਕਤੂਬਰ)

ਬਾਲੀਵੁੱਡ ਗਲਿਆਰਿਆਂ ਵਿੱਚ ਬਤੌਰ ਨਿਰਦੇਸ਼ਕ ਚੋਖੀ ਭੱਲ ਕਾਇਮ ਕਰ ਚੁੱਕੇ ਰਾਜੀਵ ਧਿੰਗੜਾ ਵੱਲੋਂ ਨਿਰਦੇਸ਼ਿਤ ਕੀਤੀ ਗਈ ਇਹ ਫਿਲਮ ਸਾਲ 2024 ਦੀ ਬੇਹੱਦ ਚਰਚਿਤ ਪੰਜਾਬੀ ਫਿਲਮ ਰਹੀ, ਜਿਸ ਦੁਆਰਾ ਸਟਾਰ ਗਾਇਕ ਗੁਰੂ ਰੰਧਾਵਾ ਨੇ ਪੰਜਾਬੀ ਸਿਨੇਮਾ ਖੇਤਰ ਵਿੱਚ ਅਪਣੀ ਸ਼ਾਨਦਾਰ ਆਮਦ ਦਾ ਅਹਿਸਾਸ ਦਰਸ਼ਕਾਂ ਨੂੰ ਕਰਵਾਇਆ ਹਨ। ਬਿੱਗ ਸੈੱਟਅੱਪ ਅਧੀਨ ਬਣਾਈ ਗਈ ਇਸ ਫਿਲਮ ਵਿੱਚ ਗੁਰੂ ਰੰਧਾਵਾ ਅਤੇ ਈਸ਼ਾ ਤਲਵਾਰ ਲੀਡ ਜੋੜੀ ਦੇ ਤੌਰ ਉਤੇ ਨਜ਼ਰ ਆਏ। ਪਰ ਉਨ੍ਹਾਂ ਦੀ ਖੂਬਸੂਰਤ ਜੋੜੀ ਅਤੇ ਮਨਮੋਹਕ ਸੰਗੀਤਕ ਪੱਖਾਂ ਦੇ ਬਾਵਜੂਦ ਇਹ ਫਿਲਮ ਟਿਕਟ ਖਿੜਕੀ ਅਤੇ ਦਰਸ਼ਕਾਂ ਦੇ ਮਨਾਂ ਵਿੱਚ ਅਪਣੀ ਗ੍ਰਿਪ ਮਜ਼ਬੂਤ ਕਰਨ ਵਿੱਚ ਅਸਫ਼ਲ ਰਹੀ।

ਮਿੱਤਰਾਂ ਦਾ ਚੱਲਿਆ ਟਰੱਕ ਨੀਂ (11 ਅਕਤੂਬਰ)

ਪੰਜਾਬੀ ਸਿਨੇਮਾ ਦੇ ਬਿਹਤਰੀਨ ਅਦਾਕਾਰ ਅਮਰਿੰਦਰ ਗਿੱਲ ਦੀ ਮੁੱਖ ਭੂਮਿਕਾ ਨਾਲ ਸੱਜੀ ਇਹ ਫਿਲਮ ਵੀ ਇਸ ਵਰ੍ਹੇ ਦੀ ਵੱਡੀ ਫਿਲਮ ਵਜੋਂ ਸਾਹਮਣੇ ਆਈ, ਜਿਸ ਦਾ ਲੇਖਨ ਅਤੇ ਨਿਰਦੇਸ਼ਨ ਰਾਕੇਸ਼ ਧਵਨ ਵੱਲੋਂ ਕੀਤਾ ਗਿਆ। ਕਲਕੱਤਾ ਵਿਖੇ ਫਿਲਮਾਂਈ ਗਈ ਪਹਿਲੀ ਪੰਜਾਬੀ ਫਿਲਮ ਦਾ ਮਾਣ ਹਾਸਿਲ ਕਰਨ ਵਾਲੀ ਇਸ ਬਿਹਤਰੀਨ ਫਿਲਮ ਵਿੱਚ ਬਾਲੀਵੁੱਡ ਅਦਾਕਾਰਾ ਸਯਾਨੀ ਗੁਪਤਾ ਅਤੇ ਸੁਨੰਦਾ ਸ਼ਰਮਾ ਦੁਆਰਾ ਵੀ ਲੀਡਿੰਗ ਰੋਲ ਅਦਾ ਕੀਤੇ ਗਏ।

ਪਾਲੀਵੁੱਡ ਗਲਿਆਰਿਆਂ ਵਿੱਚ ਖਾਸੀ ਚਰਚਾ ਦਾ ਕੇਂਦਰ ਬਣੀ ਇਹ ਫਿਲਮ ਦਰਸ਼ਕਾਂ ਅਤੇ ਫਿਲਮ ਕ੍ਰਿਟਿਕਸ ਵੱਲੋਂ ਕਾਫ਼ੀ ਸਰਾਹੀ ਗਈ, ਹਾਲਾਂਕਿ ਬਾਕਸ-ਆਫਿਸ ਉਤੇ ਨਜ਼ਰੀਏ ਅਨੁਸਾਰ ਇਹ ਪ੍ਰਭਾਵਪੂਰਨ ਫਿਲਮ ਕੋਈ ਬਹੁਤੇ ਜਿਆਦਾ ਕਾਮਯਾਬ ਨਤੀਜੇ ਅਪਣੇ ਨਾਂਅ ਕਰਨ ਵਿੱਚ ਅਸਫ਼ਲ ਰਹੀ।

ਚੋਰ ਦਿਲ (25 ਅਕਤੂਬਰ)

'ਮਿਲੀਅਨ ਸਟੈਪਸ ਫਿਲਮਜ਼' ਦੇ ਬੈਨਰ ਅਤੇ 'ਰੰਧਾਵਾ ਬ੍ਰਦਰਜ਼ ਦੀ ਸੁਯੰਕਤ ਐਸੋਸੀਏਸ਼ਨ' ਅਧੀਨ ਪੇਸ਼ ਕੀਤੀ ਗਈ ਇਸ ਫਿਲਮ ਦਾ ਨਿਰਦੇਸ਼ਨ ਜੰਗਵੀਰ ਸਿੰਘ ਵੱਲੋਂ ਕੀਤਾ ਗਿਆ, ਜਿੰਨ੍ਹਾਂ ਦੀ ਇਸ ਡਾਇਰੈਕਟੋਰੀਅਲ ਫਿਲਮ ਵਿੱਚ ਜਗਜੀਤ ਸੰਧੂ ਅਤੇ ਫਿਦਾ ਗਿੱਲ ਦੁਆਰਾ ਲੀਡਿੰਗ ਕਿਰਦਾਰ ਪਲੇਅ ਕੀਤੇ ਗਏ। ਰੁਮਾਂਟਿਕ-ਕਾਮੇਡੀ-ਡ੍ਰਾਮੈਟਿਕ ਫਿਲਮ ਵਜੋਂ ਸਾਹਮਣੇ ਆਈ ਇਹ ਫਿਲਮ ਬਾਕਸ-ਆਫਿਸ ਦੇ ਚੰਗੇਰੇ ਨਤੀਜੇ ਅਤੇ ਦਰਸ਼ਕਾਂ ਦੀ ਭੀੜ ਇਕੱਠੀ ਕਰਨ ਵਿੱਚ ਅਸਫ਼ਲ ਰਹੀ।

ਅਪਣੇ ਘਰ ਬੇਗਾਨੇ (15 ਨਵੰਬਰ )

ਟੈਲੀਵਿਜ਼ਨ ਦੀ ਦੁਨੀਆਂ ਵਿੱਚ ਬਤੌਰ ਸਟੈਂਡ-ਅੱਪ ਕਾਮੇਡੀਅਨ, ਹੋਸਟ ਅਤੇ ਲੇਖਕ ਮਾਣਮੱਤੀ ਪਹਿਚਾਣ ਸਥਾਪਿਤ ਕਰਨ ਵਿੱਚ ਸਫ਼ਲ ਰਹੇ ਹਨ ਬਲਰਾਜ ਸਿਆਲ, ਜਿੰਨ੍ਹਾਂ ਵੱਲੋਂ ਲੇਖਕ ਅਤੇ ਨਿਰਦੇਸ਼ਕ ਦੇ ਰੂਪ ਵਿੱਚ ਬਣਾਈ ਗਈ ਇਸ ਫਿਲਮ ਰੌਸ਼ਨ ਪ੍ਰਿੰਸ, ਰਾਣਾ ਰਣਬੀਰ ਅਤੇ ਯੋਗਰਾਜ ਸਿੰਘ ਵੱਲੋਂ ਲੀਡਿੰਗ ਭੂਮਿਕਾਵਾਂ ਨਿਭਾਈਆਂ ਗਈਆਂ। ਪਰਿਵਾਰਿਕ-ਡਰਾਮਾ ਕਹਾਣੀ-ਸਾਰ ਅਧੀਨ ਬੁਣੀ ਗਈ ਇਸ ਫਿਲਮ ਨੂੰ ਦਰਸ਼ਕਾਂ ਵੱਲੋਂ ਬੁਰੀ ਤਰ੍ਹਾਂ ਨਕਾਰ ਦਿੱਤਾ ਗਿਆ, ਜੋ ਇਸ ਸਾਲ ਦੇ ਅੰਤਲੇ ਪੜ੍ਹਾਅ ਦੀ ਵੱਡੀ ਫਲਾਪ ਫਿਲਮ ਰਹੀ।

ਸੈਕਟਰ 17 (15 ਨਵੰਬਰ)

'ਅਦਿੱਤਯ ਗਰੁੱਪ' ਦੇ ਬੈਨਰ ਹੇਠ ਬਣਾਈ ਗਈ ਅਤੇ ਹਰਮਨਦੀਪ ਸੂਦ ਵੱਲੋਂ ਨਿਰਮਿਤ ਕੀਤੀ ਗਈ ਇਸ ਚਰਚਿਤ ਡਰਾਮਾ ਅਤੇ ਐਕਸ਼ਨ ਫਿਲਮ ਦਾ ਨਿਰਦੇਸ਼ਨ ਮੁਨੀਸ਼ ਭੱਟ ਦੁਆਰਾ ਕੀਤਾ ਗਿਆ। ਚੰਡੀਗੜ੍ਹ ਅਤੇ ਉੱਤਰ ਪ੍ਰਦੇਸ਼ ਵਿਖੇ ਫਿਲਮਾਂਈ ਗਈ ਇਸ ਬਿੱਗ ਸੈੱਟਅਪ ਫਿਲਮ। ਇਸ ਫਿਲਮ ਵਿੱਚ ਪ੍ਰਿੰਸ ਕੰਵਲਜੀਤ ਸਿੰਘ ਨੇ ਮੁੱਖ ਭੂਮਿਕਾ ਅਦਾ ਕੀਤੀ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.