ਹੈਦਰਾਬਾਦ: ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਇਨ੍ਹੀਂ ਦਿਨੀਂ ਲਗਾਤਾਰ ਮੀਂਹ ਪੈ ਰਿਹਾ ਹੈ। ਮੀਂਹ ਨਾਲ ਰਾਹਤ ਜ਼ਰੂਰ ਮਿਲਦੀ ਹੈ ਪਰ ਬਾਅਦ ਵਿੱਚ ਕਈ ਬਿਮਾਰੀਆਂ ਦਾ ਖਤਰਾ ਵੀ ਵੱਧ ਜਾਂਦਾ ਹੈ। ਇਸ ਸਮੇਂ ਦੌਰਾਨ ਥੋੜੀ ਜਿਹੀ ਸਾਵਧਾਨੀ ਨਾਲ ਤੁਸੀਂ ਗੰਭੀਰ ਸਿਹਤ ਖਤਰਿਆਂ ਤੋਂ ਬਚ ਸਕਦੇ ਹਾਂ। ਦੱਸ ਦਈਏ ਕਿ ਮੀਂਹ ਦੇ ਮੌਸਮ 'ਚ ਮਲੇਰੀਆ, ਚਿਕਨਗੁਨੀਆ, ਡੇਂਗੂ, ਹੈਜ਼ਾ, ਪੀਲੀਆ, ਟਾਈਫਾਈਡ, ਲੈਪਟੋਸਪਾਇਰੋਸਿਸ, ਹੈਪੇਟਾਈਟਸ ਏ, ਗੈਸਟਰੋ-ਇੰਟੇਸਟਾਈਨਲ ਇਨਫੈਕਸ਼ਨ, ਜ਼ੁਕਾਮ, ਫਲੂ ਆਦਿ ਵਰਗੀਆਂ ਕਈ ਬੀਮਾਰੀਆਂ ਫੈਲ ਜਾਂਦੀਆਂ ਹਨ।
ਡਾ: ਵਿਕਾਸ ਕੁਮਾਰ ਨੇ ਮੀਂਹ ਦੇ ਮੌਸਮ ਦੌਰਾਨ ਹੋਣ ਵਾਲੀਆਂ ਬਿਮਾਰੀਆਂ ਤੋਂ ਸੁਰੱਖਿਅਤ ਰਹਿਣ ਲਈ ਖਾਣ-ਪੀਣ ਦੀਆਂ ਆਦਤਾਂ, ਰੋਕਥਾਮ ਆਦਿ ਬਾਰੇ ਆਪਣੇ ਸੋਸ਼ਲ ਅਕਾਊਂਟ X 'ਤੇ ਬਹੁਤ ਸਾਰੇ ਸੁਝਾਅ ਦਿੱਤੇ ਹਨ। ਬਚਾਅ ਲਈ ਤੁਸੀਂ ਇਨ੍ਹਾਂ ਸੁਝਾਅ ਨੂੰ ਫਾਲੋ ਕਰ ਸਕਦੇ ਹੋ।
ਮਾਨਸੂਨ ਵਿੱਚ ਹੋਣ ਵਾਲੀਆਂ ਵੱਡੀਆਂ ਬਿਮਾਰੀਆਂ:
- ਮੀਂਹ ਦੇ ਮੌਸਮ ਦੌਰਾਨ ਮੱਛਰ ਤੋਂ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਮਲੇਰੀਆ, ਚਿਕਨਗੁਨੀਆ ਅਤੇ ਡੇਂਗੂ ਆਦਿ ਦਾ ਖਤਰਾ ਹੋ ਸਕਦਾ ਹੈ।
- ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਹੈਜ਼ਾ, ਪੀਲੀਆ, ਟਾਈਫਾਈਡ, ਲੈਪਟੋਸਪਾਇਰੋਸਿਸ, ਹੈਪੇਟਾਈਟਸ ਏ, ਗੈਸਟਰੋ-ਇੰਟੇਸਟਾਈਨਲ ਇਨਫੈਕਸ਼ਨ ਦਾ ਖਤਰਾ ਵੱਧ ਸਕਦਾ ਹੈ।
- ਜ਼ੁਕਾਮ ਅਤੇ ਫਲੂ ਹੋ ਸਕਦਾ ਹੈ।
ਮਾਨਸੂਨ 'ਚ ਸੁਰੱਖਿਅਤ ਰਹਿਣ ਲਈ ਕੁਝ ਆਸਾਨ ਟਿਪਸ:
- ਵਿਟਾਮਿਨ ਸੀ ਨਾਲ ਭਰਪੂਰ ਭੋਜਨ ਖਾਓ।
- ਮੀਂਹ ਦੇ ਮੌਸਮ ਵਿੱਚ ਪਾਣੀ ਨੂੰ ਉਬਾਲ ਕੇ ਪੀਓ। ਬਾਹਰੋਂ ਕੁਝ ਨਾ ਪੀਓ।
- ਪਰਿਵਾਰ ਦੇ ਹਰ ਮੈਂਬਰ ਨੂੰ ਸਫਾਈ ਦੀ ਪਾਲਣਾ ਕਰਨੀ ਚਾਹੀਦੀ ਹੈ।
- ਗਿੱਲੇ ਕੱਪੜਿਆਂ ਨੂੰ ਪ੍ਰੈਸ ਕਰੋ, ਤਾਂਕਿ ਫੰਗਲ ਜਾਂ ਹੋਰ ਚਮੜੀ ਦੀ ਲਾਗ ਤੋਂ ਬਚਿਆ ਜਾ ਸਕੇ।
- ਸੰਤੁਲਿਤ ਖੁਰਾਕ ਖਾਓ ਅਤੇ ਆਪਣੀ ਇਮਿਊਨ ਸਿਸਟਮ ਨੂੰ ਮਜ਼ਬੂਤ ਰੱਖੋ।
- ਤਾਜ਼ੀਆਂ ਸਬਜ਼ੀਆਂ ਖਾਓ। ਖਾਣਾ ਪਕਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋਵੋ। ਸਬਜ਼ੀਆਂ ਨੂੰ ਚੰਗੀ ਤਰ੍ਹਾਂ ਉਬਾਲਣ ਤੋਂ ਬਾਅਦ ਹੀ ਸੇਵਨ ਕਰੋ।
- ਮੀਂਹ ਦੌਰਾਨ ਡੇਅਰੀ ਉਤਪਾਦਾਂ ਦਾ ਸੇਵਨ ਕਰਨ ਤੋਂ ਬਚੋ।