ਹੈਦਰਾਬਾਦ:ਚਮੜੀ 'ਤੇ ਮੌਜ਼ੂਦ ਦਾਗ-ਧੱਬੇ ਸਾਡੀ ਸੁੰਦਰਤਾਂ ਨੂੰ ਘੱਟ ਕਰਨ ਦਾ ਕੰਮ ਕਰਦੇ ਹਨ। ਮੇਕਅੱਪ ਨਾਲ ਇਸਨੂੰ ਕਵਰ ਕੀਤਾ ਜਾ ਸਕਦਾ ਹੈ, ਪਰ ਬਿਨ੍ਹਾਂ ਮੇਕਅੱਪ ਤੋਂ ਇਹ ਦੇਖਣ 'ਚ ਕਾਫ਼ੀ ਗੰਦੇ ਲੱਗਦੇ ਹਨ। ਇਸਦੇ ਚਲਦਿਆਂ ਨਿਖਾਰ ਗੁਆਚ ਜਾਂਦਾ ਹੈ। ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਪਰੇਸ਼ਾਨ ਹੋ, ਤਾਂ ਸ਼ਹਿਦ ਦੀ ਮਦਦ ਨਾਲ ਹਾਈਪਰਪੀਗਮੈਂਟੇਸ਼ਨ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਚਮੜੀ ਲਈ ਸ਼ਹਿਦ ਫਾਇਦੇਮੰਦ:
ਕੱਚੇ ਦੁੱਧ ਅਤੇ ਸ਼ਹਿਦ ਦਾ ਇਸਤੇਮਾਲ: ਹਾਈਪਰਪੀਗਮੈਂਟੇਸ਼ਨ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਕੱਚਾ ਦੁੱਧ ਬਿਹਤਰ ਹੁੰਦਾ ਹੈ। ਇਸਨੂੰ ਤੁਸੀਂ ਸ਼ਹਿਦ ਦੇ ਨਾਲ ਮਿਕਸ ਕਰਕੇ ਪੇਸਟ ਬਣਾ ਲਓ। ਇਸ ਲਈ ਦੁੱਧ ਅਤੇ ਸ਼ਹਿਦ ਬਰਾਬਰ ਮਾਤਰਾ 'ਚ ਲੈ ਕੇ ਮਿਲਾ ਲਓ ਅਤੇ ਕਾਟਨ ਦੀ ਮਦਦ ਨਾਲ ਚਿਹਰੇ 'ਤੇ ਲਗਾਓ। ਘੱਟੋ-ਘੱਟ 5-10 ਮਿੰਟ ਤੱਕ ਇਸਨੂੰ ਲਗਾ ਕੇ ਰੱਖੋ। ਫਿਰ ਹਲਕੇ ਹੱਥਾਂ ਨਾਲ ਮਸਾਜ ਕਰੋ। ਇਸ ਨਾਲ ਦਾਗ-ਧੱਬੇ ਦੂਰ ਹੋ ਜਾਣਗੇ ਅਤੇ ਚਿਹਰੇ 'ਤੇ ਨਿਖਾਰ ਆਵੇਗਾ।
ਮੁਲਤਾਨੀ ਮਿੱਟੀ ਅਤੇ ਸ਼ਹਿਦ ਦਾ ਇਸਤੇਮਾਲ: ਹਾਈਪਰਪੀਗਮੈਂਟੇਸ਼ਨ ਤੋਂ ਛੁਟਕਾਰਾ ਪਾਉਣ ਲਈ ਮੁਲਤਾਨੀ ਮਿੱਟੀ ਨੂੰ ਸ਼ਹਿਦ ਦੇ ਨਾਲ ਮਿਲਾ ਕੇ ਲਗਾਓ। ਗਰਮੀਆਂ 'ਚ ਮੁਲਤਾਨੀ ਮਿੱਟੀ ਚਮੜੀ ਨੂੰ ਠੰਡਕ ਦੇਣ ਦਾ ਕੰਮ ਕਰਦੀ ਹੈ। ਇਸ ਪੈਕ ਨੂੰ ਬਣਾਉਣ ਲਈ ਇੱਕ ਕਟੋਰੀ 'ਚ ਦੋ ਚਮਚ ਮੁਲਤਾਨੀ ਮਿੱਟੀ ਦੇ ਪਾਓ। ਫਿਰ ਇਸ 'ਚ ਸ਼ਹਿਦ ਮਿਲਾਓ। ਪੇਸਟ ਬਣਾਉਣ ਲਈ ਇਸ 'ਚ ਥੋੜ੍ਹੀ ਮਾਤਰਾ 'ਚ ਗੁਲਾਬ ਜੈੱਲ ਮਿਲਾਓ। ਚਿਹਰੇ 'ਤੇ 10 ਤੋਂ 15 ਮਿੰਟ ਤੱਕ ਇਸ ਪੇਸਟ ਨੂੰ ਲਗਾ ਕੇ ਰੱਖੋ। ਇਸ ਤੋਂ ਬਾਅਦ ਨਾਰਮਲ ਪਾਣੀ ਨਾਲ ਚਿਹਰੇ ਨੂੰ ਧੋ ਲਓ। ਹਫ਼ਤੇ 'ਚ 1 ਤੋਂ 3 ਵਾਰ ਅਜਿਹਾ ਕਰਨ ਨਾਲ ਤੁਹਾਨੂੰ ਕਾਫ਼ੀ ਫਰਕ ਨਜ਼ਰ ਆਵੇਗਾ।
ਕੇਲੇ ਅਤੇ ਸ਼ਹਿਦ ਦਾ ਇਸਤੇਮਾਲ: ਹਾਈਪਰਪੀਗਮੈਂਟੇਸ਼ਨ ਦੀ ਸਮੱਸਿਆ ਨੂੰ ਦੂਰ ਕਰਨ ਲਈ ਸ਼ਹਿਦ ਅਤੇ ਕੇਲੇ ਦਾ ਫੇਸ ਪੈਕ ਫਾਇਦੇਮੰਦ ਹੋ ਸਕਦਾ ਹੈ। ਇਸ ਫੇਸ ਪੈਕ ਨਾਲ ਚਮੜੀ ਨਰਮ ਅਤੇ ਚਮਕਦਾਰ ਹੁੰਦੀ ਹੈ। ਇਸਨੂੰ ਬਣਾਉਣ ਲਈ ਪੱਕਿਆ ਹੋਇਆ ਕੇਲਾ ਲੈ ਕੇ ਇਸਨੂੰ ਚੰਗੀ ਤਰ੍ਹਾਂ ਮੈਸ਼ ਕਰ ਲਓ। ਫਿਰ ਇਸ 'ਚ ਸ਼ਹਿਦ ਮਿਲਾਓ। ਇਸਨੂੰ 20 ਮਿੰਟ ਲਈ ਚਿਹਰੇ 'ਤੇ ਲਗਾ ਕੇ ਰੱਖੋ। ਫਿਰ ਨਾਰਮਲ ਪਾਣੀ ਨਾਲ ਮੂੰਹ ਧੋ ਲਓ।