ਪੰਜਾਬ

punjab

ETV Bharat / health

ਸਰੀਰ 'ਚ ਨਜ਼ਰ ਆ ਰਹੇ ਨੇ ਇਹ 7 ਲੱਛਣ, ਤਾਂ ਪ੍ਰੋਟੀਨ ਦੀ ਹੋ ਸਕਦੀ ਹੈ ਕਮੀ, ਜੀਵਨਸ਼ੈਲੀ 'ਚ ਕਰੋ ਬਦਲਾਅ - Protein Deficiency - PROTEIN DEFICIENCY

Protein Deficiency: ਪ੍ਰੋਟੀਨ ਸਾਡੇ ਸਰੀਰ ਦੇ ਵਿਕਾਸ ਲਈ ਕਾਫ਼ੀ ਜ਼ਰੂਰੀ ਹੁੰਦਾ ਹੈ। ਇਸਦੀ ਕਮੀ ਕਰਕੇ ਸਰੀਰ ਨੂੰ ਕਈ ਨੁਕਸਾਨ ਪਹੁੰਚ ਸਕਦੇ ਹਨ। ਇਸ ਲਈ ਪ੍ਰੋਟੀਨ ਦੀ ਕਮੀ ਬਾਰੇ ਤੁਹਾਨੂੰ ਪਤਾ ਹੋਣਾ ਜ਼ਰੂਰੀ ਹੈ।

Protein Deficiency
Protein Deficiency

By ETV Bharat Health Team

Published : Apr 19, 2024, 12:35 PM IST

ਹੈਦਰਾਬਾਦ: ਪ੍ਰੋਟੀਨ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੁੰਦਾ ਹੈ। ਇਹ ਸਾਡੇ ਸਰੀਰਕ ਵਿਕਾਸ ਲਈ ਅਹਿਮ ਹੁੰਦਾ ਹੈ। ਪ੍ਰੋਟੀਨ ਟਿਸ਼ੂਆਂ ਦੇ ਨਿਰਮਾਣ, ਮਾਸਪੇਸ਼ੀਆਂ, ਹਾਰਮੋਨ ਬਣਾਉਣ, ਹੱਡੀਆਂ, ਵਾਲਾਂ ਅਤੇ ਨਹੁੰਆਂ ਦੀ ਦੇਖਭਾਲ ਲਈ ਮਦਦਗਾਰ ਹੁੰਦਾ ਹੈ। ਇਸ ਲਈ ਸਰੀਰ 'ਚ ਪ੍ਰੋਟੀਨ ਦਾ ਸਹੀ ਮਾਤਰਾ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਸਰੀਰ 'ਚ ਪ੍ਰੋਟੀਨ ਦੀ ਕਮੀਂ ਕਰਕੇ ਤੁਸੀਂ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹੋ। ਇਸ ਲਈ ਤੁਹਾਨੂੰ ਪ੍ਰੋਟੀਨ ਦੀ ਕਮੀ ਦੇ ਲੱਛਣਾਂ ਬਾਰੇ ਪਤਾ ਹੋਣਾ ਚਾਹੀਦਾ ਹੈ।

ਪ੍ਰੋਟੀਨ ਦੀ ਕਮੀ ਦੇ ਲੱਛਣ:

ਕਿਸੇ ਵੀ ਸੱਟ ਨੂੰ ਠੀਕ ਹੋਣ 'ਚ ਸਮੇਂ ਲੱਗਣਾ: ਪ੍ਰੋਟੀਨ ਦੀ ਕਮੀ ਕਾਰਨ ਸਰੀਰ ਦੇ ਕਿਸੇ ਵੀ ਹਿੱਸੇ 'ਤੇ ਲੱਗੀ ਸੱਟ ਜਲਦੀ ਠੀਕ ਨਹੀਂ ਹੁੰਦੀ, ਕਿਉਕਿ ਸੱਟਾਂ ਨੂੰ ਠੀਕ ਕਰਨ ਲਈ ਪ੍ਰੋਟੀਨ ਜ਼ਰੂਰੀ ਹੁੰਦਾ ਹੈ।

ਥਕਾਵਟ: ਪ੍ਰੋਟੀਨ ਦੀ ਕਮੀ ਕਾਰਨ ਥਕਾਵਟ ਮਹਿਸੂਸ ਹੋਣ ਲੱਗ ਜਾਂਦੀ ਹੈ ਅਤੇ ਸਰੀਰਕ ਕੰਮ ਕਰਨ ਦੀ ਯੋਗਤਾ ਵੀ ਘੱਟ ਹੋਣ ਲੱਗਦੀ ਹੈ। ਇਸ ਲਈ ਆਪਣੇ ਡਾਕਟਰ ਨਾਲ ਸੰਪਰਕ ਕਰੋ।

ਵਾਲਾਂ ਦਾ ਝੜਨਾ: ਗਲਤ ਜੀਵਨਸ਼ੈਲੀ ਕਾਰਨ ਲੋਕ ਵਾਲ ਝੜਨ ਦੀ ਸਮੱਸਿਆ ਤੋਂ ਕਾਫ਼ੀ ਪਰੇਸ਼ਾਨ ਰਹਿੰਦੇ ਹਨ। ਵਾਲ ਝੜਨ ਦੀ ਸਮੱਸਿਆ ਪ੍ਰੋਟੀਨ ਦੀ ਕਮੀ ਦੇ ਸੰਕੇਤ ਹੋ ਸਕਦੇ ਹਨ। ਸਿਰਫ਼ ਵਾਲ ਝੜਨਾਂ ਹੀ ਨਹੀਂ, ਸਗੋ ਪ੍ਰੋਟੀਨ ਦੀ ਕਮੀ ਕਰਕੇ ਚਮੜੀ 'ਤੇ ਝੁਰੜੀਆਂ ਅਤੇ ਦਾਗ-ਧੱਬੇ ਵੀ ਨਜ਼ਰ ਆਉਣ ਲੱਗਦੇ ਹਨ।

ਨਹੁੰਆਂ ਦਾ ਟੁੱਟਣਾ: ਅੱਜ ਦੇ ਸਮੇਂ 'ਚ ਲੋਕ ਆਪਣੇ ਨਹੁੰਆਂ ਨੂੰ ਲੰਬੇ ਕਰਨ ਦੀ ਬਹੁਤ ਕੋਸ਼ਿਸ਼ ਕਰਦੇ ਹਨ, ਪਰ ਪ੍ਰੋਟੀਨ ਦੀ ਕਮੀ ਕਰਕੇ ਨਹੁੰ ਟੁੱਟਣ ਦਾ ਖਤਰਾ ਵੱਧ ਜਾਂਦਾ ਹੈ। ਇਸ ਲਈ ਆਪਣੀ ਖੁਰਾਕ 'ਚ ਪ੍ਰੋਟੀਨ ਨਾਲ ਭਰਪੂਰ ਚੀਜ਼ਾਂ ਨੂੰ ਸ਼ਾਮਲ ਕਰੋ।

ਮੂਡ ਸਵਿੰਗ: ਪ੍ਰੋਟੀਨ ਦੀ ਕਮੀ ਕਰਕੇ ਮਾਨਸਿਕ ਤਣਾਅ ਪੈਂਦਾ ਹੋ ਸਕਦੇ ਹਨ। ਇਸ ਕਰਕੇ ਮੂਡ ਸਵਿੰਗ ਅਤੇ ਚਿੜਚਿੜਾਪਨ ਵਰਗੀਆਂ ਸਮੱਸਿਆਵਾਂ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ ਹੈ।

ਇਮਿਊਨ ਸਿਸਟਮ ਕੰਮਜ਼ੋਰ: ਪ੍ਰੋਟੀਨ ਦੀ ਕਮੀ ਕਾਰਨ ਇਮਿਊਨ ਸਿਸਟਮ ਵੀ ਕੰਮਜ਼ੋਰ ਹੋਣ ਲੱਗਦਾ ਹੈ, ਜਿਸ ਕਾਰਨ ਤੁਸੀਂ ਇੰਨਫੈਕਸ਼ਨ ਅਤੇ ਹੋਰ ਵੀ ਕਈ ਸਮੱਸਿਆ ਦਾ ਸ਼ਿਕਾਰ ਹੋ ਸਕਦੇ ਹੋ।

ਮਾਸਪੇਸ਼ੀਆਂ ਦੀ ਕੰਮਜ਼ੋਰੀ: ਪ੍ਰੋਟੀਨ ਦੀ ਕਮੀ ਹੋਣ ਕਾਰਨ ਮਾਸਪੇਸ਼ੀਆਂ ਦਾ ਵਿਕਾਸ ਵੀ ਪ੍ਰਭਾਵਿਤ ਹੁੰਦਾ ਹੈ। ਇਸ ਨਾਲ ਮਾਸਪੇਸ਼ੀਆਂ ਕੰਮਜ਼ੋਰ ਹੋਣ ਲੱਗਦੀਆਂ ਹਨ ਅਤੇ ਦਰਦ ਵੀ ਸ਼ੁਰੂ ਹੋ ਜਾਂਦਾ ਹੈ।

ਇਸ ਤਰ੍ਹਾਂ ਕਰੋ ਪ੍ਰੋਟੀਨ ਦੀ ਕਮੀ ਨੂੰ ਪੂਰਾ:

  1. ਪ੍ਰੋਟੀਨ ਦੀ ਕਮੀ ਨੂੰ ਪੂਰਾ ਕਰਨ ਲਈ ਰੋਜ਼ਾਨਾ ਦੁੱਧ, ਮਾਸ, ਦਾਲਾਂ ਅਤੇ ਅੰਡੇ ਖਾਓ।
  2. ਡਾਕਟਰ ਦੀ ਸਲਾਹ ਲੈ ਕੇ ਤੁਸੀਂ ਪ੍ਰੋਟੀਨ ਸਪਲੀਮੈਂਟ ਦਾ ਇਸਤੇਮਾਲ ਵੀ ਕਰ ਸਕਦੇ ਹੋ।
  3. ਫਲ, ਸਬਜ਼ੀਆਂ ਅਤੇ ਸਾਬੁਤ ਅਨਾਜ਼ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ।
  4. ਪ੍ਰੋਟੀਨ ਨਾਲ ਭਰਪੂਰ ਚੀਜ਼ਾਂ ਦਹੀ, ਲੱਸੀ ਜਾਂ ਡਰਾਈ ਫਰੂਟ ਨੂੰ ਵੀ ਤੁਸੀਂ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ।

ABOUT THE AUTHOR

...view details