ਪੰਜਾਬ

punjab

ETV Bharat / health

ਬਾਜ਼ਾਰ 'ਚੋਂ ਖਰੀਦੇ ਹੋਲੀ ਦੇ ਰੰਗ ਹੋ ਸਕਦੈ ਨੇ ਖਤਰਨਾਕ, ਹੋਲੀ ਖੇਡਦੇ ਸਮੇਂ ਜ਼ਰੂਰ ਵਰਤੋ ਇਹ ਸਾਵਧਾਨੀਆਂ - Take precautions while playing Holi

Holi 2024: ਇਸ ਸਾਲ ਹੋਲੀ 25 ਮਾਰਚ ਨੂੰ ਮਨਾਈ ਜਾਵੇਗੀ। ਲੋਕਾਂ ਨੇ ਪਹਿਲਾ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆ ਹਨ। ਹੋਲੀ ਨੂੰ ਰੰਗਾਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ। ਇਸ ਦਿਨ ਲੋਕ ਬਾਜ਼ਾਰ 'ਚੋ ਰੰਗ ਖਰੀਦਦੇ ਹਨ ਅਤੇ ਇੱਕ-ਦੂਜੇ ਨੂੰ ਰੰਗਾਂ ਨਾਲ ਰੰਗਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਇਹ ਰੰਗ ਖਤਰਨਾਕ ਵੀ ਹੋ ਸਕਦੇ ਹਨ। ਇਸ ਲਈ ਤੁਹਾਨੂੰ ਹੋਲੀ ਖੇਡਦੇ ਸਮੇਂ ਕਈ ਸਾਵਧਾਨੀਆਂ ਵਰਤਣ ਦੀ ਲੋੜ ਹੈ।

Holi 2024
Holi 2024

By ETV Bharat Health Team

Published : Mar 20, 2024, 1:16 PM IST

ਹੈਦਰਾਬਾਦ:ਹੋਲੀ ਨੂੰ ਰੰਗਾਂ ਦਾ ਤਿਉਹਾਰ ਕਿਹਾ ਜਾਂਦਾ ਹੈ। ਇਸ ਦਿਨ ਲੋਕ ਇੱਕ-ਦੂਜੇ 'ਤੇ ਰੰਗ ਪਾਉਦੇ ਹਨ, ਪਰ ਕਈ ਵਾਰ ਹੋਲੀ ਖੇਡਣ ਦੌਰਾਨ ਜਾਂ ਬਾਅਦ 'ਚ ਰੰਗਾਂ ਕਾਰਨ ਕਈ ਸਿਹਤ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ। ਕੈਮੀਕਲ ਵਾਲੇ ਰੰਗਾਂ ਨਾਲ ਲੋਕਾਂ ਨੂੰ ਸਿਰਫ਼ ਚਮੜੀ ਅਤੇ ਅੱਖਾਂ ਦੀਆਂ ਹੀ ਨਹੀਂ, ਸਗੋਂ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਇਸ ਲਈ ਤੁਹਾਨੂੰ ਹੋਲੀ ਖੇਡਦੇ ਸਮੇਂ ਕੁਝ ਸਾਵਧਾਨੀਆਂ ਵਰਤਣ ਦੀ ਲੋੜ ਹੈ।

ਹੋਲੀ ਦੇ ਰੰਗਾਂ ਨਾਲ ਹੋ ਸਕਦਾ ਨੁਕਸਾਨ:

ਅੱਖਾਂ ਨਾਲ ਜੁੜੀਆਂ ਸਮੱਸਿਆਵਾਂ: ਕੈਮੀਕਲ ਵਾਲੇ ਰੰਗਾਂ 'ਚ ਸਿਲਿਕਾ ਅਤੇ ਸ਼ੀਸ਼ਾ ਮਿਲਾਇਆ ਜਾਂਦਾ ਹੈ, ਜਿਨ੍ਹਾਂ ਦੀ ਥੋੜ੍ਹੀ ਜਿਹੀ ਮਾਤਰਾ ਅੱਖਾਂ 'ਚ ਪੈ ਜਾਣ 'ਤੇ ਅੱਖਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਖੁਜਲੀ ਦੇ ਨਾਲ ਜਲਨ ਅਤੇ ਅੱਖਾਂ ਲਾਲ ਹੋ ਸਕਦੀਆਂ ਹਨ। ਇਸ ਨਾਲ ਅੱਖਾਂ ਦੀਆਂ ਪੁਤਲੀਆਂ ਵੀ ਖਰਾਬ ਹੋ ਸਕਦੀਆਂ ਹਨ।

ਚਮੜੀ ਨਾਲ ਜੁੜੀਆਂ ਸਮੱਸਿਆਵਾਂ: ਕੈਮੀਕਲ ਵਾਲੇ ਰੰਗਾਂ ਨਾਲ ਧੱਫੜ, ਜਲਨ, ਖੁਜਲੀ ਅਤੇ ਲਾਲੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਕੁਝ ਲੋਕਾਂ ਨੂੰ ਰੰਗਾਂ ਤੋਂ ਐਲਰਜ਼ੀ ਹੁੰਦੀ ਹੈ, ਜਿਸ ਕਰਕੇ ਚਮੜੀ 'ਤੇ ਛੋਟੇ-ਛੋਟੇ ਦਾਣੇ ਨਜ਼ਰ ਆਉਣ ਲੱਗਦੇ ਹਨ।

ਸਾਹ ਨਾਲ ਜੁੜੀਆਂ ਸਮੱਸਿਆਵਾਂ:ਹੋਲੀ ਦੇ ਰੰਗਾਂ 'ਚ ਪਾਰਾ, ਕੱਚ, ਸਿਲਿਕਾ ਵਰਗੇ ਖਤਰਨਾਕ ਪਦਾਰਥ ਪਾਏ ਜਾਂਦੇ ਹਨ, ਜੋ ਫੇਫੜਿਆਂ ਨੂੰ ਖਰਾਬ ਕਰ ਸਕਦੇ ਹਨ। ਇਸਦੇ ਨਾਲ ਹੀ ਸਾਹ ਨਾਲ ਜੁੜੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।

ਗੈਸ ਦੀ ਸਮੱਸਿਆ: ਹੋਲੀ ਖੇਡਦੇ ਸਮੇਂ ਜ਼ਿਆਦਾ ਮਾਤਰਾ 'ਚ ਮੂੰਹ 'ਚ ਹੋਲੀ ਦੇ ਰੰਗ ਪੈ ਜਾਣ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਨ੍ਹਾਂ ਸਮੱਸਿਆਵਾਂ 'ਚ ਉੱਲਟੀ, ਦਸਤ, ਪੇਟ ਦਰਦ ਅਤੇ ਪੇਟ ਦੇ ਇੰਨਫੈਕਸ਼ਨ ਦਾ ਖਤਰਾ ਵਧ ਸਕਦਾ ਹੈ।

ਹੋਲੀ ਖੇਡਦੇ ਸਮੇਂ ਵਰਤੋ ਇਹ ਸਾਵਧਾਨੀਆਂ:

  1. ਹੋਲੀ ਖੇਡਣ ਲਈ ਹਰਬਲ ਰੰਗਾਂ ਦਾ ਇਸਤੇਮਾਲ ਕਰੋ। ਘਰ 'ਚ ਫੁੱਲਾਂ ਦੀ ਮਦਦ ਨਾਲ ਤੁਸੀਂ ਰੰਗ ਬਣਾ ਸਕਦੇ ਹੋ।
  2. ਅੱਖਾਂ ਨੂੰ ਰੰਗ ਤੋਂ ਬਚਾਉਣ ਲਈ ਐਨਕਾਂ ਲਗਾਓ।
  3. ਕੈਮੀਕਲ ਵਾਲੇ ਰੰਗਾਂ ਤੋਂ ਚਿਹਰੇ ਅਤੇ ਚਮੜੀ ਨੂੰ ਸੁਰੱਖਿਅਤ ਰੱਖਣ ਲਈ ਚਿਹਰੇ 'ਤੇ ਤੇਲ ਲਗਾਓ।
  4. ਅੱਖ ਜਾਂ ਮੂੰਹ 'ਚ ਰੰਗ ਚਲਾ ਜਾਵੇ, ਤਾਂ ਤਰੁੰਤ ਸਾਫ਼ ਪਾਣੀ ਨਾਲ ਮੂੰਹ ਅਤੇ ਅੱਖਾਂ ਨੂੰ ਧੋ ਲਓ।

ABOUT THE AUTHOR

...view details