ਹੈਦਰਾਬਾਦ: ਜ਼ਿਆਦਾਤਰ ਲੋਕ ਚਿੱਟੇ ਲੂਣ ਦਾ ਇਸਤੇਮਾਲ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਚਿੱਟੇ ਲੂਣ ਨਾਲੋ ਕਾਲਾ ਲੂਣ ਜ਼ਿਆਦਾ ਫਾਇਦੇਮੰਦ ਹੋ ਸਕਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਕਾਲੇ ਲੂਣ ਨੂੰ ਭੋਜਨ 'ਚ ਸ਼ਾਮਲ ਕੀਤਾ ਜਾਵੇ ਜਾਂ ਫਿਰ ਰੋਜ਼ਾਨਾ ਇੱਕ ਗਿਲਾਸ ਪਾਣੀ 'ਚ ਕਾਲਾ ਲੂਣ ਮਿਲਾ ਕੇ ਪੀਓਗੇ, ਤਾਂ ਸਿਹਤ ਨੂੰ ਕਈ ਲਾਭ ਮਿਲ ਸਕਦੇ ਹਨ।
ਕਾਲੇ ਲੂਣ ਦੇ ਫਾਇਦੇ:
ਪੌਸ਼ਟਿਕ ਤੱਤਾਂ ਨਾਲ ਭਰਪੂਰ: ਕਾਲਾ ਲੂਣ ਪਹਿਲਾਂ ਕਾਲਾ ਹੁੰਦਾ ਹੈ ਅਤੇ ਸੁੱਕਣ 'ਤੇ ਹਲਕਾ ਗੁਲਾਬੀ ਹੋ ਜਾਂਦਾ ਹੈ। ਇਸ 'ਚ ਆਇਰਨ, ਪੋਟਾਸ਼ੀਅਮ, ਮੈਗਨੀਸ਼ੀਅਮ, ਸੋਡੀਅਮ ਕਲੋਰਾਈਡ ਅਤੇ ਹੋਰ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜਿਸ ਨਾਲ ਸਿਹਤ ਨੂੰ ਕਈ ਲਾਭ ਮਿਲ ਸਕਦੇ ਹਨ।
ਸਰੀਰ ਨੂੰ ਠੰਡਾ ਰੱਖਣ 'ਚ ਮਦਦਗਾਰ:ਕਾਲੇ ਲੂਣ ਵਿੱਚ ਕਈ ਗੁਣ ਪਾਏ ਜਾਂਦੇ ਹਨ, ਜੋ ਸਰੀਰ ਨੂੰ ਠੰਡਾ ਰੱਖਣ ਵਿੱਚ ਮਦਦ ਕਰਦੇ ਹਨ। ਇਸ ਲਈ ਗਰਮੀਆਂ ਵਿੱਚ ਇਸ ਲੂਣ ਦੀ ਵਰਤੋ ਨਿੰਬੂ ਪਾਣੀ ਅਤੇ ਆਮ ਪੰਨਾ ਵਿੱਚ ਕੀਤੀ ਜਾ ਸਕਦੀ ਹੈ।
ਪਾਚਨ ਪ੍ਰਣਾਲੀ 'ਚ ਸੁਧਾਰ: ਕਾਲਾ ਲੂਣ ਪੇਟ ਦੀਆਂ ਅਸ਼ੁੱਧੀਆਂ ਨੂੰ ਦੂਰ ਕਰਨ ਵਿੱਚ ਬਹੁਤ ਮਦਦਗਾਰ ਹੁੰਦਾ ਹੈ। ਇਸਦੇ ਨਾਲ ਹੀ, ਕਬਜ਼ ਅਤੇ ਬਦਹਜ਼ਮੀ ਵਰਗੀਆਂ ਪਾਚਨ ਸਮੱਸਿਆਵਾਂ ਤੋਂ ਰਾਹਤ ਦਿਵਾਉਦਾ ਹੈ। ਕਾਲੇ ਲੂਣ ਦੀ ਮਦਦ ਨਾਲ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਜਿਗਰ ਲਈ ਫਾਇਦੇਮੰਦ: ਕਾਲੇ ਲੂਣ ਵਾਲਾ ਪਾਣੀ ਜਿਗਰ ਵਿੱਚੋਂ ਕੂੜੇ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ, ਜਿਸ ਕਰਕੇ ਜਿਗਰ ਦੀ ਸਿਹਤ ਨੂੰ ਸੁਧਾਰਿਆ ਜਾ ਸਕਦਾ ਹੈ। ਇਸ ਤੋਂ ਇਲਾਵਾ, ਇਹ ਪਾਣੀ ਖੂਨ ਵਿਚਲੀਆਂ ਅਸ਼ੁੱਧੀਆਂ ਨੂੰ ਬਾਹਰ ਕੱਢਣ ਵਿੱਚ ਵੀ ਮਦਦ ਕਰਦਾ ਹੈ।
ਜੋੜਾਂ ਦੇ ਦਰਦ ਤੋਂ ਰਾਹਤ: ਕਾਲੇ ਲੂਣ ਵਿੱਚ ਮੌਜੂਦ ਪੋਟਾਸ਼ੀਅਮ ਮਾਸਪੇਸ਼ੀਆਂ ਦੇ ਦਰਦ ਅਤੇ ਜੋੜਾਂ ਦੇ ਦਰਦ ਨੂੰ ਘੱਟ ਕਰਨ ਅਤੇ ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਣ 'ਚ ਮਦਦ ਕਰਦੇ ਹਨ। ਜਿਹੜੇ ਲੋਕ ਅਕਸਰ ਮਾਸਪੇਸ਼ੀਆਂ ਦੇ ਦਰਦ ਅਤੇ ਜੋੜਾਂ ਦੇ ਦਰਦ ਤੋਂ ਪੀੜਤ ਰਹਿੰਦੇ ਹਨ, ਉਨ੍ਹਾਂ ਨੂੰ ਆਪਣੀ ਖੁਰਾਕ ਵਿੱਚ ਕਾਲੇ ਲੂਣ ਨੂੰ ਸ਼ਾਮਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਚਮੜੀ ਦੀ ਸਿਹਤ ਵਿੱਚ ਸੁਧਾਰ: ਕਾਲਾ ਲੂਣ ਲੈਣ ਨਾਲ ਚਮੜੀ ਦੀ ਸਿਹਤ ਵਿੱਚ ਸੁਧਾਰ ਹੋ ਸਕਦਾ ਹੈ। ਜੇਕਰ ਤੁਸੀਂ ਕਾਲੇ ਲੂਣ ਦੀ ਵਰਤੋਂ ਕਲੀਨਜ਼ਰ ਅਤੇ ਸਕਰੱਬ ਦੇ ਤੌਰ 'ਤੇ ਕਰਦੇ ਹੋ, ਤਾਂ ਚਮੜੀ ਚਮਕਦਾਰ ਹੋ ਸਕਦੀ ਹੈ। ਇਸ ਨਾਲ ਚਮੜੀ 'ਤੇ ਤੇਲ ਨੂੰ ਦੂਰ ਕਰਨ ਅਤੇ ਫਿਣਸੀਆਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ 'ਚ ਮਦਦ ਮਿਲਦੀ ਹੈ। ਇਸ ਲੂਣ ਨੂੰ ਨਹਾਉਣ ਵਾਲੇ ਪਾਣੀ 'ਚ ਪਾਉਣ ਨਾਲ ਵੀ ਚੰਗਾ ਨਤੀਜਾ ਮਿਲ ਸਕਦਾ ਹੈ। ਇਸ ਤੋਂ ਇਲਾਵਾ, ਕਾਲਾ ਲੂਣ ਵਾਲਾਂ ਦੇ ਵਿਕਾਸ ਵਿੱਚ ਵੀ ਮਦਦ ਕਰਦਾ ਹੈ ਅਤੇ ਡੈਂਡਰਫ ਨੂੰ ਘੱਟ ਕਰਦਾ ਹੈ। ਕਮਜ਼ੋਰ ਵਾਲਾਂ ਨੂੰ ਮਜ਼ਬੂਤ ਬਣਾਉਣ ਲਈ ਵੀ ਤੁਸੀਂ ਕਾਲੇ ਲੂਣ ਦਾ ਇਸਤੇਮਾਲ ਕਰ ਸਕਦੇ ਹੋ।
ਨੋਟ:ਇੱਥੇ ਦਿੱਤੀ ਗਈ ਸਾਰੀ ਸਿਹਤ ਜਾਣਕਾਰੀ ਅਤੇ ਸੁਝਾਅ ਸਿਰਫ਼ ਤੁਹਾਡੀ ਸਮਝ ਲਈ ਹਨ। ਇਨ੍ਹਾਂ ਦੀ ਪਾਲਣਾ ਕਰਨ ਤੋਂ ਪਹਿਲਾਂ ਆਪਣੇ ਨਿੱਜੀ ਡਾਕਟਰ ਦੀ ਸਲਾਹ ਜ਼ਰੂਰ ਲਓ।