ਹੈਦਰਾਬਾਦ: ਸਰੀਰ 'ਚ ਖੂਨ ਦੀ ਕਮੀ ਹੋਣ ਕਰਕੇ ਕਈ ਸਿਹਤ ਸਮੱਸ਼ਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਾਡੇ ਸਰੀਰ 'ਚ ਦੋ ਤਰ੍ਹਾਂ ਦੇ ਖੂਨ ਸੈੱਲ ਹੁੰਦੇ ਹਨ। ਇਨ੍ਹਾਂ ਵਿੱਚ ਇੱਕ ਲਾਲ ਬਲੱਡ ਸੈੱਲ ਅਤੇ ਦੂਜਾ ਵਾਈਟ ਬਲੱਡ ਸੈੱਲ ਹੈ। ਜਦੋਂ ਸਰੀਰ ਵਿੱਚ ਲਾਲ ਬਲੱਡ ਸੈੱਲ ਦੀ ਕਮੀ ਹੁੰਦੀ ਹੈ, ਤਾਂ ਇਸਨੂੰ ਅਨੀਮੀਆ ਮੰਨਿਆ ਜਾਂਦਾ ਹੈ। ਪਰ ਇਸ ਨੂੰ ਦੂਰ ਕਰਨ ਲਈ ਸਪਲੀਮੈਂਟਸ ਲੈਣਾ ਹਮੇਸ਼ਾ ਜ਼ਰੂਰੀ ਨਹੀਂ ਹੁੰਦਾ। ਇਸ ਲਈ ਤੁਸੀਂ ਇੱਕ ਘਰੇਲੂ ਨੁਸਖ਼ਾ ਵੀ ਅਜ਼ਮਾ ਸਕਦੇ ਹੋ।
ਖੂਨ ਦੀ ਕਮੀ ਨੂੰ ਦੂਰ ਕਰਨ ਦਾ ਤਰੀਕਾ: ਸਰੀਰ 'ਚ ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਇੱਕ ਅਨਾਰ, ਚੁਕੰਦਰ, ਗਾਜਰ ਅਤੇ ਟਮਾਟਰ ਨੂੰ ਮਿਲਾ ਕੇ ਜੂਸ ਤਿਆਰ ਕਰ ਲਓ। ਇਸ ਜੂਸ ਨੂੰ 30 ਦਿਨਾਂ ਤੱਕ ਪੀਓ। ਇਸ ਨਾਲ ਸਰੀਰ 'ਚ ਖੂਨ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ। ਇਸਦੇ ਨਾਲ ਹੀ, ਸਰੀਰ ਨੂੰ ਪੂਰਾ ਪੋਸ਼ਣ ਵੀ ਮਿਲੇਗਾ, ਵਾਲਾਂ ਅਤੇ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ।