ਹੈਦਰਾਬਾਦ: ਗਰਮੀਆਂ ਦੇ ਮੌਸਮ ਦੀ ਧੁੱਪ ਸਿਹਤ, ਚਮੜੀ ਅਤੇ ਵਾਲਾਂ ਦੇ ਨਾਲ-ਨਾਲ ਅੱਖਾਂ ਲਈ ਵੀ ਨੁਕਸਾਨਦੇਹ ਹੁੰਦੀ ਹੈ। ਚਮੜੀ ਨੂੰ ਧੁੱਪ ਤੋਂ ਬਚਾਉਣ ਲਈ ਤੁਸੀਂ ਸਨਸਕ੍ਰੀਨ ਦਾ ਇਸਤੇਮਾਲ ਕਰ ਸਕਦੇ ਹੋ ਅਤੇ ਅੱਖਾਂ ਨੂੰ ਲੈ ਕੇ ਵੀ ਤੁਹਾਨੂੰ ਕਈ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਧੁੱਪ ਕਾਰਨ ਅੱਖਾਂ ਦੀਆਂ ਕਈ ਬਿਮਾਰੀਆਂ ਦਾ ਤੁਸੀਂ ਸ਼ਿਕਾਰ ਹੋ ਸਕਦੇ ਹੋ। ਇਸ ਲਈ ਧੁੱਪ 'ਚ ਬਾਹਰ ਜਾਂਦੇ ਸਮੇਂ ਆਪਣੇ ਨਾਲ ਹਮੇਸ਼ਾ ਕੁਝ ਜ਼ਰੂਰੀ ਚੀਜ਼ਾਂ ਰੱਖੋ।
ਧੁੱਪ ਅੱਖਾਂ ਲਈ ਹੋ ਸਕਦੀ ਹੈ ਖਤਰਨਾਕ: ਯੂਵੀ ਕਿਰਨਾਂ ਅੱਖਾਂ ਦੀ ਗਹਿਰਾਈ ਤੱਕ ਜਾ ਸਕਦੀਆਂ ਹਨ, ਜਿਸ ਕਾਰਨ ਨਜ਼ਰ ਖਰਾਬ ਹੋ ਸਕਦੀ ਹੈ। ਇਹ ਕਿਰਨਾਂ ਅੱਖਾਂ ਲਈ ਨੁਕਸਾਨਦੇਹ ਹੁੰਦੀਆਂ ਹਨ। ਧੁੱਪ 'ਚ ਜਾਣ ਕਰਕੇ ਅੱਖਾਂ 'ਚ ਖੁਸ਼ਕੀ ਹੋ ਸਕਦੀ ਹੈ। ਇਸ ਲਈ ਤੁਹਾਨੂੰ ਆਪਣੀਆਂ ਅੱਖਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ, ਕਿਉਕਿ ਅੱਖਾਂ ਸਰੀਰ ਦਾ ਜ਼ਰੂਰੀ ਅੰਗ ਹੁੰਦੀਆਂ ਹਨ।
ਧੁੱਪ ਤੋਂ ਇਸ ਤਰ੍ਹਾਂ ਕਰੋ ਅੱਖਾਂ ਦਾ ਬਚਾਅ:
ਐਨਕਾਂ ਲਗਾ ਕੇ ਰੱਖੋ: ਸੂਰਜ ਦੀਆਂ ਤੇਜ਼ ਕਿਰਨਾਂ ਤੋਂ ਅੱਖਾਂ ਨੂੰ ਬਚਾਉਣ ਲਈ ਐਨਕਾਂ ਲਗਾ ਕੇ ਰੱਖੋ। ਐਨਕਾਂ ਖਰੀਦਦੇ ਸਮੇਂ ਧਿਆਨ ਰੱਖੋ ਕਿ ਇਹ ਐਨਕਾਂ ਯੂਵੀ ਪ੍ਰੋਟੈਕਸ਼ਨ ਦੇ ਰਹੀਆਂ ਹਨ ਜਾਂ ਨਹੀਂ। ਜੇਕਰ ਤੁਸੀਂ ਨਜ਼ਰ ਦੀਆਂ ਐਨਕਾਂ ਲਗਾਉਦੇ ਹੋ, ਤਾਂ ਤੁਸੀਂ ਪਰਿਵਰਤਨ ਜਾਂ ਫੋਟੋ ਕ੍ਰੋਮੈਟਿਕ ਲੈਂਸ ਚੁਣ ਸਕਦੇ ਹੋ।