ਹੈਦਰਾਬਾਦ:ਖੰਡ ਨੂੰ ਸਿਹਤ ਲਈ ਫਾਇਦੇਮੰਦ ਨਹੀਂ ਮੰਨਿਆਂ ਜਾਂਦਾ ਹੈ। ਇਸਨੂੰ ਖਾਣ ਨਾਲ ਸਰੀਰ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦਾ ਹੈ। ਇਸ ਲਈ ਜ਼ਿਆਦਾਤਰ ਲੋਕ ਗੁੜ੍ਹ ਦੀ ਵਰਤੋ ਨੂੰ ਤਰਜ਼ੀਹ ਦਿੰਦੇ ਹਨ। ਲੋਕ ਖੰਡ ਨੂੰ ਛੱਡ ਕਰਕੇ ਗੁੜ੍ਹ ਦੀ ਚਾਹ ਅਤੇ ਹੋਰ ਵੀ ਕਈ ਚੀਜ਼ਾਂ 'ਚ ਗੁੜ੍ਹ ਦੀ ਵਰਤੋ ਕਰਨ ਲੱਗੇ ਹਨ। ਦਰਅਸਲ, ਗੁੜ੍ਹ ਅਤੇ ਖੰਡ ਦੋਨਾਂ ਦੇ ਕੁਝ ਫਾਇਦੇ ਅਤੇ ਨੁਕਸਾਨ ਹੁੰਦੇ ਹਨ। ਇਸ ਲਈ ਤੁਹਾਨੂੰ ਇਸ ਬਾਰੇ ਪਤਾ ਹੋਣਾ ਚਾਹੀਦਾ ਹੈ, ਤਾਂਕਿ ਸਮੱਸਿਆਵਾਂ ਤੋਂ ਖੁਦ ਦਾ ਬਚਾਅ ਕੀਤਾ ਜਾ ਸਕੇ।
ਕੀ ਗੁੜ੍ਹ ਦੇ ਫਾਇਦੇ ਖੰਡ ਨਾਲੋ ਜ਼ਿਆਦਾ ਹੁੰਦੇ ਹਨ?: ਗੁੜ੍ਹ ਅਤੇ ਖੰਡ ਦੋਨਾਂ ਦਾ ਸਰੋਤ ਗੰਨੇ ਦਾ ਰਸ ਹੈ। ਬਸ ਇਨ੍ਹਾਂ ਦੋਨਾਂ ਦੀ ਪ੍ਰੋਸੈਸਿੰਗ ਅਲੱਗ ਹੈ। ਹਾਲਾਂਕਿ, ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਗੁੜ੍ਹ ਦੇ ਫਾਇਦੇ ਖੰਡ ਤੋਂ ਜ਼ਿਆਦਾ ਹੁੰਦੇ ਹਨ। ਗੁੜ੍ਹ ਕੁਦਰਤੀ ਹੈ, ਜਦਕਿ ਖੰਡ 'ਚ ਬਲੀਚਿੰਗ ਪ੍ਰੋਸੈਸ ਦੇ ਕਰਕੇ ਕੈਮਕਿਲ ਪਾਏ ਜਾਂਦੇ ਹਨ। ਰਿਫਾਇੰਡ ਖੰਡ ਨੂੰ ਬਣਾਉਣ ਲਈ ਕੈਮਿਕਲ ਦਾ ਇਸਤੇਮਾਲ ਕੀਤਾ ਜਾਂਦਾ ਹੈ, ਪਰ ਗੁੜ੍ਹ ਨੂੰ ਖੰਡ ਦੀ ਤਰ੍ਹਾਂ ਨਹੀਂ ਬਣਾਇਆ ਜਾਂਦਾ। ਖੂਨ ਦੀ ਕਮੀ ਵਾਲੀ ਸਮੱਸਿਆ ਤੋਂ ਪੀੜਿਤ ਲੋਕਾਂ ਲਈ ਗੁੜ੍ਹ ਫਾਇਦੇਮੰਦ ਹੁੰਦਾ ਹੈ। ਇਸ 'ਚ ਆਈਰਨ, ਪੋਟਾਸ਼ੀਅਮ, ਮੈਗਨੀਸ਼ੀਅਮ, ਕੈਲਸ਼ੀਅਮ, ਜ਼ਿੰਕ ਆਦਿ ਪਾਏ ਜਾਂਦੇ ਹਨ।