ਹੈਦਰਾਬਾਦ:ਸਰ੍ਹੋ ਦੇ ਤੇਲ ਦੀ ਵਰਤੋ ਦੇ ਕਈ ਲਾਭ ਹੁੰਦੇ ਹਨ। ਇਹ ਤੇਲ ਸਿਹਤ ਲਈ ਮਹੱਤਵਪੂਰਨ ਸਰੋਤ ਦੇ ਰੂਪ 'ਚ ਮੰਨਿਆ ਜਾਂਦਾ ਹੈ। ਸਰ੍ਹੋ ਦੇ ਤੇਲ ਦਾ ਰੋਜ਼ਾਨਾ ਸੇਵਨ ਕਰਨ ਨਾਲ ਦਿਲ ਦੀ ਸਿਹਤ ਨੂੰ ਸੁਧਾਰਨ 'ਚ ਮਦਦ ਮਿਲਦੀ ਹੈ। ਇਸ 'ਚ ਮੌਜ਼ੂਦ ਐਂਟੀਆਕਸੀਡੈਂਟ ਗੁਣ ਸਰੀਰ ਨੂੰ ਫ੍ਰੀ ਰੈਡੀਕਲ ਨਾਲ ਲੜਨ 'ਚ ਮਦਦ ਕਰਦੇ ਹਨ, ਜਿਸ ਨਾਲ ਕੈਂਸਰ ਅਤੇ ਹੋਰ ਕਈ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਸਰ੍ਹੋ ਦੇ ਤੇਲ 'ਚ ਵਿਟਾਮਿਨ-ਈ, ਕੈਲਸ਼ੀਅਮ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ ਮਿਨਰਲ ਪਾਏ ਜਾਂਦੇ ਹਨ, ਜੋ ਸਿਹਤ ਲਈ ਮਹੱਤਵਪੂਰਨ ਹੁੰਦੇ ਹਨ।
ਸਰ੍ਹੋ ਦੇ ਤੇਲ ਦੇ ਫਾਇਦੇ:
ਦਿਲ ਦੀ ਸਿਹਤ ਲਈ ਫਾਇਦੇਮੰਦ:ਸਰ੍ਹੋ ਦੇ ਤੇਲ 'ਚ ਪੌਲੀਨਸੈਕਰਾਈਡ ਫੈਟ ਪਾਇਆ ਜਾਂਦਾ ਹੈ, ਜੋ ਦਿਲ ਦੀ ਸਿਹਤ ਨੂੰ ਸੁਧਾਰਨ 'ਚ ਮਦਦ ਕਰਦਾ ਹੈ ਅਤੇ ਦਿਲ ਦੇ ਰੋਗਾਂ ਦੇ ਖਤਰੇ ਨੂੰ ਘੱਟ ਕਰ ਸਕਦਾ ਹੈ। ਸਰ੍ਹੋ ਦੇ ਤੇਲ ਦੀ ਮਦਦ ਨਾਲ ਵਧੀਆਂ ਕੋਲੇਸਟ੍ਰੋਲ ਨੂੰ ਵਧਾ ਕੇ ਖਰਾਬ ਕੋਲੇਸਟ੍ਰੋਲ ਨੂੰ ਘੱਟ ਕੀਤਾ ਜਾ ਸਕਦਾ ਹੈ, ਜਿਸ ਨਾਲ ਦਿਲ ਦੀਆਂ ਕਈ ਬਿਮਾਰੀਆਂ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ।
ਮਾਸਪੇਸ਼ੀਆਂ ਲਈ ਫਾਇਦੇਮੰਦ: ਸਰ੍ਹੋ ਦੇ ਤੇਲ ਦਾ ਇਸਤੇਮਾਲ ਮਾਸਪੇਸ਼ੀਆਂ ਨੂੰ ਸਿਹਤਮੰਦ ਅਤੇ ਮਜ਼ਬੂਤ ਬਣਾਉਣ ਲਈ ਵੀ ਕੀਤਾ ਜਾਂਦਾ ਹੈ। ਸਰ੍ਹੋ ਦੇ ਤੇਲ 'ਚ ਪ੍ਰੋਟੀਨ, ਵਿਟਾਮਿਨ ਅਤੇ ਮਿਨਰਲ ਪਾਏ ਜਾਂਦੇ ਹਨ, ਜੋ ਮਾਸਪੇਸ਼ੀਆਂ ਦੇ ਵਿਕਾਸ ਲਈ ਜ਼ਰੂਰੀ ਹੈ। ਸਰ੍ਹੋ ਦਾ ਤੇਲ ਸਰੀਰਕ ਸਿਹਤ ਨੂੰ ਬਣਾਈ ਰੱਖਣ ਵਿੱਚ ਵੀ ਮਦਦ ਕਰਦਾ ਹੈ।
ਚਮੜੀ ਅਤੇ ਵਾਲਾਂ ਲਈ ਫਾਇਦੇਮੰਦ: ਵਾਲਾਂ 'ਚ ਸਰ੍ਹੋ ਦਾ ਤੇਲ ਲਗਾਉਣਾ ਫਾਇਦੇਮੰਦ ਹੋ ਸਕਦਾ ਹੈ ਅਤੇ ਵਾਲਾਂ ਨੂੰ ਮਜ਼ਬੂਤ ਬਣਾਉਣ 'ਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ, ਸਰ੍ਹੋ ਦੇ ਤੇਲ ਨੂੰ ਚਮੜੀ 'ਤੇ ਲਗਾਉਣ ਨਾਲ ਚਮੜੀ ਨੂੰ ਨਮੀ ਮਿਲਦੀ ਹੈ ਅਤੇ ਚਮੜੀ ਨੂੰ ਨਰਮ ਬਣਾਇਆ ਜਾ ਸਕਦਾ ਹੈ। ਇਸ 'ਚ ਮੌਜ਼ੂਦ ਵਿਟਾਮਿਨ-ਈ ਅਤੇ ਐਂਟੀਆਕਸੀਡੈਂਟ ਗੁਣ ਮਿੱਟੀ ਅਤੇ ਪ੍ਰਦੂਸ਼ਣ ਨਾਲ ਲੜ ਕੇ ਚਮੜੀ ਨੂੰ ਸੁੰਦਰ ਬਣਾਉਣ 'ਚ ਮਦਦ ਕਰਦੇ ਹਨ।
ਖੰਘ ਅਤੇ ਜ਼ੁਕਾਮ ਲਈ ਫਾਇਦੇਮੰਦ: ਸਰ੍ਹੋ ਦੇ ਤੇਲ ਨਾਲ ਖੰਘ ਅਤੇ ਜ਼ੁਕਾਮ ਤੋਂ ਰਾਹਤ ਪਾਈ ਜਾ ਸਕਦੀ ਹੈ। ਸਰ੍ਹੋ ਦੇ ਤੇਲ 'ਚ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ, ਜੋ ਫ੍ਰੀ-ਰੈਡੀਕਲ ਖਿਲਾਫ਼ ਲੜਨ 'ਚ ਮਦਦ ਕਰਦੇ ਹਨ। ਇਸ ਨਾਲ ਖੰਘ ਅਤੇ ਜ਼ੁਕਾਮ ਦੇ ਲੱਛਣਾਂ ਨੂੰ ਘੱਟ ਕੀਤਾ ਜਾ ਸਕਦਾ ਹੈ।