ਹੈਦਰਾਬਾਦ:ਭੋਜਨ ਨੂੰ ਚੰਗੀ ਤਰ੍ਹਾਂ ਚਬਾ ਕੇ ਖਾਣਾ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਚੰਗੀ ਤਰ੍ਹਾਂ ਭੋਜਨ ਖਾਣ ਨਾਲ ਤੁਸੀਂ ਕਬਜ਼, ਗੈਸ ਅਤੇ ਐਸਿਡਿਟੀ ਵਰਗੀਆਂ ਸਮੱਸਿਆਵਾਂ ਤੋਂ ਬਚ ਸਕਦੇ ਹੋ, ਪਰ ਵਿਅਸਤ ਜੀਵਨਸ਼ੈਲੀ ਕਾਰਨ ਅੱਜ ਦੇ ਸਮੇਂ 'ਚ ਜ਼ਿਆਦਾਤਰ ਲੋਕ ਭੋਜਨ ਖਾਣ 'ਚ ਜਲਦਬਾਜ਼ੀ ਕਰ ਦਿੰਦੇ ਹਨ, ਜਿਸ ਕਾਰਨ ਕਈ ਸਿਹਤ ਸਮੱਸਿਆਵਾਂ ਦਾ ਖਤਰਾ ਵਧ ਜਾਂਦਾ ਹੈ। ਭੋਜਨ ਖਾਣ 'ਚ ਜਲਦੀ ਕਰਨ ਨਾਲ ਭੋਜਨ ਗਲੇ 'ਚ ਫਸ ਸਕਦਾ ਹੈ ਅਤੇ ਤੁਸੀਂ ਹੋਰ ਵੀ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ। ਇਸਦੇ ਨਾਲ ਹੀ, ਜਲਦਬਾਜ਼ੀ 'ਚ ਭੋਜਨ ਖਾਣ ਨਾਲ ਸਰੀਰ ਨੂੰ ਪੂਰੇ ਪੌਸ਼ਟਿਕ ਤੱਤ ਨਹੀਂ ਮਿਲ ਪਾਉਦੇ। ਇਸ ਲਈ ਹਮੇਸ਼ਾ ਆਰਾਮ ਨਾਲ ਚਬਾ ਕੇ ਹੀ ਭੋਜਨ ਖਾਣਾ ਚਾਹੀਦਾ ਹੈ।
ਜਲਦਬਾਜ਼ੀ 'ਚ ਭੋਜਨ ਖਾਣ ਦੇ ਨੁਕਸਾਨ:
ਪਾਚਨ ਤੰਤਰ ਲਈ ਨੁਕਸਾਨਦੇਹ: ਜਲਦਬਾਜ਼ੀ 'ਚ ਭੋਜਨ ਖਾਣ ਨਾਲ ਪਾਚਨ ਤੰਤਰ ਖਰਾਬ ਹੋ ਸਕਦਾ ਹੈ। ਪਾਚਨ ਤੰਤਰ ਖਰਾਬ ਹੋਣ ਕਾਰਨ ਤੁਸੀਂ ਪੇਟ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਕਿ ਕਬਜ਼, ਗੈਸ ਅਤੇ ਐਸਿਡਿਟੀ ਦਾ ਸ਼ਿਕਾਰ ਹੋ ਸਕਦੇ ਹੋ। ਇਸ ਲਈ ਹਮੇਸ਼ਾ ਚੰਗੀ ਤਰ੍ਹਾਂ ਚਬਾ ਕੇ ਹੀ ਭੋਜਨ ਨੂੰ ਖਾਓ।