ਹੈਦਰਾਬਾਦ: ਗਲਤ ਆਦਤਾਂ ਕਰਕੇ ਅੱਜ ਦੇ ਸਮੇਂ 'ਚ ਲੋਕ ਪਿੱਠ ਦਰਦ ਅਤੇ ਮੋਢਿਆ 'ਚ ਦਰਦ ਵਰਗੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਰਹਿੰਦੇ ਹਨ। ਇਸ ਸਮੱਸਿਆ ਪਿੱਛੇ ਲਗਾਤਾਰ ਇੱਕ ਜਗ੍ਹਾਂ 'ਤੇ ਬੈਠੇ ਰਹਿਣ, ਗਲਤ ਤਰੀਕੇ ਨਾਲ ਥੱਲ੍ਹੇ ਝੁੱਕਣਾ, ਸੌਣ ਦਾ ਗਲਤ ਤਰੀਕਾ ਅਤੇ ਕਸਰਤ ਨਾ ਕਰਨਾ ਆਦਿ ਕਾਰਨ ਜ਼ਿਮੇਵਾਰ ਹੋ ਸਕਦੇ ਹਨ। ਜੇਕਰ ਸਮੇਂ ਸਿਰ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਤਰੀਕਿਆ ਵੱਲ ਧਿਆਨ ਨਾ ਦਿੱਤਾ ਜਾਵੇ, ਤਾਂ ਇਹ ਦਰਦ ਵਧ ਸਕਦਾ ਹੈ ਅਤੇ ਸਰਜਰੀ ਵੀ ਕਰਵਾਉਣੀ ਪੈ ਸਕਦੀ ਹੈ।
ਪਿੱਠ ਦਰਦ ਦੇ ਕਾਰਨ:
ਮੋਢਿਆ 'ਤੇ ਜ਼ਿਆਦਾ ਭਾਰ ਚੁੱਕਣਾ: ਦਫ਼ਤਰ ਜਾਂਦੇ ਸਮੇਂ ਜ਼ਿਆਦਾਤਰ ਲੋਕ ਆਪਣੇ ਬੈਗ 'ਚ ਬਹੁਤ ਸਾਰਾ ਸਮਾਨ ਲੈ ਕੇ ਜਾਂਦੇ ਹਨ ਅਤੇ ਸਫ਼ਰ ਕਰਦੇ ਸਮੇਂ ਬੈਗ ਦਾ ਸਾਰਾ ਭਾਰ ਮੋਢਿਆਂ ਨੂੰ ਚੁੱਕਣਾ ਪੈਂਦਾ ਹੈ। ਮੋਢਿਆਂ 'ਤੇ ਭਾਰ ਪੈ ਜਾਣ ਕਰਕੇ ਪਿੱਠ ਦਰਦ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਸਫ਼ਰ ਕਰਦੇ ਸਮੇਂ ਆਪਣੇ ਬੈਗ ਨੂੰ ਹਰ ਸਮੇ ਮੋਢੇ 'ਤੇ ਪਾ ਕੇ ਨਾ ਰੱਖੋ, ਸਗੋ ਥੱਲ੍ਹੇ ਵੀ ਰੱਖਿਆ ਜਾ ਸਕਦਾ ਹੈ ਜਾਂ ਬੈਗ ਨੂੰ ਇੱਕ ਮੋਢੇ ਤੋਂ ਦੂਜੇ ਮੋਢੇ 'ਤੇ ਪਾ ਸਕਦੇ ਹੋ।
ਗਲਤ ਤਰੀਕੇ ਨਾਲ ਝੁੱਕਣਾ:ਕੋਈ ਵੀ ਸਮਾਨ ਚੁੱਕਣ ਲਈ ਕਈ ਵਾਰ ਥੱਲ੍ਹੇ ਝੁੱਕਣਾ ਪੈਂਦਾ ਹੈ। ਕਈ ਵਾਰ ਲੋਕ ਗਲਤ ਤਰੀਕੇ ਨਾਲ ਝੁੱਕ ਜਾਂਦੇ ਹਨ, ਜਿਸ ਕਰਕੇ ਪਿੱਠ ਦਰਦ ਹੋ ਸਕਦਾ ਹੈ। ਇਸ ਲਈ ਹਮੇਸ਼ਾ ਥੱਲ੍ਹੇ ਬੈਠ ਕੇ ਹੀ ਚੀਜ਼ਾਂ ਨੂੰ ਚੁੱਕੋ। ਝਾੜੂ ਲਗਾਉਦੇ ਸਮੇਂ ਵੀ ਗਲਤ ਤਰੀਕੇ ਨਾਲ ਥੱਲ੍ਹੇ ਝੁੱਕਣ ਦੀ ਗਲਤੀ ਨਾ ਕਰੋ।