ਹੈਦਰਾਬਾਦ: ਗਰਮੀਆਂ 'ਚ ਸਰੀਰ ਨੂੰ ਐਨਰਜ਼ੀ ਨਾਲ ਭਰਪੂਰ ਬਣਾਏ ਰੱਖਣ ਲਈ ਲੋਕ ਕੋਲਡ ਕੌਫ਼ੀ ਪੀਣਾ ਵਧੇਰੇ ਪਸੰਦ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਜ਼ਿਆਦਾ ਕੋਲਡ ਕੌਫ਼ੀ ਪੀਣ ਨਾਲ ਸਿਹਤ ਨੂੰ ਨੁਕਸਾਨ ਪਹੁੰਚ ਸਕਦਾ ਹੈ। ਕੋਲਡ ਕੌਫ਼ੀ ਥਕਾਵਟ ਅਤੇ ਕੰਮਜ਼ੋਰੀ ਦਾ ਕਾਰਨ ਹੀ ਨਹੀਂ, ਸਗੋਂ ਪਾਚਨ ਤੰਤਰ ਲਈ ਵੀ ਨੁਕਸਾਨਦੇਹ ਹੁੰਦੀ ਹੈ। ਇਸ ਲਈ ਤੁਹਾਨੂੰ ਕੋਲਡ ਕੌਫ਼ੀ ਪੀਣ ਤੋਂ ਪਹਿਲਾ ਇਸਦੇ ਨੁਕਸਾਨਾਂ ਬਾਰੇ ਜ਼ਰੂਰ ਜਾਣ ਲੈਣਾ ਚਾਹੀਦਾ ਹੈ।
ਕੋਲਡ ਕੌਫ਼ੀ ਪੀਣ ਦੇ ਨੁਕਸਾਨ:
ਡੀਹਾਈਡ੍ਰੇਸ਼ਨ ਦੀ ਸਮੱਸਿਆ: ਸਰੀਰ ਨੂੰ ਹਾਈਡ੍ਰੇਟ ਰੱਖਣ ਲਈ ਜੂਸ ਅਤੇ ਲੱਸੀ ਪੀਣਾ ਫਾਇਦੇਮੰਦ ਹੁੰਦਾ ਹੈ, ਪਰ ਕੋਲਡ ਕੌਫ਼ੀ ਡੀਹਾਈਡ੍ਰੇਸ਼ਨ ਦਾ ਕਾਰਨ ਬਣ ਸਕਦੀ ਹੈ। ਇਸ 'ਚ ਕੈਫੀਨ ਪਾਇਆ ਜਾਂਦਾ ਹੈ ਅਤੇ ਡਾਕਟਰ ਗਰਮੀਆਂ 'ਚ ਕੈਫੀਨ ਘੱਟ ਲੈਣ ਦੀ ਸਲਾਹ ਦਿੰਦੇ ਹਨ।
ਬਲੱਡ ਸ਼ੂਗਰ ਦੀ ਸਮੱਸਿਆ:ਕੋਲਡ ਕੌਫ਼ੀ 'ਚ ਮੌਜ਼ੂਦ ਖੰਡ ਕਾਰਨ ਬਲੱਡ ਸ਼ੂਗਰ ਦੀ ਸਮੱਸਿਆ ਹੋ ਸਕਦੀ ਹੈ। ਇਸਦੇ ਨਾਲ ਹੀ, ਜੇਕਰ ਤੁਸੀਂ ਸ਼ੂਗਰ ਦੇ ਮਰੀਜ ਹੋ, ਤਾਂ ਖੰਡ ਨੂੰ ਜਿੰਨਾ ਹੋ ਸਕਦੇ ਨਜ਼ਰਅੰਦਾਜ਼ ਕਰੋ। ਇਸ ਲਈ ਕੋਲਡ ਕੌਫ਼ੀ ਪੀਣ ਤੋਂ ਪਰਹੇਜ਼ ਕਰੋ, ਕਿਉਕਿ ਕੋਲਡ ਕੌਫ਼ੀ ਕਾਰਨ ਸ਼ੂਗਰ ਵੀ ਵੱਧ ਸਕਦੀ ਹੈ।
ਪਾਚਨ ਤੰਤਰ ਖਰਾਬ: ਕੋਲਡ ਕੌਫ਼ੀ ਪਾਚਨ ਤੰਤਰ ਲਈ ਵੀ ਨੁਕਸਾਨਦੇਹ ਹੁੰਦੀ ਹੈ। ਇਸ ਨਾਲ ਪਾਚਨ ਕਿਰੀਆਂ ਹੌਲੀ ਹੋ ਜਾਂਦੀ ਹੈ ਅਤੇ ਕੋਲਡ ਕੌਫ਼ੀ ਪੀਣ ਤੋਂ ਬਾਅਦ ਕਈ ਲੋਕਾਂ ਨੂੰ ਗੈਸ ਅਤੇ ਐਸਿਡਿਟੀ ਵਰਗੀ ਸਮੱਸਿਆ ਹੋਣ ਲੱਗਦੀ ਹੈ।
ਕੰਮਜ਼ੋਰੀ: ਕੋਲਡ ਕੌਫ਼ੀ ਸਿਰਦਰਦ ਅਤੇ ਥਕਾਵਟ ਦਾ ਵੀ ਕਾਰਨ ਬਣਦੀ ਹੈ। ਇਸਦੇ ਨਾਲ ਹੀ ਤੁਹਾਡੀ ਨੀਂਦ 'ਤੇ ਵੀ ਅਸਰ ਪੈ ਸਕਦਾ ਹੈ। ਨੀਂਦ ਪੂਰੀ ਨਾ ਹੋਣ ਕਰਕੇ ਸਰੀਰ 'ਚ ਐਨਰਜ਼ੀ ਘੱਟ ਜਾਂਦੀ ਹੈ। ਇਸ ਲਈ ਗਰਮੀਆਂ 'ਚ ਕੋਲਡ ਕੌਫ਼ੀ ਪੀਣ ਤੋਂ ਪਰਹੇਜ਼ ਕਰੋ।