ਪੰਜਾਬ

punjab

ETV Bharat / health

ਪੱਤਾਗੋਭੀ ਦੀ ਸਬਜ਼ੀ ਹੀ ਨਹੀਂ, ਸਗੋਂ ਇਸਦਾ ਜੂਸ ਵੀ ਸਿਹਤ ਲਈ ਹੋ ਸਕਦੈ ਫਾਇਦੇਮੰਦ - Benefits of cauliflower juice - BENEFITS OF CAULIFLOWER JUICE

Benefits of Cauliflower Juice: ਪੱਤਾਗੋਭੀ ਨੂੰ ਲੋਕ ਸਬਜ਼ੀ ਦੇ ਰੂਪ 'ਚ ਆਪਣੀ ਖੁਰਾਕ ਵਿੱਚ ਸ਼ਾਮਲ ਕਰਦੇ ਹਨ। ਹਾਲਾਂਕਿ, ਪੱਤਾਗੋਭੀ ਦੀ ਸਬਜ਼ੀ ਤੋਂ ਇਲਾਵਾ, ਇਸਦਾ ਜੂਸ ਵੀ ਫਾਇਦੇਮੰਦ ਹੋ ਸਕਦਾ ਹੈ।

Benefits of Cauliflower Juice
Benefits of Cauliflower Juice (Getty Images)

By ETV Bharat Punjabi Team

Published : Jun 14, 2024, 3:34 PM IST

Updated : Jun 14, 2024, 7:05 PM IST

ਹੈਦਰਾਬਾਦ: ਸਿਹਤਮੰਦ ਰਹਿਣ ਲਈ ਖਾਣ-ਪੀਣ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਸਿਹਤਮੰਦ ਖੁਰਾਕ 'ਚ ਭੋਜਨ ਤੋਂ ਲੈ ਕੇ ਡ੍ਰਿੰਕਸ ਤੱਕ ਹਰ ਚੀਜ਼ ਦਾ ਧਿਆਨ ਰੱਖਣਾ ਪੈਂਦਾ ਹੈ। ਅਜਿਹੇ 'ਚ ਤੁਸੀਂ ਪੱਤਾਗੋਭੀ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਪੱਤਾਗੋਭੀ ਦੀ ਸਬਜ਼ੀ ਹੀ ਨਹੀਂ, ਸਗੋ ਜੂਸ ਪੀਣਾ ਵੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਅਕਸਰ ਲੋਕ ਪੱਤਾਗੋਭੀ ਦੀਆਂ ਉੱਪਰਲੀਆਂ ਪੱਤੀਆਂ ਨੂੰ ਸੁੱਟ ਦਿੰਦੇ ਹਨ, ਪਰ ਇਸਨੂੰ ਸੁੱਟਣ ਦੀ ਜਗ੍ਹਾਂ ਇਨ੍ਹਾਂ ਪੱਤੀਆਂ ਨੂੰ ਧੋ ਕੇ ਇਸਦਾ ਜੂਸ ਬਣਾਇਆ ਜਾ ਸਕਦਾ ਹੈ। ਪੱਤਾਗੋਭੀ ਦੇ ਜੂਸ ਨੂੰ ਪੀਣ ਨਾਲ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ਪੱਤਾਗੋਭੀ ਜੂਸ ਦੇ ਫਾਇਦੇ:

  1. ਪੱਤਾਗੋਭੀ ਦੇ ਜੂਸ 'ਚ ਵਿਟਾਮਿਨ-ਸੀ ਅਤੇ ਕੇ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਨਾਲ ਸਰੀਰ ਦਾ ਇਮਿਊਨ ਸਿਸਟਮ ਮਜ਼ਬੂਤ ਕਰਨ 'ਚ ਮਦਦ ਮਿਲਦੀ ਹੈ।
  2. ਪੱਤਾਗੋਭੀ ਦੇ ਜੂਸ 'ਚ ਵਿਟਾਮਿਨ-ਏ ਅਤੇ ਸਲਫ਼ਰ ਪਾਇਆ ਜਾਂਦਾ ਹੈ। ਇਸ ਨਾਲ ਵਾਲ, ਨਹੂੰ ਅਤੇ ਚਮੜੀ ਨੂੰ ਸਿਹਤਮੰਦ ਬਣਾਈ ਰੱਖਣ 'ਚ ਮਦਦ ਮਿਲਦੀ ਹੈ।
  3. ਪੱਤਾਗੋਭੀ ਦੇ ਜੂਸ 'ਚ ਮੌਜ਼ੂਦ ਪੋਟਾਸ਼ੀਅਮ ਸਰੀਰ ਅਤੇ ਚਮੜੀ ਦੀ ਕਲੀਜ਼ਿੰਗ ਕਰਦਾ ਹੈ ਅਤੇ ਚਮੜੀ ਨੂੰ ਚਮਕਦਾਰ ਬਣਾਉਣ 'ਚ ਮਦਦ ਕਰਦਾ ਹੈ।
  4. ਪੱਤਾਗੋਭੀ ਕੋਲਾਈਟਿਸ, ਗੈਸਟ੍ਰਾਈਟਿਸ ਅਤੇ ਕਰੋਹਨ ਰੋਗ ਤੋਂ ਵੀ ਬਚਾਉਂਦਾ ਹੈ। ਇਸ ਤੋਂ ਇਲਾਵਾ, ਗੋਭੀ ਦਾ ਜੂਸ ਐਸੀਡਿਟੀ ਨੂੰ ਘੱਟ ਕਰਨ 'ਚ ਵੀ ਮਦਦ ਕਰਦਾ ਹੈ।
  5. ਗੋਭੀ ਦੇ ਜੂਸ ਦਾ ਨਿਯਮਤ ਸੇਵਨ ਕੋਲੈਸਟ੍ਰੋਲ ਦੇ ਪੱਧਰ ਨੂੰ ਘੱਟ ਕਰ ਸਕਦਾ ਹੈ। ਇਸ ਨਾਲ ਦਿਲ ਦੀ ਸਿਹਤ ਨੂੰ ਵੀ ਬਿਹਤਰ ਬਣਾਈ ਰੱਖਣ 'ਚ ਮਦਦ ਮਿਲਦੀ ਹੈ।
  6. ਗੋਭੀ ਦੇ ਜੂਸ 'ਚ ਬੀਟਾ ਕੈਰੋਟੀਨ ਪਾਇਆ ਜਾਂਦਾ ਹੈ, ਜੋ ਪੋਸ਼ਕ ਤੱਤਾਂ ਨੂੰ ਸੋਖਣ 'ਚ ਮਦਦਗਾਰ ਸਾਬਤ ਹੁੰਦਾ ਹੈ।
Last Updated : Jun 14, 2024, 7:05 PM IST

ABOUT THE AUTHOR

...view details