ਹੈਦਰਾਬਾਦ: ਵੱਧਦੀ ਉਮਰ, ਮੋਟਾਪਾ, ਚਮੜੀ ਨਾਲ ਸਬੰਧਤ ਬਿਮਾਰੀਆਂ ਅਤੇ ਸਰੀਰ ਵਿੱਚ ਪੋਸ਼ਣ ਦੀ ਕਮੀ ਸਮੇਤ ਕਈ ਕਾਰਨਾਂ ਕਰਕੇ ਔਰਤਾਂ ਅਤੇ ਮਰਦਾਂ ਦੋਵਾਂ ਵਿੱਚ ਡਬਲ ਚਿਨ, ਫਾਈਨ ਲਾਈਨਜ਼, ਝੁਰੜੀਆਂ ਅਤੇ ਚਮੜੀ ਦੀ ਤੰਗੀ ਵਰਗੀਆਂ ਸਮੱਸਿਆਵਾਂ ਦਿਖਾਈ ਦੇਣ ਲੱਗਦੀਆਂ ਹਨ। ਇਸ ਨਾਲ ਚਿਹਰੇ ਦੀ ਸੁੰਦਰਤਾਂ ਘੱਟ ਜਾਂਦੀ ਹੈ। ਅਜਿਹੇ 'ਚ ਬਹੁਤ ਸਾਰੇ ਲੋਕ ਖਾਸ ਕਰਕੇ ਔਰਤਾਂ ਵੱਖ-ਵੱਖ ਤਰ੍ਹਾਂ ਦੇ ਬਿਊਟੀ ਟ੍ਰੀਟਮੈਂਟ ਕਰਵਾਉਣ ਲੱਗਦੀਆਂ ਹਨ, ਕਿਉਂਕਿ ਲੋਕਾਂ 'ਚ ਇੱਕ ਆਮ ਧਾਰਨਾ ਹੈ ਕਿ ਸਿਰਫ ਫੇਸ਼ੀਅਲ ਜਾਂ ਬਿਊਟੀ ਟ੍ਰੀਟਮੈਂਟ ਹੀ ਚਿਹਰੇ ਨੂੰ ਗਲੋਇੰਗ ਬਣਾਉਂਦਾ ਹੈ। ਬਹੁਤ ਸਾਰੇ ਲੋਕ ਵਧੇਰੇ ਆਕਰਸ਼ਕ ਦਿਖਣ ਲਈ ਫੇਸ ਲਿਫਟ ਸਰਜਰੀ ਜਾਂ ਫਿਲਰ ਵੀ ਕਰਵਾਉਂਦੇ ਹਨ।
ਪਰ ਮਾਹਿਰਾਂ ਦਾ ਮੰਨਣਾ ਹੈ ਕਿ ਫੇਸ ਯੋਗਾ ਦਾ ਨਿਯਮਤ ਅਭਿਆਸ ਅਤੇ ਚਿਹਰੇ ਦੀ ਕਸਰਤ ਚਿਹਰੇ ਨੂੰ ਕੁਦਰਤੀ ਤੌਰ 'ਤੇ ਜਵਾਨ ਬਣਾਈ ਰੱਖਣ ਲਈ ਬਹੁਤ ਪ੍ਰਭਾਵਸ਼ਾਲੀ ਸਾਬਤ ਹੋ ਸਕਦੀ ਹੈ। ਇਨ੍ਹਾਂ ਦਾ ਨਿਯਮਤ ਅਭਿਆਸ ਨਾ ਸਿਰਫ਼ ਚਿਹਰੇ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦਾ ਹੈ, ਸਗੋਂ ਚਮੜੀ ਨੂੰ ਕੱਸਦਾ ਹੈ ਅਤੇ ਕੁਦਰਤੀ ਤੌਰ 'ਤੇ ਚਿਹਰੇ ਨੂੰ ਸੁੰਦਰ ਬਣਾਉਦਾ ਹੈ।
ਫੇਸ ਯੋਗਾ ਕਰਨਾ ਚਮੜੀ ਲਈ ਫਾਇਦੇਮੰਦ: ਦੱਖਣੀ ਮੁੰਬਈ ਦੇ 'ਹੈੱਡ ਟੂ ਟੋ' ਫਿਟਨੈਸ ਸੈਂਟਰ ਦੀ ਫਿਟਨੈੱਸ ਟ੍ਰੇਨਰ ਜ਼ਰੀਨ ਪਰੇਰਾ ਦਾ ਕਹਿਣਾ ਹੈ ਕਿ ਨਿਯਮਿਤ ਤੌਰ 'ਤੇ ਚਿਹਰੇ ਦੀ ਕਸਰਤ ਕਰਨ ਨਾਲ ਚਿਹਰੇ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ, ਚਿਹਰੇ ਦੇ ਕਿਨਾਰਿਆਂ ਨੂੰ ਤਿੱਖਾ ਕਰਨ 'ਚ ਮਦਦ ਮਿਲਦੀ ਹੈ, ਜਿਸ ਕਾਰਨ ਡਬਲ ਚਿਨ ਅਤੇ ਫਾਈਨ ਲਾਈਨਜ਼ ਤੋਂ ਰਾਹਤ ਮਿਲਦੀ ਹੈ, ਚਿਹਰੇ ਵਿੱਚ ਖੂਨ ਦਾ ਸੰਚਾਰ ਬਿਹਤਰ ਹੁੰਦਾ ਹੈ, ਚਮੜੀ ਦੀਆਂ ਸਮੱਸਿਆਵਾਂ ਘੱਟ ਹੁੰਦੀਆਂ ਹਨ, ਚਿਹਰੇ ਦੀ ਚਮਕ ਵੱਧਦੀ ਹੈ ਅਤੇ ਚਿਹਰੇ 'ਤੇ ਨਿਖਾਰ ਆ ਜਾਂਦਾ ਹੈ। ਪਿਛਲੇ ਕੁਝ ਸਾਲਾਂ ਵਿੱਚ ਨਾ ਸਿਰਫ਼ ਔਰਤਾਂ, ਸਗੋਂ ਮਰਦਾਂ ਵਿੱਚ ਵੀ ਫੇਸ ਯੋਗਾ ਅਤੇ ਚਿਹਰੇ ਦੀਆਂ ਹੋਰ ਕਸਰਤਾਂ ਕਰਨ ਦਾ ਰੁਝਾਨ ਵਧਿਆ ਹੈ, ਜਿਸ ਵਿੱਚ ਨੌਜਵਾਨਾਂ ਦੇ ਨਾਲ-ਨਾਲ 40 ਸਾਲ ਤੋਂ ਵੱਧ ਉਮਰ ਦੇ ਲੋਕ ਵੀ ਸ਼ਾਮਲ ਹਨ। ਕੁਝ ਸਭ ਤੋਂ ਪ੍ਰਸਿੱਧ, ਆਸਾਨ ਅਤੇ ਲਾਭਦਾਇਕ ਚਿਹਰੇ ਦੀਆਂ ਕਸਰਤਾਂ ਹੇਠਾਂ ਦਿੱਤੀਆਂ ਹਨ:-
ਫੇਸ ਯੋਗਾ ਦੀਆਂ ਕਿਸਮਾਂ:
Forehead Smoothing Exercise ਕਿਵੇਂ ਕਰਨੀ ਹੈ?:
- ਆਪਣੀਆਂ ਉਂਗਲਾਂ ਨੂੰ ਮੱਥੇ 'ਤੇ ਰੱਖੋ ਅਤੇ ਹਲਕਾ ਦਬਾਅ ਪਾਓ।
- ਹੁਣ ਆਪਣੇ ਭਰਵੱਟਿਆਂ ਨੂੰ ਉੱਚਾ ਚੁੱਕੋ ਅਤੇ ਫਿਰ ਵਾਪਸ ਥੱਲੇ ਲੈ ਕੇ ਆਓ।
- ਇਸ ਨੂੰ 10-15 ਵਾਰ ਦੁਹਰਾਓ।
ਲਾਭ: ਇਹ ਕਸਰਤ ਮੱਥੇ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਦੀ ਹੈ ਅਤੇ ਝੁਰੜੀਆਂ ਨੂੰ ਘਟਾਉਂਦੀ ਹੈ।
Face Lift Exercise ਕਿਵੇਂ ਕਰਨੀ ਹੈ?:
- ਆਪਣੇ ਬੁੱਲ੍ਹਾਂ ਨੂੰ 'O' ਆਕਾਰ ਵਿੱਚ ਬਣਾਓ ਅਤੇ ਜਿੰਨਾ ਹੋ ਸਕੇ ਮੁਸਕਰਾਓ।
- ਇਸ ਸਥਿਤੀ ਨੂੰ 5 ਸਕਿੰਟ ਤੱਕ ਬਣਾਈ ਰੱਖੋ ਅਤੇ ਫਿਰ ਆਮ ਸਥਿਤੀ 'ਚ ਵਾਪਸ ਆ ਜਾਓ।
- ਇਸ ਨੂੰ 10 ਵਾਰ ਦੁਹਰਾਓ।
ਲਾਭ:ਇਹ ਕਸਰਤ ਗੱਲ੍ਹਾਂ ਅਤੇ ਜਬਾੜੇ ਨੂੰ ਟੋਨ ਕਰਦੀ ਹੈ।
Cheek Lift Exercise ਕਿਵੇਂ ਕਰਨੀ ਹੈ?:
- ਦੋਵੇਂ ਗੱਲ੍ਹਾਂ ਨੂੰ ਅੰਦਰ ਵੱਲ ਖਿੱਚੋ ਅਤੇ ਬੁੱਲ੍ਹਾਂ ਨੂੰ ਬੰਦ ਕਰੋ।
- ਇਸ ਸਥਿਤੀ ਨੂੰ 5 ਸਕਿੰਟ ਲਈ ਬਣਾਈ ਰੱਖੋ ਅਤੇ ਫਿਰ ਆਮ ਸਥਿਤੀ 'ਚ ਵਾਪਸ ਆ ਜਾਓ।
- ਇਸ ਨੂੰ 10-15 ਵਾਰ ਦੁਹਰਾਓ।