ਹੈਦਰਾਬਾਦ: ਜ਼ਿਆਦਾ ਲੂਣ ਖਾਣ ਨਾਲ ਬਲੱਡ ਪ੍ਰੈਸ਼ਰ ਸਮੇਤ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹੇ 'ਚ ਘੱਟ ਤੋਂ ਘੱਟ ਲੂਣ ਦਾ ਸੇਵਨ ਕਰਨਾ ਜ਼ਰੂਰੀ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ, ਦੁਨੀਆ ਭਰ ਵਿੱਚ ਵੱਡੀ ਗਿਣਤੀ ਵਿੱਚ ਲੋਕ ਲੋੜ ਤੋਂ ਵੱਧ ਲੂਣ ਦਾ ਸੇਵਨ ਕਰਦੇ ਹਨ। ਇਸ ਲਈ ਲੋਕਾਂ ਨੂੰ ਅਕਸਰ ਜ਼ਿਆਦਾ ਲੂਣ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ, ਪਰ ਘੱਟ ਲੂਣ ਵੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।
ਬਲੱਡ ਪ੍ਰੈਸ਼ਰ ਵਧਣ ਦੇ ਡਰ ਕਰਕੇ ਲੋਕ ਘੱਟ ਲੂਣ ਖਾਣਾ ਸ਼ੁਰੂ ਕਰ ਦਿੰਦੇ ਹਨ ਜਾਂ ਲੂਣ ਬਿਲਕੁਲ ਬੰਦ ਕਰ ਦਿੰਦੇ ਹਨ। ਅਜਿਹਾ ਕਰਨਾ ਸਿਹਤ ਲਈ ਖਤਰਨਾਕ ਹੋ ਸਕਦਾ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਸਾਡੇ ਸਰੀਰ ਦਾ ਇਲੈਕਟ੍ਰੋਲਾਈਟ ਸੰਤੁਲਨ ਬਣਾਈ ਰੱਖਣ ਲਈ ਸੋਡੀਅਮ ਜ਼ਰੂਰੀ ਹੈ ਅਤੇ ਲੂਣ ਖਾਣ ਨਾਲ ਸਰੀਰ ਨੂੰ ਸੋਡੀਅਮ ਮਿਲਦਾ ਹੈ।
ਕਿੰਨਾ ਲੂਣ ਖਾਣਾ ਚਾਹੀਦਾ ਹੈ?: WHO ਅਨੁਸਾਰ, ਸਾਰੇ ਬਾਲਗਾਂ ਨੂੰ ਇੱਕ ਦਿਨ ਵਿੱਚ ਲਗਭਗ 2000 ਮਿਲੀਗ੍ਰਾਮ ਸੋਡੀਅਮ ਦਾ ਸੇਵਨ ਕਰਨਾ ਚਾਹੀਦਾ ਹੈ, ਜੋ ਲਗਭਗ 5 ਗ੍ਰਾਮ ਲੂਣ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਤੋਂ ਜ਼ਿਆਦਾ ਲੂਣ ਦਾ ਸੇਵਨ ਕਰਨ ਨਾਲ ਬਲੱਡ ਪ੍ਰੈਸ਼ਰ ਵੱਧ ਸਕਦਾ ਹੈ ਅਤੇ ਦਿਲ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਜੇਕਰ ਅਸੀਂ ਰੋਜ਼ਾਨਾ ਅੱਧਾ ਚਮਚ ਜਾਂ ਇਸ ਤੋਂ ਘੱਟ ਲੂਣ ਦਾ ਸੇਵਨ ਕਰਦੇ ਹਾਂ, ਤਾਂ ਇਸ ਨਾਲ ਸਿਹਤ ਨੂੰ ਕਈ ਖ਼ਤਰੇ ਹੋ ਸਕਦੇ ਹਨ।
ਘੱਟ ਲੂਣ ਖਾਣ ਦੇ ਨੁਕਸਾਨ: