ਸ਼ੂਗਰ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਇਸ ਸਮੱਸਿਆ ਦਾ ਕੋਈ ਇਲਾਜ ਨਹੀਂ ਹੁੰਦਾ ਪਰ ਸਹੀ ਖੁਰਾਕ ਅਤੇ ਜੀਵਨਸ਼ੈਲੀ 'ਚ ਸੁਧਾਰ ਕਰਕੇ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਸ਼ੂਗਰ ਦੇ ਮਰੀਜ਼ਾਂ ਨੂੰ ਕਈ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੁੰਦੀ ਹੈ, ਜਿਸ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, ਤਾਂਕਿ ਸਮੇਂ ਰਹਿੰਦੇ ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕੇ। ਜੇਕਰ ਇਸ ਸਮੱਸਿਆ ਨੂੰ ਸਮੇਂ ਰਹਿੰਦੇ ਕੰਟਰੋਲ ਨਾ ਕੀਤਾ ਗਿਆ ਤਾਂ ਹੋਰ ਵੀ ਕਈ ਬਿਮਾਰੀਆਂ ਦਾ ਖਤਰਾ ਹੋ ਸਕਦਾ ਹੈ।
ਡਾਕਟਰ Dixa ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਦੱਸਿਆ ਹੈ ਕਿ ਕਿਹੜੀਆਂ ਚੀਜ਼ਾਂ ਤੋਂ ਪਰਹੇਜ਼ ਕਰਨ ਨਾਲ ਤੁਸੀਂ 15 ਦਿਨਾਂ 'ਚ ਸ਼ੂਗਰ ਦੇ ਪੱਧਰ ਨੂੰ ਘੱਟ ਕਰ ਸਕਦੇ ਹੋ।
ਸ਼ੂਗਰ ਦੇ ਮਰੀਜ਼ ਇਨ੍ਹਾਂ ਚੀਜ਼ਾਂ ਤੋਂ ਪਰਹੇਜ਼ ਕਰਨ
- ਜ਼ਿਆਦਾ ਸਮੇਂ ਤੱਕ ਨਾ ਬੈਠੋ: ਨਿਯਮਤ 40 ਮਿੰਟ ਦੀ ਸੈਰ/ਸਾਈਕਲਿੰਗ/ਕਾਰਡੀਓ/ਯੋਗਾ ਅਤੇ 20 ਮਿੰਟ ਸਾਹ ਲੈਣ ਦਾ ਅਭਿਆਸ ਜ਼ਰੂਰੀ ਹੈ। ਹਰ ਸਮੇਂ ਬੈਠੇ ਰਹਿਣ ਨਾਲ ਸ਼ੂਗਰ ਦਾ ਪੱਧਰ ਵੱਧ ਸਕਦਾ ਹੈ। ਕਿਰਿਆਸ਼ੀਲ ਰਹਿਣਾ ਤੁਹਾਡੇ ਖੂਨ ਦੇ ਗੇੜ ਵਿੱਚ ਸੁਧਾਰ ਕਰਦਾ ਹੈ, ਤੁਹਾਡੇ ਸਰੀਰ ਦੇ ਹਰੇਕ ਸੈੱਲ ਨੂੰ ਲੋੜੀਂਦੀ ਆਕਸੀਜਨ ਪ੍ਰਦਾਨ ਕਰਦਾ ਹੈ, ਜਿਗਰ ਦੇ ਡੀਟੌਕਸ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ।
- ਪ੍ਰੋਸੈਸਡ ਫੂਡ ਤੋਂ ਪਰਹੇਜ਼: ਕੱਚੇ ਮੇਵੇ, ਬੀਜ, ਖੰਡ, ਮੈਦਾ, ਪ੍ਰੋਸੈਸਡ ਫੂਡ, ਦਹੀ, ਗਲੂਟਨ ਅਤੇ ਕਣਕ ਤੋਂ ਬਣੀਆਂ ਚੀਜ਼ਾਂ ਆਦਿ ਨਾ ਖਾਓ। ਫਲਾਂ ਅਤੇ ਸਬਜ਼ੀਆਂ ਨੂੰ ਤੁਸੀਂ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਗਾਂ ਦੇ ਦੁੱਧ ਅਤੇ ਘਿਓ ਦੀ ਸੀਮਿਤ ਮਾਤਰਾ 'ਚ ਵਰਤੋ ਕਰੋ। ਜਵਾਰ, ਰਾਗੀ, ਅਮਰੂਦ ਆਦਿ ਦਾ ਸੇਵਨ ਕੀਤਾ ਜਾ ਸਕਦਾ ਹੈ।
- ਸੁੱਕੇ ਮੇਵੇ: ਅਖਰੋਟ ਅਤੇ ਸੁੱਕੇ ਮੇਵੇ ਤੁਸੀਂ ਖਾ ਸਕਦੇ ਹੋ ਪਰ ਖਾਣ ਤੋਂ ਪਹਿਲਾਂ ਉਨ੍ਹਾਂ ਨੂੰ ਜ਼ਰੂਰ ਭਿਓ ਅਤੇ ਫਿਰ ਅਗਲੀ ਸਵੇਰ ਨੂੰ ਖਾਓ।
- ਦੇਰ ਨਾਲ ਡਿਨਰ: ਜਲਦੀ ਰਾਤ ਦਾ ਖਾਣਾ ਤੁਹਾਡੇ ਸ਼ੂਗਰ ਦੇ ਪੱਧਰ ਅਤੇ ਦਿਲ ਦੀਆਂ ਬਿਮਾਰੀਆਂ ਦੇ ਖਤਰੇ ਨੂੰ ਘਟਾਉਣ ਦਾ ਸਭ ਤੋਂ ਆਸਾਨ ਤਰੀਕਾ ਹੈ। ਇਸ ਲਈ ਸੂਰਜ ਡੁੱਬਣ ਤੋਂ ਪਹਿਲਾਂ ਰਾਤ ਦਾ ਖਾਣਾ ਖਾਣਾ ਸਭ ਤੋਂ ਵਧੀਆ ਹੈ। ਤੁਸੀਂ ਰਾਤ ਦਾ ਖਾਣਾ 8 ਵਜੇ ਤੱਕ ਕਰ ਸਕਦੇ ਹੋ।
- ਭੋਜਨ ਤੋਂ ਤੁਰੰਤ ਬਾਅਦ ਸੌਣਾ: ਹਾਈ ਸ਼ੂਗਰ ਲੈਵਲ ਵਾਲੇ ਲੋਕਾਂ ਨੂੰ ਦਿਨ ਦੇ ਸਮੇਂ ਨਹੀਂ ਸੌਂਣਾ ਚਾਹੀਦਾ। ਇਹ ਸਰੀਰ ਵਿੱਚ ਵਧੇਰੇ ਕਫ ਦੋਸ਼ ਨੂੰ ਵਧਾਉਂਦਾ ਹੈ, ਜੋ ਖੂਨ ਵਿੱਚ ਸ਼ੂਗਰ ਦੇ ਉੱਚ ਪੱਧਰਾਂ ਵੱਲ ਲੈ ਜਾਂਦਾ ਹੈ ਅਤੇ ਇਸ ਲਈ 100% ਬਚਣਾ ਚਾਹੀਦਾ ਹੈ। ਰਾਤ ਦੇ ਖਾਣੇ ਤੋਂ 3 ਘੰਟੇ ਬਾਅਦ ਸੌਣ ਦਾ ਸੁਝਾਅ ਦਿੱਤਾ ਜਾਂਦਾ ਹੈ।
- ਐਂਟੀ-ਡਾਇਬੀਟਿਕ ਦਵਾਈਆਂ 'ਤੇ ਨਿਰਭਰ ਨਾ ਰਹੋ: ਸਿਰਫ਼ ਐਂਟੀ-ਡਾਇਬੀਟਿਕ ਦਵਾਈਆਂ 'ਤੇ ਹੀ ਨਿਰਭਰ ਨਾ ਰਹੋ। ਇੱਕ ਸਿਹਤਮੰਦ ਰੁਟੀਨ ਦੀ ਪਾਲਣ ਨਾ ਕਰਨਾ ਅਤੇ ਪੂਰੀ ਤਰ੍ਹਾਂ ਐਂਟੀ-ਡਾਇਬੀਟਿਕ ਦਵਾਈਆਂ 'ਤੇ ਨਿਰਭਰ ਰਹਿਣਾ ਛੋਟੀ ਉਮਰ ਵਿੱਚ ਤੁਹਾਡੇ ਜਿਗਰ ਅਤੇ ਗੁਰਦੇ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਇਹ ਵੀ ਪੜ੍ਹੋ:-