ਹੈਦਰਾਬਾਦ: ਭੋਜਨ ਖਾਣ ਤੋਂ ਬਾਅਦ ਕੁਝ ਮਿੰਟ ਪਾਚਨ ਅਤੇ ਸਮੁੱਚੀ ਸਿਹਤ ਦੀ ਤੰਦਰੁਸਤੀ ਲਈ ਮਹੱਤਵਪੂਰਨ ਹੁੰਦੇ ਹਨ। ਕਈ ਲੋਕਾਂ ਨੂੰ ਭੋਜਨ ਖਾਂਦੇ ਹੀ ਨੀਂਦ ਆਉਣ ਲੱਗਦੀ ਹੈ, ਪਰ ਅਜਿਹਾ ਕਰਨਾ ਨੁਕਸਾਨਦੇਹ ਹੋ ਸਕਦਾ ਹੈ। ਇਸ ਲਈ ਭੋਜਨ ਖਾਣ ਤੋਂ ਬਾਅਦ ਕੁਝ ਆਦਤਾਂ ਤੋਂ ਬਚਣ ਦੀ ਲੋੜ ਹੈ।
ਭੋਜਨ ਖਾਣ ਤੋਂ ਬਾਅਦ ਨਾ ਕਰੋ ਇਹ ਗਲਤੀਆਂ:
ਨੀਂਦ: ਭੋਜਨ ਖਾਣ ਤੋਂ ਬਾਅਦ ਕਈ ਲੋਕਾਂ ਨੂੰ ਨੀਂਦ ਆਉਣ ਲੱਗਦੀ ਹੈ। ਦਰਅਸਲ, ਖਾਣਾ ਖਾਣ ਤੋਂ ਬਾਅਦ ਸੌਣ ਨਾਲ ਤੁਸੀਂ ਆਰਾਮਦਾਇਕ ਮਹਿਸੂਸ ਕਰ ਸਕਦੇ ਹੋ। ਪਰ ਇਹ ਆਦਤ ਪਾਚਨ ਲਈ ਨੁਕਸਾਨਦੇਹ ਹੋ ਸਕਦੀ ਹੈ। ਸਾਡੇ ਦੁਆਰਾ ਖਾਣ ਵਾਲੇ ਭੋਜਨ ਨੂੰ ਪ੍ਰੋਸੈਸ ਕਰਨ ਲਈ ਸਰੀਰ ਨੂੰ ਊਰਜਾ ਦੀ ਲੋੜ ਹੁੰਦੀ ਹੈ। ਨੀਂਦ ਕਾਰਨ ਊਰਜਾ ਖਤਮ ਹੋ ਜਾਂਦੀ ਹੈ, ਜਿਸ ਕਰਕੇ ਭੋਜਨ ਸਹੀ ਢੰਗ ਨਾਲ ਨਹੀਂ ਪਚਦਾ ਹੈ। ਇਸ ਲਈ ਤੁਹਾਨੂੰ ਖਾਣਾ ਖਾਣ ਤੋਂ ਤੁਰੰਤ ਬਾਅਦ ਸੈਰ ਕਰਨ ਵਰਗੇ ਛੋਟੇ ਕੰਮ ਕਰਨੇ ਚਾਹੀਦੇ ਹਨ।
ਸਿਗਰਟਨੋਸ਼ੀ: ਹਰ ਕੋਈ ਜਾਣਦਾ ਹੈ ਕਿ ਸਿਗਰਟਨੋਸ਼ੀ ਸਿਹਤ ਲਈ ਹਾਨੀਕਾਰਕ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਭੋਜਨ ਤੋਂ ਬਾਅਦ ਸਿਗਰਟ ਪੀਣਾ ਹੋਰ ਵੀ ਨੁਕਸਾਨਦਾਇਕ ਹੋ ਸਕਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਭੋਜਨ ਖਾਣ ਤੋਂ ਬਾਅਦ ਇੱਕ ਸਿਗਰਟ 10 ਸਿਗਰਟਾਂ ਦੇ ਬਰਾਬਰ ਹੈ। ਖਾਣਾ ਖਾਣ ਤੋਂ ਤੁਰੰਤ ਬਾਅਦ ਸਿਗਰਟ ਪੀਣ ਨਾਲ ਪਾਚਨ ਕਿਰਿਆ ਖਰਾਬ ਹੋ ਸਕਦੀ ਹੈ ਅਤੇ ਕਈ ਤਰ੍ਹਾਂ ਦੀਆਂ ਗੈਸਟਰੋਇੰਟੇਸਟਾਈਨਲ ਸਮੱਸਿਆਵਾਂ ਪੈਂਦਾ ਹੋਣ ਦਾ ਡਰ ਰਹਿੰਦਾ ਹੈ। ਇਸ ਤੋਂ ਇਲਾਵਾ, ਇਸ ਵਿਚਲੇ ਜ਼ਹਿਰੀਲੇ ਤੱਤ ਸਾਡੇ ਖਾਣ ਵਾਲੇ ਭੋਜਨ ਨੂੰ ਵੀ ਨਸ਼ਟ ਕਰ ਦਿੰਦੇ ਹਨ।
ਗਰਮ ਪਾਣੀ ਨਾਲ ਇਸ਼ਨਾਨ: ਭੋਜਨ ਖਾਣ ਤੋਂ ਬਾਅਦ ਨਹਾਉਣਾ ਸਿਹਤ ਲਈ ਬਿਲਕੁਲ ਵੀ ਚੰਗਾ ਨਹੀਂ ਹੈ। ਭੋਜਨ ਖਾਣ ਤੋਂ ਬਾਅਦ ਗਰਮ ਪਾਣੀ ਨਾਲ ਨਹਾਉਣ ਕਰਕੇ ਪੇਟ ਤੋਂ ਪਾਚਨ ਲਈ ਲੋੜੀਂਦਾ ਖੂਨ ਦੂਜੇ ਹਿੱਸਿਆਂ ਵਿੱਚ ਮੁੜ ਜਾਂਦਾ ਹੈ। ਇਸ ਕਾਰਨ ਪਾਚਨ ਕਿਰੀਆ ਹੌਲੀ ਹੋ ਜਾਂਦੀ ਹੈ। ਨਤੀਜੇ ਵਜੋਂ, ਲੰਬੇ ਸਮੇਂ ਤੱਕ ਪੇਟ ਫੁੱਲਣ ਅਤੇ ਬੇਅਰਾਮੀ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ।
ਫਲ: ਫਲਾਂ ਵਿੱਚ ਜ਼ਰੂਰੀ ਪੋਸ਼ਕ ਤੱਤ ਅਤੇ ਵਿਟਾਮਿਨ ਪਾਏ ਜਾਂਦੇ ਹਨ। ਪਰ ਮਾਹਿਰਾਂ ਦਾ ਕਹਿਣਾ ਹੈ ਕਿ ਭੋਜਨ ਤੋਂ ਬਾਅਦ ਇਨ੍ਹਾਂ ਨੂੰ ਖਾਣਾ ਠੀਕ ਨਹੀਂ ਹੈ। ਫਲ ਦੂਜੇ ਭੋਜਨਾਂ ਨਾਲੋਂ ਵੱਖਰੇ ਅਤੇ ਤੇਜ਼ੀ ਨਾਲ ਪਚਦੇ ਹਨ। ਇਸ ਕਾਰਨ ਮੋਟਾਪਾ, ਬਲੋਟਿੰਗ ਅਤੇ ਭਾਰ ਵਧਣ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਇਸ ਲਈ ਖਾਲੀ ਪੇਟ ਜਾਂ ਭੋਜਨ ਤੋਂ ਘੱਟੋ-ਘੱਟ ਇੱਕ ਘੰਟਾ ਬਾਅਦ ਜਾਂ ਭੋਜਨ ਤੋਂ ਇੱਕ ਘੰਟਾ ਪਹਿਲਾਂ ਫਲ ਖਾਣਾ ਬਿਹਤਰ ਹੁੰਦਾ ਹੈ।
ਚਾਹ ਪੀਣ ਤੋਂ ਪਰਹੇਜ਼ ਕਰੋ:ਚਾਹ ਬਹੁਤ ਸਾਰੇ ਲੋਕਾਂ ਦਾ ਪਸੰਦੀਦਾ ਡ੍ਰਿੰਕ ਹੈ। ਪਰ ਭੋਜਨ ਖਾਣ ਤੋਂ ਬਾਅਦ ਚਾਹ ਪੀਣ ਨਾਲ ਭੋਜਨ ਤੋਂ ਸਰੀਰ ਨੂੰ ਪ੍ਰੋਟੀਨ ਨਹੀਂ ਮਿਲਦਾ। ਚਾਹ ਵਿੱਚ ਐਸਿਡ ਹੁੰਦੇ ਹਨ ਜੋ ਭੋਜਨ ਵਿੱਚ ਪ੍ਰੋਟੀਨ ਨੂੰ ਜਜ਼ਬ ਕਰਨ ਵਿੱਚ ਰੁਕਾਵਟ ਪਾਉਂਦੇ ਹਨ। ਚਾਹ ਵਿੱਚ ਮੌਜੂਦ ਟੈਨਿਨ ਸਰੀਰ ਨੂੰ ਭੋਜਨ ਵਿੱਚੋਂ ਆਇਰਨ ਸੋਖਣ ਤੋਂ ਰੋਕਦਾ ਹੈ। ਇਸ ਲਈ ਖਾਣਾ ਖਾਣ ਤੋਂ ਘੱਟੋ-ਘੱਟ ਇੱਕ ਘੰਟਾ ਬਾਅਦ ਜਾਂ ਖਾਣ ਤੋਂ ਇੱਕ ਘੰਟਾ ਪਹਿਲਾਂ ਚਾਹ ਪੀਣ ਦੀ ਆਦਤ ਬਣਾਓ।
ਨੋਟ: ਇਸ ਵੈੱਬਸਾਈਟ 'ਤੇ ਤੁਹਾਨੂੰ ਪ੍ਰਦਾਨ ਕੀਤੀ ਗਈ ਸਾਰੀ ਸਿਹਤ ਜਾਣਕਾਰੀ, ਮੈਡੀਕਲ ਸੁਝਾਅ ਤੁਹਾਡੀ ਜਾਣਕਾਰੀ ਲਈ ਹਨ। ਇਨ੍ਹਾਂ ਦੀ ਪਾਲਣਾ ਕਰਨ ਤੋਂ ਪਹਿਲਾਂ ਆਪਣੇ ਨਿੱਜੀ ਡਾਕਟਰ ਦੀ ਸਲਾਹ ਲੈਣੀ ਬਿਹਤਰ ਹੈ।