ਦੀਵਾਲੀ ਮੇਕਅੱਪ ਹੈਕਸ: ਦੀਵਾਲੀ ਸਿਰਫ਼ ਇੱਕ ਦਿਨ ਦਾ ਤਿਉਹਾਰ ਨਹੀਂ ਹੈ, ਸਗੋਂ ਇੱਕ ਤਿਉਹਾਰ ਹੈ ਜੋ ਕਈ ਦਿਨ੍ਹਾਂ ਤੱਕ ਚੱਲਦਾ ਹੈ। ਦੀਵਾਲੀ ਨਾ ਸਿਰਫ਼ ਰੌਸ਼ਨੀਆਂ ਅਤੇ ਖੁਸ਼ੀਆਂ ਦਾ ਤਿਉਹਾਰ ਹੈ, ਸਗੋਂ ਇਹ ਪਰਿਵਾਰ ਅਤੇ ਦੋਸਤਾਂ ਨਾਲ ਸਮਾਂ ਬਿਤਾਉਣ ਦਾ ਤਿਉਹਾਰ ਵੀ ਹੈ। ਅਜਿਹੀ ਸਥਿਤੀ ਵਿੱਚ ਹਰ ਕੋਈ ਖਾਸ ਤੌਰ 'ਤੇ ਔਰਤਾਂ ਖੂਬਸੂਰਤ ਦਿਖਣ ਦੀ ਤਾਂਘ ਰੱਖਦੀਆਂ ਹਨ। ਇਸੇ ਦੇ ਨਾਲ ਹੀ ਉਨ੍ਹਾਂ ਨੂੰ ਹੁੰਦਾ ਕਿ ਉਨ੍ਹਾਂ ਦਾ ਚਿਹਰਾ ਸਭ ਤੋਂ ਵੱਧ ਚਮਕਦਾਰ ਦਿਖਾਈ ਦੇਵੇ ਪਰ ਕਈ ਵਾਰ ਤਿਉਹਾਰਾਂ ਦੀ ਭੀੜ-ਭੜੱਕੇ, ਖਾਣ-ਪੀਣ ਦੀਆਂ ਆਦਤਾਂ ਵਿਚ ਵਿਗਾੜ ਅਤੇ ਚਮੜੀ ਦੀ ਦੇਖਭਾਲ ਦੀ ਘਾਟ ਕਾਰਨ ਤਿਉਹਾਰਾਂ ਦੌਰਾਨ ਹੀ ਚਿਹਰੇ ਦੀ ਚਮਕ ਘੱਟਣੀ ਸ਼ੁਰੂ ਹੋ ਜਾਂਦੀ ਹੈ ਅਤੇ ਤਿਉਹਾਰਾਂ ਤੋਂ ਬਾਅਦ ਚਮੜੀ 'ਤੇ ਮੁਹਾਸੇ ਵਰਗੀਆਂ ਹੋਰ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ। ਸੁੱਕੀ ਚਮੜੀ ਅਤੇ ਧੱਫੜ ਵੀ ਹੋਣ ਲੱਗਦੇ ਹਨ। ਅਜਿਹੇ 'ਚ ਤਿਉਹਾਰਾਂ ਦੀ ਤਿਆਰੀ ਕਰਦੇ ਸਮੇਂ ਚਮੜੀ ਦੀ ਦੇਖਭਾਲ ਅਤੇ ਇਸ ਨਾਲ ਜੁੜੀਆਂ ਹੋਰ ਜ਼ਰੂਰੀ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ।
ਡਾਕਟਰ ਕੀ ਕਹਿੰਦੇ ਹਨ
ਚਮੜੀ ਰੋਗਾਂ ਦੇ ਮਾਹਿਰ ਡਾਕਟਰ ਆਸ਼ਾ ਸਕਲਾਨੀ ਨੇ ਦੱਸਿਆ ਕਿ ਦੀਵਾਲੀ ਦੇ ਤਿਉਹਾਰ ਦੌਰਾਨ ਧੂੜ-ਮਿੱਟੀ, ਪਟਾਕਿਆਂ ਅਤੇ ਹੋਰ ਕਾਰਨਾਂ ਨਾਲ ਹੋਣ ਵਾਲੇ ਪ੍ਰਦੂਸ਼ਣ, ਚਮੜੀ 'ਤੇ ਮੇਕਅੱਪ ਦੀ ਜ਼ਿਆਦਾ ਅਤੇ ਲੰਬੇ ਸਮੇਂ ਤੱਕ ਵਰਤੋਂ, ਖਾਣ-ਪੀਣ ਦੀਆਂ ਆਦਤਾਂ ਵਿਚ ਵਿਗਾੜ ਅਤੇ ਹੋਰ ਕਈ ਕਾਰਨਾਂ ਕਰਕੇ ਸਾਡੀ ਚਮੜੀ ਅਕਸਰ ਪ੍ਰਭਾਵਿਤ ਹੁੰਦੀ ਹੈ ਅਤੇ ਕਈ ਵਾਰ ਇਹ ਚਮੜੀ ਨੂੰ ਨੁਕਸਾਨ ਵੀ ਪਹੁੰਚਾਉਂਦੇ ਹਨ। ਅਜਿਹੀ ਸਥਿਤੀ ਵਿੱਚ, ਚਮੜੀ ਨੂੰ ਸਾਫ਼ ਅਤੇ ਚਮਕਦਾਰ ਰੱਖਣਾ ਚੁਣੌਤੀਪੂਰਨ ਹੋ ਸਕਦਾ ਹੈ ਪਰ ਜੇਕਰ ਡਾਈਟ ਦੇ ਨਾਲ-ਨਾਲ ਚਮੜੀ ਦੀ ਦੇਖਭਾਲ, ਹਾਈਡ੍ਰੇਸ਼ਨ ਅਤੇ ਮੇਕਅੱਪ ਰਿਮੂਵਿੰਗ ਵਰਗੀਆਂ ਜ਼ਰੂਰੀ ਸਾਵਧਾਨੀਆਂ ਦਾ ਧਿਆਨ ਰੱਖਿਆ ਜਾਵੇ, ਤਾਂ ਦੀਵਾਲੀ ਦੇ ਦੌਰਾਨ ਹੀ ਨਹੀਂ ਸਗੋਂ ਉਸ ਤੋਂ ਬਾਅਦ ਵੀ ਚਮੜੀ ਦੀ ਚਮਕ ਅਤੇ ਸੁੰਦਰਤਾ ਨੂੰ ਬਰਕਰਾਰ ਰੱਖਿਆ ਜਾ ਸਕਦਾ ਹੈ।
ਚਮੜੀ ਦੀ ਦੇਖਭਾਲ ਕਿਵੇਂ ਕਰੀਏ
"ਕੰਮ ਅਤੇ ਤਿਉਹਾਰਾਂ ਦੀ ਭੀੜ-ਭੜੱਕੇ ਦੇ ਦੌਰਾਨ ਚਮੜੀ ਦੀ ਦੇਖਭਾਲ ਅਤੇ ਸਫਾਈ ਦੀ ਰੁਟੀਨ ਨੂੰ ਬਣਾਈ ਰੱਖਣਾ ਬਹੁਤ ਮਹੱਤਵਪੂਰਨ ਹੈ। ਇਸ ਦੇ ਨਾਲ ਹੀ ਮੇਕਅਪ ਨਾਲ ਜੁੜੀਆਂ ਸਾਵਧਾਨੀਆਂ ਜਿਵੇਂ ਮੇਕਅੱਪ ਨੂੰ ਸਹੀ ਢੰਗ ਨਾਲ ਉਤਾਰਨਾ, ਘੱਟ ਤੋਂ ਘੱਟ ਰਸਾਇਣਾਂ ਨਾਲ ਚੰਗੀ ਗੁਣਵੱਤਾ ਵਾਲੇ ਉਤਪਾਦਾਂ ਦੀ ਵਰਤੋਂ ਕਰਨਾ ਜ਼ਰੂਰੀ ਹੈ। ਡਾ: ਆਸ਼ਾ ਸਕਲਾਨੀ ਦੱਸਦੀ ਹੈ ਕਿ ਜਦੋਂ ਚਮੜੀ ਦੀ ਦੇਖਭਾਲ ਅਤੇ ਸਫ਼ਾਈ ਰੁਟੀਨ ਦੀ ਗੱਲ ਆਉਂਦੀ ਹੈ, ਤਾਂ ਤਿਉਹਾਰਾਂ ਦੇ ਦੌਰਾਨ ਜਾਂ ਬਾਅਦ ਵਿੱਚ ਇਹਨਾਂ ਗੱਲਾਂ ਦੀ ਪਾਲਣ ਕਰਕੇ ਚਮੜੀ ਦੀ ਸਿਹਤ ਨੂੰ ਵਧੀਆ ਰੱਖ ਸਕਦੇ ਹੋ"। -ਡਾ. ਆਸ਼ਾ ਸਕਲਾਨੀ, ਚਮੜੀ ਰੋਗ ਵਿਗਿਆਨੀ (ਉਤਰਾਖੰਡ)
ਚੰਗੀ ਤਰ੍ਹਾਂ ਚਿਹਰੇ ਦੀ ਸਫ਼ਾਈ
ਚਮੜੀ ਨੂੰ ਚੰਗੀ ਤਰ੍ਹਾਂ ਸਾਫ਼ ਕਰੋ। ਹਫ਼ਤੇ ਵਿੱਚ ਇੱਕ ਵਾਰ ਸਕਰਬ ਦੀ ਵਰਤੋਂ ਕਰੋ ਤਾਂ ਜੋ ਚਮੜੀ ਦੇ ਮਰੇ ਹੋਏ ਸੈੱਲ ਹਟਾਏ ਜਾਣ। ਸਕਰੱਬ ਤੋਂ ਬਾਅਦ ਚਮੜੀ ਨੂੰ ਨਮੀ ਦੇਣਾ ਨਾ ਭੁੱਲੋ। ਇਸ ਤੋਂ ਇਲਾਵਾ ਹਰ ਰੋਜ਼ ਜਦੋਂ ਵੀ ਤੁਸੀਂ ਬਾਹਰੋਂ ਘਰ ਆਉਂਦੇ ਹੋ ਤਾਂ ਚਮੜੀ 'ਤੇ ਮੌਜੂਦ ਮੇਕਅੱਪ, ਧੂੜ ਅਤੇ ਪ੍ਰਦੂਸ਼ਣ ਦੇ ਕਣਾਂ ਨੂੰ ਹਟਾਉਣ ਲਈ ਡੂੰਘੀ ਸਫਾਈ ਕਰੋ। ਇਸ ਦੇ ਲਈ ਚੰਗੇ ਮੇਕਅੱਪ ਕਲੀਨਿੰਗ ਆਇਲ ਜਾਂ ਕਰੀਮ ਨਾਲ ਫੇਸ ਵਾਸ਼ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।
ਹਾਈਡਰੇਸ਼ਨ ਦਾ ਰੱਖੋ ਧਿਆਨ
ਚਮੜੀ ਨੂੰ ਹਾਈਡਰੇਟ ਰੱਖਣ ਲਈ ਕਾਫ਼ੀ ਪਾਣੀ ਪੀਓ ਅਤੇ ਦਿਨ ਵਿੱਚ ਦੋ ਵਾਰ ਮਾਇਸਚਰਾਈਜ਼ਰ ਦੀ ਵਰਤੋਂ ਕਰੋ। ਇਸ ਨਾਲ ਚਮੜੀ ਨਰਮ ਅਤੇ ਕੋਮਲ ਬਣੀ ਰਹਿੰਦੀ ਹੈ।