ਹੈਦਰਾਬਾਦ: ਨਾਰੀਅਲ ਨੂੰ ਵਾਲਾਂ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਨਾਲ ਤੁਸੀਂ ਵਾਲਾਂ ਦੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਤੁਸੀਂ ਘਰ 'ਚ ਹੀ ਨਾਰੀਅਲ ਦਾ ਦੁੱਧ ਬਣਾ ਕੇ ਇਸਨੂੰ ਆਪਣੇ ਵਾਲਾਂ 'ਤੇ ਲਗਾ ਸਕਦੇ ਹੋ। ਇਸ ਤੋਂ ਇਲਾਵਾ, ਤੁਸੀਂ ਵਾਲਾਂ ਦੀਆਂ ਹੋਰ ਵੀ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਨਾਰੀਅਲ ਦੀ ਵਰਤੋ ਕਰ ਸਕਦੇ ਹੋ।
ਨਾਰੀਅਲ ਵਾਲਾਂ ਲਈ ਫਾਇਦੇਮੰਦ:
ਵਾਲਾਂ ਦੀ ਗ੍ਰੋਥ ਵਧਾਉਣ 'ਚ ਮਦਦਗਾਰ: ਵਾਲਾਂ ਦੀ ਗ੍ਰੋਥ ਪਾਉਣ ਲਈ ਤੁਸੀਂ ਨਾਰੀਅਲ ਦੇ ਦੁੱਧ ਦਾ ਇਸੇਤਮਾਲ ਕਰ ਸਕਦੇ ਹੋ। ਇਸ ਲਈ ਨਾਰੀਅਲ ਦੇ ਦੁੱਧ 'ਚ ਐਲੋਵੇਰਾ ਜੈੱਲ ਨੂੰ ਮਿਲਾਓ। ਫਿਰ ਇਸਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਆਪਣੀ ਖੋਪੜੀ 'ਤੇ ਲਗਾ ਲਓ। ਨਾਰੀਅਲ ਦੇ ਦੁੱਧ 'ਚ ਵਿਟਾਮਿਨ-ਈ ਅਤੇ ਐਂਟੀਆਕਸੀਡੈਂਟ ਪਾਇਆ ਜਾਂਦਾ ਹੈ, ਜੋ ਵਾਲਾਂ ਨੂੰ ਪੋਸ਼ਣ ਦੇ ਕੇ ਗ੍ਰੋਥ ਨੂੰ ਵਧਾਉਣ 'ਚ ਮਦਦ ਕਰਦਾ ਹੈ।
ਰੁੱਖੇ ਵਾਲਾਂ ਦੀ ਸਮੱਸਿਆ ਤੋਂ ਛੁਟਕਾਰਾ: ਰੁੱਖੇ ਵਾਲਾਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਵੀ ਤੁਸੀਂ ਨਾਰੀਅਲ ਦੇ ਦੁੱਧ ਦਾ ਇਸਤੇਮਾਲ ਕਰ ਸਕਦੇ ਹੋ। ਨਾਰੀਅਲ ਦਾ ਦੁੱਧ ਦੇਸੀ ਕੰਡੀਸ਼ਨਰ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ਲਈ ਪਹਿਲਾ ਦੁੱਧ ਨੂੰ ਲਓ ਅਤੇ ਇਸਨੂੰ ਆਪਣੇ ਵਾਲਾਂ 'ਤੇ ਲਗਾ ਕੇ ਕੁਝ ਸਮੇਂ ਲਈ ਛੱਡ ਦਿਓ। ਇਸ ਤਰ੍ਹਾਂ ਰੁੱਖੇ ਵਾਲਾਂ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਵਾਲਾਂ ਦੀ ਸੁੰਦਰਤਾਂ ਵਧਾਉਣ 'ਚ ਮਦਦਗਾਰ:ਵਾਲਾਂ ਦੀ ਸੁੰਦਰਤਾਂ ਵਧਾਉਣ ਲਈ ਨਾਰੀਅਲ ਦੇ ਦੁੱਧ ਦਾ ਮਾਸਕ ਬਣਾਇਆ ਜਾ ਸਕਦਾ ਹੈ। ਇਸ ਲਈ ਨਾਰੀਅਲ ਦੇ ਦੁੱਧ 'ਚ ਸ਼ਹਿਦ ਮਿਲਾਓ। ਫਿਰ ਇਸਨੂੰ ਡਰਾਈ ਵਾਲਾਂ 'ਤੇ ਲਗਾ ਲਓ। ਇਸ ਮਾਸਕ ਨੂੰ ਅੱਧੇ ਘੰਟੇ ਲਈ ਵਾਲਾਂ 'ਤੇ ਲਗਾ ਕੇ ਰੱਖੋ ਅਤੇ ਫਿਰ ਧੋ ਲਓ। ਇਸ ਤਰ੍ਹਾਂ ਵਾਲਾਂ ਨੂੰ ਸੁੰਦਰ ਬਣਾਉਣ 'ਚ ਮਦਦ ਮਿਲੇਗੀ।
ਵਾਲ ਝੜਨ ਦੀ ਸਮੱਸਿਆ ਤੋਂ ਛੁਟਕਾਰਾ: ਜੇਕਰ ਤੁਸੀਂ ਵਾਲ ਝੜਨ ਦੀ ਸਮੱਸਿਆ ਤੋਂ ਪਰੇਸ਼ਾਨ ਹੋ, ਤਾਂ ਨਾਰੀਅਲ ਦੇ ਦੁੱਧ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਲਈ ਵਾਲ ਧੋਣ ਤੋਂ ਬਾਅਦ ਨਾਰੀਅਲ ਦੇ ਦੁੱਧ ਨਾਲ ਵਾਲਾਂ ਨੂੰ ਧੋ ਲਓ ਅਤੇ ਫਿਰ ਨਾਰਮਲ ਪਾਣੀ ਨਾਲ ਵਾਲਾਂ ਨੂੰ ਸਾਫ਼ ਕਰ ਲਓ। ਇਸ ਦੁੱਧ ਦੀ ਮਦਦ ਨਾਲ ਕੰਮਜ਼ੋਰ ਵਾਲਾਂ ਨੂੰ ਪੋਸ਼ਣ ਮਿਲੇਗਾ ਅਤੇ ਤੁਸੀਂ ਵਾਲ ਝੜਨ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕੋਗੇ।
ਡੈਂਡਰਫ਼ ਦੀ ਸਮੱਸਿਆ ਤੋਂ ਛੁਟਕਾਰਾ: ਅੱਜ ਦੇ ਸਮੇਂ 'ਚ ਲੋਕ ਡੈਂਡਰਫ਼ ਵਰਗੀਆਂ ਸਮੱਸਿਆਵਾਂ ਤੋਂ ਬਹੁਤ ਪਰੇਸ਼ਾਨ ਰਹਿੰਦੇ ਹਨ। ਇਸ ਲਈ ਤੁਸੀਂ ਨਾਰੀਅਲ ਦੇ ਦੁੱਧ 'ਚ ਨਿੰਬੂ ਦਾ ਰਸ ਮਿਲਾ ਕੇ ਲਗਾਓ। ਇਸ ਮਿਸ਼ਰਣ ਨੂੰ ਵਾਲਾਂ 'ਚ ਕੁਝ ਸਮੇਂ ਲਈ ਲਗਾ ਕੇ ਰੱਖੋ ਅਤੇ ਫਿਰ ਵਾਲਾਂ ਨੂੰ ਧੋ ਲਓ। ਇਸਨੂੰ ਲਗਾਉਣ ਨਾਲ ਡੈਂਡਰਫ਼ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ।