ਹੈਦਰਾਬਾਦ: ਦੁਨੀਆਂ ਭਰ 'ਚ ਗੋਲਗੱਪੇ ਦੇ ਬਹੁਤ ਸਾਰੇ ਸ਼ੌਕੀਨ ਲੋਕ ਹਨ। ਜੇਕਰ ਗੋਲਗੱਪੇ ਰਾਸਤੇ 'ਚ ਨਜ਼ਰ ਆ ਜਾਣ, ਤਾਂ ਉਸਨੂੰ ਖਾਂਧੇ ਬਿਨ੍ਹਾਂ ਰਿਹਾ ਹੀ ਨਹੀਂ ਜਾਂਦਾ। ਪਰ ਗੋਲਗੱਪੇ ਖਾਣਾ ਸਿਹਤ ਲਈ ਖਤਰਨਾਕ ਹੋ ਸਕਦਾ ਹੈ। ਜੇਕਰ ਤੁਸੀਂ ਵੀ ਗੋਲਗੱਪੇ ਖਾਣ ਦੇ ਸ਼ੌਕੀਨ ਹੋ, ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਗੋਲਗੱਪੇ ਖਾਣ ਨਾਲ ਕੈਂਸਰ ਦਾ ਖਤਰਾ ਵੱਧ ਸਕਦਾ ਹੈ। ਗੋਲਗੱਪੇ ਨੂੰ ਬਣਾਉਣ ਲਈ ਨਕਲੀ ਕਲਰ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜੋ ਕਿ ਕੈਂਸਰ ਦਾ ਹੀ ਨਹੀਂ, ਸਗੋਂ ਦਮਾ ਦੇ ਖਤਰੇ ਨੂੰ ਵੀ ਵਧਾਉਦਾ ਹੈ।
ਗੋਲਗੱਪੇ ਖਾਣਾ ਖਤਰਨਾਕ: ਮਾਹਿਰਾਂ ਦਾ ਕਹਿਣਾ ਹੈ ਕਿ ਖਾਣ ਦੀਆਂ ਚੀਜ਼ਾਂ ਨੂੰ ਆਕਰਸ਼ਕ ਅਤੇ ਸਵਾਦੀ ਬਣਾਉਣ ਲਈ ਨਕਲੀ ਕਲਰ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜੋ ਕਿ ਸਿਹਤ ਲਈ ਖਤਰਨਾਕ ਹੈ। ਗੋਲਗੱਪੇ 'ਚ ਅਜਿਹੇ ਸਿੰਥੈਟਿਕ ਤੱਤਾਂ ਦੇ ਜ਼ਿਆਦਾ ਸੰਪਰਕ ਵਿੱਚ ਆਉਣ ਨਾਲ ਕੈਂਸਰ ਦਾ ਖਤਰਾ ਵੱਧ ਸਕਦਾ, ਸੋਜ ਵੱਧ ਸਕਦੀ ਹੈ ਅਤੇ ਪੇਟ ਦੀ ਸਿਹਤ ਵੀ ਖਰਾਬ ਹੋ ਸਕਦੀ ਹੈ।