ਪੰਜਾਬ

punjab

ETV Bharat / entertainment

ਨਵੀਂ ਸੰਗੀਤਕ ਵੀਡੀਓ 'ਚ ਨਜ਼ਰ ਆਉਣਗੇ ਯੁਵਰਾਜ ਐਸ ਸਿੰਘ, ਗੀਤ ਜਲਦ ਹੋਵੇਗਾ ਰਿਲੀਜ਼ - Yuvraj Siddhartha Singh - YUVRAJ SIDDHARTHA SINGH

Yuvraj Siddhartha Singh: ਹਾਲ ਹੀ ਵਿੱਚ ਯੁਵਰਾਜ ਐਸ ਸਿੰਘ ਨੇ ਆਪਣੀ ਨਵੀਂ ਮਿਊਜ਼ਿਕ ਵੀਡੀਓ ਦਾ ਐਲਾਨ ਕੀਤਾ ਹੈ, ਜੋ ਕਿ ਜਲਦ ਹੀ ਰਿਲੀਜ਼ ਹੋਵੇਗੀ।

Yuvraj Siddhartha Singh
Yuvraj Siddhartha Singh (instgarm)

By ETV Bharat Entertainment Team

Published : Jul 17, 2024, 11:00 AM IST

ਚੰਡੀਗੜ੍ਹ:ਬਾਲੀਵੁੱਡ ਅਤੇ ਪੰਜਾਬੀ ਸਿਨੇਮਾ ਖਿੱਤੇ ਵਿੱਚ ਬਤੌਰ ਅਦਾਕਾਰ ਅਤੇ ਨਿਰਮਾਤਾ ਕਾਰਜਸ਼ੀਲ ਯੁਵਰਾਜ ਐਸ ਸਿੰਘ ਜਲਦ ਹੀ ਰਿਲੀਜ਼ ਹੋਣ ਜਾ ਰਹੇ ਮਿਊਜ਼ਿਕ ਵੀਡੀਓ 'ਨਾਮ ਤੇਰਾ' 'ਚ ਨਜ਼ਰ ਆਉਣਗੇ, ਜੋ 20 ਜੁਲਾਈ ਨੂੰ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਹੋਣ ਜਾ ਰਿਹਾ ਹੈ।

'ਰੇਜ਼ ਸਟੂਡਿਓ' ਵੱਲੋਂ ਪੇਸ਼ ਕੀਤੇ ਜਾ ਰਹੇ ਉਕਤ ਗਾਣੇ ਨੂੰ ਆਵਾਜ਼ ਗਾਇਕ ਅੰਕੁਰ ਵੱਲੋਂ ਦਿੱਤੀ ਗਈ ਹੈ, ਜਦਕਿ ਇਸ ਦੀ ਕੰਪੋਜੀਸ਼ਨ ਅਤੇ ਸ਼ਬਦ ਸਿਰਜਨਾ ਨੂੰ ਵੀ ਯੁਵਰਾਜ ਐਸ ਸਿੰਘ ਅਤੇ ਅੰਕੁਰ ਦੁਆਰਾ ਅੰਜ਼ਾਮ ਦਿੱਤਾ ਗਿਆ ਹੈ।

ਸਦਾ ਬਹਾਰ ਸੰਗੀਤ ਸਾਂਚੇ ਅਧੀਨ ਤਿਆਰ ਕੀਤੇ ਗਏ ਉਕਤ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਖੂਬਸੂਰਤ ਬਣਾਇਆ ਗਿਆ ਹੈ, ਜਿਸ ਨੂੰ ਪ੍ਰਭਾਵੀ ਰੂਪ ਦੇਣ ਵਿੱਚ ਅਦਾਕਾਰ ਯੁਵਰਾਜ ਐਸ ਸਿੰਘ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ ਹੈ, ਜਿੰਨ੍ਹਾਂ ਨੂੰ ਹਾਲ ਹੀ ਵਿੱਚ ਸਾਹਮਣੇ ਆਏ ਸੰਗੀਤਕ ਵੀਡੀਓ 'ਫਕੀਰ' ਵਿੱਚ ਕੀਤੀ ਗਈ ਫੀਚਰਿੰਗ ਨੂੰ ਵੀ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਹੈ।

ਸਾਲ 2016 ਵਿੱਚ ਰਿਲੀਜ਼ ਹੋਈ ਸੰਨੀ ਲਿਓਨ-ਰਜਨੀਸ਼ ਦੁੱਗਲ ਸਟਾਰਰ ਅਤੇ ਰਾਜੀਵ ਚੌਧਰੀ ਨਿਰਦੇਸ਼ਿਤ 'ਬੇਈਮਾਨ ਲਵ' ਨਾਲ ਬਾਲੀਵੁੱਡ ਵਿੱਚ ਸ਼ਾਨਦਾਰ ਆਮਦ ਕਰਨ ਵਿੱਚ ਸਫ਼ਲ ਰਹੇ ਸਨ, ਅਦਾਕਾਰ ਯੁਵਰਾਜ ਐਸ ਸਿੰਘ, ਜੋ ਪ੍ਰਕਾਸ਼ ਝਾਅ ਦੀ ਚਰਚਿਤ ਫਿਲਮ 'ਦਿਲ ਦੋਸਤੀ ਈਟੀਸੀ' ਤੋਂ ਇਲਾਵਾ ਹਿੰਦੀ-ਇੰਗਲਿਸ਼ ਲਘੂ ਫਿਲਮਾਂ 'ਚਾਰਲੀ ਮਿਡਨਾਈਟ', 'ਸਟੇਫਨ ਕਿੰਗ' 'ਚ ਵੀ ਲੀਡਿੰਗ ਭੂਮਿਕਾਵਾਂ ਨਿਭਾ ਚੁੱਕੇ ਹਨ, ਜਿੰਨ੍ਹਾਂ ਨੂੰ ਅੰਤਰ-ਰਾਸ਼ਟਰੀ ਫਿਲਮ ਸਮਾਰੋਹਾਂ 'ਚ ਵੀ ਸਰਾਹਿਆ ਗਿਆ ਹੈ।

ਅਦਾਕਾਰੀ ਦੇ ਨਾਲ-ਨਾਲ ਫਿਲਮ ਨਿਰਮਾਣ ਦੇ ਖੇਤਰ ਵਿੱਚ ਵੀ ਬਤੌਰ ਨਿਰਮਾਤਾ ਮਜ਼ਬੂਤ ਪੈੜਾਂ ਸਿਰਜਦੇ ਜਾ ਰਹੇ ਹਨ ਯੁਵਰਾਜ ਐਸ ਸਿੰਘ, ਜਿੰਨ੍ਹਾਂ ਵੱਲੋਂ ਪੰਜਾਬੀ ਫਿਲਮਾਂ 'ਕਿਸਮਤ', 'ਕਿਸਮਤ 2' ਤੋਂ ਇਲਾਵਾ 'ਸਹੁਰਿਆਂ ਦਾ ਪਿੰਡ', 'ਮੁੰਡਾ ਹੀ ਚਾਹੀਦਾ', 'ਸੁਰਖੀ ਬਿੰਦੀ', 'ਮੋਹ' ਦੇ ਸਹਿ ਨਿਰਮਾਣ ਵਿੱਚ ਵੀ ਭਾਗੀਦਾਰੀ ਕੀਤੀ ਜਾ ਚੁੱਕੀ ਹੈ।

ਇੰਨ੍ਹਾਂ ਤੋਂ ਬਾਅਦ ਅਪਣੇ ਪ੍ਰੋਡੋਕਸ਼ਨ ਹਾਊਸ ਨੂੰ ਹੋਰ ਵਿਸਥਾਰ ਦੇਣ ਵਿੱਚ ਜੁਟੇ ਯੁਵਰਾਜ ਆਉਣ ਵਾਲੇ ਦਿਨਾਂ ਵਿੱਚ ਫਿਲਮਾਂ ਦੇ ਨਾਲ ਕੁਝ ਵੱਡੇ ਸੰਗੀਤਕ ਪ੍ਰੋਜੈਕਟਸ ਵੀ ਪੇਸ਼ ਕਰਨ ਜਾ ਰਹੇ ਹਨ, ਜਿੰਨ੍ਹਾਂ ਨੂੰ ਇੰਨੀਂ ਦਿਨੀਂ ਉਨ੍ਹਾਂ ਵੱਲੋਂ ਆਖਰੀ ਛੋਹਾਂ ਦਿੱਤੀਆਂ ਜਾ ਰਹੀਆਂ ਹਨ।

ABOUT THE AUTHOR

...view details