ਚੰਡੀਗੜ੍ਹ:ਗਿੱਪੀ ਗਰੇਵਾਲ ਇਸ ਸਮੇਂ ਆਪਣੀ ਨਵੀਂ ਪੰਜਾਬੀ ਫਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਨੂੰ ਲੈ ਕੇ ਚਰਚਾ ਬਟੋਰ ਰਹੇ ਹਨ। ਅਦਾਕਾਰ ਇਸ ਫਿਲਮ ਦੀ ਪ੍ਰਮੋਸ਼ਨ ਲਈ ਵੱਖ-ਵੱਖ ਦੇਸ਼ਾਂ ਦਾ ਪਹਿਲਾਂ ਹੀ ਰੁਖ਼ ਕਰ ਚੁੱਕੇ ਹਨ। 13 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ ਦੀ ਸਟਾਰ ਕਾਸਟ ਹਾਲ ਹੀ ਵਿੱਚ ਇੱਕ ਪੋਡਕਾਸਟ ਵਿੱਚ ਪਹੁੰਚੀ, ਜਿੱਥੇ ਫਿਲਮ ਦੀ ਕਾਸਟ ਨੇ ਕਾਫੀ ਸ਼ਾਨਦਾਰ ਗੱਲਾਂ ਸਾਂਝੀਆਂ ਕੀਤੀਆਂ।
ਇਸ ਦੌਰਾਨ ਜਦੋਂ ਅਦਾਕਾਰ ਗਿੱਪੀ ਗਰੇਵਾਲ ਤੋਂ ਪੁੱਛਿਆ ਗਿਆ ਕਿ ਤੁਸੀਂ ਵਾਰ-ਵਾਰ ਆਪਣੀਆਂ ਫਿਲਮਾਂ ਵਿੱਚ ਜੈਸਮੀਨ ਭਸੀਨ ਨੂੰ ਕਿਉਂ ਲੈ ਰਹੇ ਹੋ ਤਾਂ ਇਸ ਗੱਲ ਦਾ ਜੁਆਬ ਦਿੰਦੇ ਹੋਏ ਅਦਾਕਾਰ ਨੇ ਜੈਸਮੀਨ ਭਸੀਨ ਦੀ ਕਾਫੀ ਤਾਰੀਫ਼ ਕੀਤੀ ਅਤੇ ਕਿਹਾ ਕਿ ਜਦੋਂ ਤੋਂ ਜੈਸਮੀਨ ਨੇ ਸਾਡੇ ਨਾਲ ਪਹਿਲੀ ਫਿਲਮ ਕੀਤੀ ਹੈ ਉਦੋਂ ਤੋਂ ਹੀ ਸਾਡੀ ਸਾਰੀ ਟੀਮ ਜੈਸਮੀਨ ਦੀ ਕਾਫੀ ਤਾਰੀਫ਼ ਕਰ ਰਹੀ ਹੈ। ਸਾਡੀ ਟੀਮ ਕਹਿੰਦੀ ਹੈ ਕਿ ਜੈਸਮੀਨ ਬਿਲਕੁੱਲ ਵੀ ਤੰਗ ਨਹੀਂ ਕਰਦੀ ਅਤੇ ਬਹੁਤ ਚੰਗਾ ਕੰਮ ਕਰਦੀ ਹੈ, ਜਿਸ ਨਿਰਦੇਸ਼ਕ ਨਾਲ ਵੀ ਅਦਾਕਾਰਾ ਕੰਮ ਕਰਦੀ ਹੈ, ਉਹ ਨਿਰਦੇਸ਼ਕ ਖੁਸ਼ ਰਹਿੰਦਾ ਹੈ। ਆਪਣੀ ਗੱਲ ਜਾਰੀ ਰੱਖਦੇ ਹੋਏ ਅਦਾਕਾਰ ਗਿੱਪੀ ਗਰੇਵਾਲ ਨੇ ਅੱਗੇ ਕਿਹਾ ਕਿ ਜੈਸਮੀਨ ਕਾਫੀ ਖੁਸ਼ ਰਹਿੰਦੀ ਹੈ।