ਪੰਜਾਬ

punjab

ETV Bharat / entertainment

ਆਖ਼ਰ ਕੌਣ ਹੈ ਨੀਰੂ ਬਾਜਵਾ ਦਾ ਪਤੀ, ਜਿਸ ਨਾਲ ਪਹਿਲੀ ਨਜ਼ਰੇ ਹੋ ਗਿਆ ਸੀ ਪੰਜਾਬੀ 'ਕੁਈਨ' ਨੂੰ ਪਿਆਰ - NEERU BAJWA HUSBAND HARRY JAWANDHA

ਹਾਲ ਹੀ ਵਿੱਚ ਪਾਲੀਵੁੱਡ ਦੀ 'ਕੁਈਨ' ਨੀਰੂ ਬਾਜਵਾ ਨੇ ਆਪਣੇ ਪਤੀ ਦਾ (19 ਅਕਤੂਬਰ) ਜਨਮਦਿਨ ਮਨਾਇਆ, ਆਓ ਜਾਣਦੇ ਹਾਂ ਅਦਾਕਾਰਾ ਦਾ ਪਤੀ ਕੌਣ ਹੈ।

Who is Neeru Bajwa husband Harry Jawandha
Who is Neeru Bajwa husband Harry Jawandha (instagram)

By ETV Bharat Entertainment Team

Published : Oct 20, 2024, 10:26 PM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਅੱਜ ਵੀ ਓਨੀ ਹੀ ਖੂਬਸੂਰਤ ਹੈ, ਜਿੰਨੀ ਉਹ ਆਪਣੀ ਪਹਿਲੀ ਫਿਲਮ 'ਚ ਨਜ਼ਰ ਆਈ ਸੀ। ਜਦੋਂ ਵੀ ਨੀਰੂ ਤੋਂ ਪੁੱਛਿਆ ਜਾਂਦਾ ਕਿ ਤੁਸੀਂ ਲੱਖਾਂ ਲੋਕਾਂ ਦੀ ਕ੍ਰਸ਼ ਹੋ, ਫਿਰ ਵੀ ਤੁਸੀਂ ਸਾਰਿਆਂ ਨੂੰ ਨਜ਼ਰਅੰਦਾਜ਼ ਕਰਕੇ ਹੈਰੀ ਜਵੰਧਾ ਨਾਲ ਵਿਆਹ ਕਿਉਂ ਕੀਤਾ, ਤਾਂ ਜਵਾਬ 'ਚ ਨੀਰੂ ਬਾਜਵਾ ਹਮੇਸ਼ਾ ਹੀ ਕਹਿੰਦੀ ਹੈ ਕਿ ਹੈਰੀ ਨੇ ਉਸ ਨੂੰ ਕਿਹਾ ਕਿ ਮੈਨੂੰ ਨਹੀਂ ਪਤਾ ਸੀ ਕਿ ਤੁਸੀਂ ਅਦਾਕਾਰਾ ਹੋ। ਹੈਰੀ ਨੇ ਕਦੇ ਪੰਜਾਬੀ ਫਿਲਮ ਨਹੀਂ ਦੇਖੀ ਸੀ। ਨੀਰੂ ਨੂੰ ਮਿਲਣ ਤੋਂ ਬਾਅਦ ਉਸਨੇ ਇੱਕ ਪੰਜਾਬੀ ਫਿਲਮ ਦੇਖੀ ਅਤੇ ਉਸਨੂੰ ਪਤਾ ਲੱਗਿਆ ਕਿ ਨੀਰੂ ਕਿੰਨੀ ਵਧੀਆ ਅਦਾਕਾਰਾ ਹੈ।

ਪਹਿਲੀ ਨਜ਼ਰੇ ਹੋ ਗਿਆ ਸੀ ਹੈਰੀ ਜਵੰਧਾ ਨਾਲ ਪਿਆਰ

ਅਦਾਕਾਰਾ ਖੁਦ ਦੱਸ ਦੀ ਹੈ ਕਿ ਉਹ ਕਦੇ ਵੀ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ। ਪਰ ਉਸਨੂੰ ਲੱਗਦਾ ਹੈ ਕਿ ਜੋੜੇ ਸ਼ਾਇਦ ਉਪਰ ਤੋਂ ਹੀ ਬਣਦੇ ਹਨ। ਜਿਵੇਂ ਹੀ ਉਸ ਨੇ ਹੈਰੀ ਜਵੰਧਾ ਨੂੰ ਦੇਖਿਆ ਤਾਂ ਉਸ ਲਈ ਉਸਨੂੰ ਮਹਿਸੂਸ ਹੋਣ ਲੱਗਿਆ ਅਤੇ ਉਸ ਨੂੰ ਲੱਗਿਆ ਕਿ ਉਸਨੇ ਉਸ ਨਾਲ ਹੀ ਵਿਆਹ ਕਰਨਾ ਹੈ।

ਇੱਕ ਇੰਟਰਵਿਊ ਦੌਰਾਨ ਅਦਾਕਾਰਾ ਖੁਦ ਦੱਸਦੀ ਹੈ ਕਿ ਉਸ ਨੂੰ ਹੈਰੀ ਜਵੰਧਾ ਨਾਲ ਪਹਿਲੀ ਨਜ਼ਰੇ ਹੀ ਪਿਆਰ ਹੋ ਗਿਆ ਸੀ। ਅਦਾਕਾਰਾ ਹੈਰੀ ਦੀ ਹੌਟਨੈੱਸ ਉਤੇ ਫਿਦਾ ਹੋ ਗਈ ਸੀ।

ਕੌਣ ਹੈ ਨੀਰੂ ਬਾਜਵਾ ਦਾ ਪਤੀ ਹੈਰੀ ਜਵੰਧਾ

ਲੱਖਾਂ ਲੋਕਾਂ ਦੀ ਕ੍ਰਸ਼ ਦੇ ਪਤੀ ਹੈਰੀ ਜਵੰਧਾ ਦਾ ਅਸਲੀ ਨਾਂਅ ਹਰਮੀਕਪਾਲ ਹੈ, ਨੀਰੂ ਬਾਜਵਾ ਨੂੰ ਮਿਲਣ ਤੋਂ ਪਹਿਲਾਂ ਹੈਰੀ ਅਦਾਕਾਰਾ ਦੀ ਛੋਟੀ ਭੈਣ ਰੁਬੀਨਾ ਬਾਜਵਾ ਨੂੰ ਜਾਣਦੇ ਸਨ। ਨੀਰੂ ਅਤੇ ਹੈਰੀ ਦਾ ਵਿਆਹ 8 ਫਰਵਰੀ 2015 ਨੂੰ ਹੋਇਆ ਸੀ। ਹੈਰੀ ਵੈਨਕੂਵਰ ਦਾ ਇੱਕ ਭਾਰਤੀ ਕੈਨੇਡੀਅਨ ਕਾਰੋਬਾਰੀ ਹੈ। ਰਿਪੋਰਟਾਂ ਅਨੁਸਾਰ ਹੈਰੀ ਦਾ ਜਨਮ ਲਾਸ ਏਂਜਲਸ ਕੈਲੀਫੋਰਨੀਆ ਵਿੱਚ ਹੋਇਆ ਹੈ।

ਤੁਹਾਡੇ ਵਿੱਚੋਂ ਬਹੁਤ ਘੱਟ ਨੂੰ ਪਤਾ ਹੋਵੇਗਾ ਕਿ ਨੀਰੂ ਬਾਜਵਾ ਦੇ ਪਤੀ ਹੈਰੀ ਆਪਣੀ ਪਤਨੀ ਦੀ ਇੱਕ ਫਿਲਮ ਦੇ ਨਿਰਮਾਤਾ ਵੀ ਰਹਿ ਚੁੱਕੇ ਹਨ, ਫਿਲਮ ਦਾ ਨਾਂਅ 'ਚੰਨੋ ਕਮਲੀ ਯਾਰ' ਹੈ। ਇਸ ਫਿਲਮ ਨੂੰ ਅਦਾਕਾਰਾ ਨੇ ਆਪਣੇ ਪਹਿਲੇ ਬੱਚੇ ਦੇ ਜਨਮ ਤੋਂ ਪਹਿਲਾਂ ਫਿਲਮਾਇਆ ਸੀ। ਇਹ ਨੀਰੂ ਦੀ ਆਪਣੇ ਪਤੀ ਦੇ 'ਮਿਸਟਰੀ ਮੈਨ ਪ੍ਰੋਡਕਸ਼ਨ' ਦੇ ਅਧੀਨ ਪਹਿਲੀ ਵੱਡੀ ਫਿਲਮ ਸੀ।


ਇਹ ਵੀ ਪੜ੍ਹੋ:

ABOUT THE AUTHOR

...view details