ਮੁੰਬਈ:ਜੇਕਰ ਤੁਸੀਂ ਫਿਲਮਾਂ ਦੇਖਣ ਦੇ ਸ਼ੌਕੀਨ ਹੋ ਤਾਂ ਇਹ ਖਬਰ ਤੁਹਾਡੇ ਲਈ ਫਾਇਦੇਮੰਦ ਹੋ ਸਕਦੀ ਹੈ। ਜੇਕਰ ਤੁਸੀਂ 31 ਮਈ ਲਈ ਕੋਈ ਯੋਜਨਾ ਬਣਾਈ ਹੈ, ਤਾਂ ਉਸ ਨੂੰ ਹੁਣੇ ਹੀ ਰੱਦ ਕਰ ਦਿਓ, ਹੋ ਸਕੇ ਤਾਂ ਦਫ਼ਤਰ ਤੋਂ ਵੀ ਛੁੱਟੀ ਲੈ ਲਓ, ਕਿਉਂਕਿ ਤੁਹਾਨੂੰ ਇਹ ਮੌਕਾ ਫਿਰ ਨਹੀਂ ਮਿਲੇਗਾ।
ਦਰਅਸਲ, 31 ਮਈ ਨੂੰ ਸਿਨੇਮਾ ਪ੍ਰੇਮੀ ਦਿਵਸ ਮਨਾਇਆ ਜਾਵੇਗਾ ਹੈ ਅਤੇ ਇਸ ਦਿਨ ਸਿਨੇਮਾ ਪ੍ਰੇਮੀਆਂ ਨੂੰ ਘੱਟ ਕੀਮਤ 'ਤੇ ਸਿਨੇਮਾਘਰਾਂ ਵਿੱਚ ਫਿਲਮਾਂ ਦੇਖਣ ਦਾ ਵਧੀਆ ਮੌਕਾ ਮਿਲਦਾ ਹੈ। ਇਹ ਆਫਰ ਇੱਕ ਦਿਨ ਲਈ ਹੀ ਉਪਲਬਧ ਹੁੰਦਾ ਹੈ। ਇਸ ਸਾਲ ਦੇ ਆਫਰ 'ਚ ਕਈ ਵੱਡੀਆਂ ਫਿਲਮਾਂ ਤੁਸੀਂ ਦੇਖ ਸਕਦੇ ਹੋ।
ਤੁਹਾਨੂੰ ਪੰਜਾਬੀ ਫਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' ਸਮੇਤ ਹਾਲ ਹੀ 'ਚ ਰਿਲੀਜ਼ ਹੋਈਆਂ ਕਈ ਹਾਲੀਵੁੱਡ-ਬਾਲੀਵੁੱਡ ਅਤੇ ਸਾਊਥ ਦੀਆਂ ਫਿਲਮਾਂ ਦੇਖਣ ਲਈ ਸਿਰਫ 99 ਰੁਪਏ ਚਾਰਜ ਕਰਨੇ ਹੋਣਗੇ।
ਉਲੇਖਯੋਗ ਹੈ ਕਿ ਮਲਟੀਪਲੈਕਸ ਐਸੋਸੀਏਸ਼ਨ ਆਫ ਇੰਡੀਆ (MAI) ਦੀ ਇਹ ਪਹਿਲਕਦਮੀ PVR, INOX, ਅਤੇ Cinepolis ਵਰਗੀਆਂ ਪ੍ਰਮੁੱਖ ਚੇਨਾਂ ਸਮੇਤ ਦੇਸ਼ ਭਰ ਵਿੱਚ 4,000 ਤੋਂ ਵੱਧ ਸਕ੍ਰੀਨਾਂ 'ਤੇ ਲਾਗੂ ਹੁੰਦੀ ਹੈ। ਮਲਟੀਪਲੈਕਸ ਐਸੋਸੀਏਸ਼ਨ ਆਫ ਇੰਡੀਆ (MAI) ਇੱਕ ਸਮੂਹ ਹੈ ਜਿਸਦੀ ਸਥਾਪਨਾ 2002 ਵਿੱਚ FICCI ਦੇ ਅਧੀਨ ਪ੍ਰਮੁੱਖ ਸਿਨੇਮਾ ਸੰਚਾਲਕਾਂ ਦੁਆਰਾ ਕੀਤੀ ਗਈ ਸੀ। ਸਾਲ ਦੀ ਪਹਿਲੀ ਤਿਮਾਹੀ ਦੌਰਾਨ ਬਹੁਤ ਸਾਰੀਆਂ ਫਿਲਮਾਂ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਸਿਨੇਮਾਘਰਾਂ ਵਿੱਚ ਲੋਕਾਂ ਨੂੰ ਵਧਾਉਣ ਲਈ ਅਜਿਹਾ ਕੀਤਾ ਗਿਆ ਹੈ।
ਟਿਕਟ ਕਿਵੇਂ ਕਰਨੀ ਹੈ ਬੁੱਕ: 99 ਰੁਪਏ ਦੀ ਫਿਲਮ ਦੀ ਟਿਕਟ ਬੁੱਕ ਕਰਨਾ ਆਸਾਨ ਹੈ। ਤੁਸੀਂ ਔਨਲਾਈਨ ਪਲੇਟਫਾਰਮਾਂ ਜਿਵੇਂ ਕਿ BookMyShow, PayTM, Amazon Pay ਜਾਂ ਸਿਨੇਮਾ ਚੇਨ ਦੀ ਅਧਿਕਾਰਤ ਵੈੱਬਸਾਈਟ ਦੀ ਵਰਤੋਂ ਕਰ ਸਕਦੇ ਹੋ।
ਹਾਲ ਹੀ ਵਿੱਚ ਇਸੇ ਸੰਬੰਧੀ ਪੰਜਾਬੀ ਫਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' ਦੇ ਨਿਰਮਾਤਾ ਨੇ ਆਪਣੇ ਇੰਸਟਾਗ੍ਰਾਮ ਉਤੇ ਜਾਣਕਾਰੀ ਸਾਂਝੀ ਕੀਤੀ ਅਤੇ ਦੱਸਿਆ ਕਿ ਤੁਸੀਂ ਸਿਨੇਮਾ ਲਵਰ ਦਿਨ ਇਸ ਫਿਲਮ ਨਾਲ ਮਨਾ ਸਕਦੇ ਹੋ। ਇਸ ਫਿਲਮ ਨੂੰ ਦੇਖਣ ਲਈ ਤੁਹਾਨੂੰ ਸਿਰਫ਼ 99 ਰੁਪਏ ਚਾਰਜ ਕਰਨੇ ਪੈਣਗੇ।
ਤੁਹਾਨੂੰ ਦੱਸ ਦੇਈਏ ਕਿ ਇਸ ਫਿਲਮ ਵਿੱਚ ਗਿੱਪੀ ਗਰੇਵਾਲ, ਹਿਨਾ ਖਾਨ, ਸ਼ਿੰਦਾ ਗਰੇਵਾਲ, ਨਿਰਮਲ ਰਿਸ਼ੀ, ਜਸਵਿੰਦਰ ਭੱਲਾ, ਸੀਮਾ ਕੌਸ਼ਲ, ਹਰਦੀਪ ਗਿੱਲ ਵਰਗੇ ਅਨੇਕਾਂ ਮੰਝੇ ਹੋਏ ਕਲਾਕਾਰ ਹਨ। ਇਸ ਫਿਲਮ ਨੇ ਹੁਣ ਤੱਕ 30 ਕਰੋੜ ਦਾ ਜਿਆਦਾ ਦਾ ਕਲੈਕਸ਼ਨ ਕਰ ਲਿਆ ਹੈ।