ਚੰਡੀਗੜ੍ਹ:ਪੰਜਾਬੀ ਫਿਲਮਾਂ ਦੇ ਜਾਰੀ ਐਕਸਪੈਰੀਮੈਂਟਲ ਕ੍ਰਮ ਵਜੋਂ ਹੀ ਸਾਹਮਣੇ ਆਉਣ ਜਾ ਰਹੀ ਹੈ ਆਉਣ ਵਾਲੀ ਅਤੇ ਅਰਥ-ਭਰਪੂਰ ਪੰਜਾਬੀ ਫਿਲਮ 'ਹਸਰਤ', ਜੋ ਜਲਦ ਓਟੀਟੀ ਪਲੇਟਫ਼ਾਰਮ ਉਪਰ ਸਟ੍ਰੀਮ ਹੋਣ ਜਾ ਰਹੀ ਹੈ।
'ਯੈੱਸ ਮੈਨ ਫਿਲਮਜ਼' ਅਤੇ 'ਲਵਵਿਦ ਸਟੂਡਿਓ' ਵੱਲੋਂ ਸੁਯੰਕਤ ਰੂਪ ਵਿੱਚ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦੇ ਨਿਰਮਾਤਾ ਸੁਮਿਤ ਮਾਣਕ ਅਤੇ ਸੌਰਵ ਕੇ ਸੁਨੇਜਾ ਹਨ, ਜਦਕਿ ਨਿਰਦੇਸ਼ਨ ਦੇਵੀ ਸ਼ਰਮਾ ਦੁਆਰਾ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਸਿਨੇਮਾਟੋਗ੍ਰਾਫ਼ਰ ਦੇ ਤੌਰ ਉਤੇ ਵੀ ਦੋਹਰੀ ਜ਼ਿੰਮੇਵਾਰੀ ਨੂੰ ਅੰਜ਼ਾਮ ਦਿੱਤਾ ਗਿਆ ਹੈ।
07 ਜਨਵਰੀ 2025 ਨੂੰ ਰਿਲੀਜ਼ ਹੋਣ ਜਾ ਰਹੀ ਉਕਤ ਪਰਿਵਾਰਿਕ ਅਤੇ ਮੰਨੋਰੰਜਕ ਫਿਲਮ ਦੇ ਲੇਖਕ ਵਿਸ਼ਵ ਸੁਨੇਜਾ, ਐਸੋਸੀਏਟ ਡਾਇਰੈਕਟਰ ਖੁਸ਼ਬੂ ਸ਼ਰਮਾ, ਸੰਪਾਦਕ-ਗੁਰਮੀਤ ਲੁਧਰ, ਸੰਗੀਤਕਾਰ ਬੀਜੀਐਮ, ਕਾਰਜਕਾਰੀ ਨਿਰਮਾਤਾ-ਧੀਰਜ ਮਾਣਕ, ਰਾਜਵੀਰ ਸਿੰਘ, ਲਾਈਨ ਪ੍ਰੋਡਿਊਸਰ ਸੌਰਵ ਕੇ ਸੁਨੇਜਾ ਅਤੇ ਕਾਸਟਿਊਮ ਡਿਜ਼ਾਈਨਰ ਰਾਣਾ ਰਾਣਾ ਸਰਿਤਾ ਹਨ।
ਸਾਲ 2025 ਦੀ ਪਹਿਲੀ ਓਟੀਟੀ ਪੰਜਾਬੀ ਫਿਲਮ ਦੇ ਤੌਰ ਉਤੇ ਮੌਜ਼ੂਦਗੀ ਦਰਜ ਕਰਵਾਉਣ ਜਾ ਰਹੀ ਉਕਤ ਫਿਲਮ ਦੀ ਸਟਾਰ-ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਸੁਮਿਤ ਮਾਣਕ, ਲੱਖਾ ਲਖਵਿੰਦਰ ਸਿੰਘ, ਪ੍ਰਭ ਗਰੇਵਾਲ, ਕੀਆ ਸ਼ਰਮਾ, ਦਿਵਜੋਤ ਕੌਰ, ਦੀਦਾਰ ਗਿੱਲ, ਅਰਵਿੰਦਰ ਭੱਟੀ, ਹਰਜੀਤ ਵਾਲੀਆ, ਸੁਸ਼ਮਾ ਪ੍ਰਸ਼ਾਂਤ, ਬੌਬ ਖਹਿਰਾ, ਚਰਨਪ੍ਰੀਤ ਮਾਨ, ਕਮਲ ਨਜ਼ਾਮ, ਸ਼ਹਿਨਾਜ਼ਵਾਲੀ, ਸੁਖਜੀਤ ਬਰਾੜ, ਵਿਕਰਮ ਕੁਮਾਰ, ਸਤਨਾਮ ਬਿਜਲੀਵਾਲ, ਫਲਕ ਸ਼ਾਹ ਸੰਦੀਪ ਕੁਮਾਰ, ਸ਼ਹਿਨਾਜ਼ ਅਲੀ, ਕਿਰਨਜੋਤ ਕੌਰ, ਵੰਦਨਾ ਗਰੋਵਰ, ਅਰਵਿੰਦਰ ਕੁਮਾਰ, ਅਰਸ਼ ਦੀਪ ਗਰੇਵਾਲ, ਸਰਦੂਲ ਸ਼ਰਮਾ, ਕਮਲਪ੍ਰੀਤ ਨਜ਼ਮ, ਕਮਲ ਸੁਖੀਜਾ, ਵਿਕਰਮ ਕੁਮਾਰ, ਗੌਰਵ ਸੇਤੀਆ, ਚਰਨਪ੍ਰੀਤ ਮਾਨ ਆਦਿ ਸ਼ੁਮਾਰ ਹਨ।
ਇਹ ਵੀ ਪੜ੍ਹੋ: